ਚੁਣੌਤੀਆਂ ਲੈਣ ਵਾਲੇ ਵਿਗਿਆਨੀ ਤੇ ਮਿਜ਼ਾਈਲ ਮੈਨ ਨੂੰ ਯਾਦ ਕਰਦਿਆਂ…

Dr. APJ Abdul Kalam

ਜਨਮ ਦਿਨ ’ਤੇ ਵਿਸ਼ੇਸ਼ | Dr. APJ Abdul Kalam

ਤਮਿਲਨਾਡੂ ਦੇ ਰਾਮੇਸ਼ਵਰਨ ’ਚ 15 ਅਕਤੂਬਰ 1931 ਨੂੰ ਇੱਕ ਗਰੀਬ ਪਰਿਵਾਰ ’ਚ ਡਾ. ਏ. ਪੀ. ਜੇ. ਅਬਦੁਲ ਕਲਾਮ ਦਾ ਜਨਮ ਹੋਇਆ ਸੀ। ਗਰੀਬੀ ਅਤੇ ਮੁਸ਼ਕਿਲਾਂ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਅੱਗੇ ਚੱਲ ਕੇ ਵਿਗਿਆਨੀ ਬਣੇ। ਭਾਰਤ ਰਤਨ ਡਾ. ਕਲਾਮ ਦਾ ਜੀਵਨ ਸਾਦਗੀ ਅਤੇ ਸੰਵੇਦਨਸ਼ੀਲਤਾ ਦਾ ਸੁਮੇਲ ਸੀ। ਉਨ੍ਹਾਂ ਨੇ ਆਪਣੀ ਜਨਤਕ ਜ਼ਿੰਦਗੀ ’ਚ ਪਾਰਦਰਸ਼ਿਤਾ ਦਾ ਬਹੁਤ ਧਿਆਨ ਰੱਖਿਆ। ਜਦੋਂ ਉਹ ਦੇਸ਼ ਦੇ ਰਾਸ਼ਟਰਪਤੀ ਬਣੇ ਤਾਂ ਇੱਕ ਵਾਰ ਉਨ੍ਹਾਂ ਦੇ ਪਰਿਵਾਰ ਦੇ 52 ਮੈਂਬਰ 9 ਦਿਨਾਂ ਤੱਕ ਰਾਸ਼ਟਰਪਤੀ ਭਵਨ ਵਿਚ ਰਹੇ। ਰਾਸ਼ਟਰਪਤੀ ਭਵਨ ਵਿਚ ਠਹਿਰੇ ਲੋਕ ਰਾਜ ਦੇ ਮਹਿਮਾਨ ਹੁੰਦੇ ਹਨ ਪਰ ਡਾ. ਕਲਾਮ ਨੇ ਉਨ੍ਹਾਂ ਦੇ 9 ਦਿਨ ਰਹਿਣ ਦਾ 9.52 ਲੱਖ ਰੁਪਏ ਦੇ ਬਿੱਲ ਦਾ ਭੁਗਤਾਨ ਖੁਦ ਕੀਤਾ ਸੀ। (Dr. APJ Abdul Kalam)

ਇਹ ਉਨ੍ਹਾਂ ਦੀ ਇਮਾਨਦਾਰੀ ਦੀ ਇੱਕ ਬਹੁਤ ਵੱਡੀ ਮਿਸਾਲ ਹੈ। ਭਾਰਤ ਦੇ ਲੋਕ ਅੱਜ ਵੀ ਉਨ੍ਹਾਂ ਨੂੰ ਜਨਤਾ ਦੇ ਰਾਸ਼ਟਰਪਤੀ ਵਜੋਂ ਬੜੇ ਸਤਿਕਾਰ ਨਾਲ ਯਾਦ ਕਰਦੇ ਹਨ। ਡੀ. ਆਰ. ਡੀ. ਓ. ਅਤੇ ਇਸਰੋ ਵਰਗੀਆਂ ਸੰਸਥਾਵਾਂ ਨੂੰ ਨਵੀਂ ਦਿਸ਼ਾ ਦੇਣ ਅਤੇ ਉਨ੍ਹਾਂ ਨੂੰ ਸਫਲ ਬਣਾਉਣ ਲਈ ਕਈ ਅਹਿਮ ਪ੍ਰੋਜੈਕਟਾਂ ’ਤੇ ਕੰਮ ਕਰਨ ਵਾਲੇ ਡਾ. ਕਲਾਮ ਨੂੰ ਭਾਰਤ ਦੇ ਮਿਜ਼ਾਇਲ ਮੈਨ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਅਗਵਾਈ ’ਚ ਭਾਰਤ ਵਿਚ ਸਵਦੇਸ਼ੀ ਮਿਜ਼ਾਇਲਾਂ ਤੇ ਉਪਗ੍ਰਹਿ ਬਣਾਏ ਗਏ। ਡਾ. ਕਲਾਮ ਦੀ ਅਗਵਾਈ ’ਚ ਵਿਕਸਿਤ ਅਗਨੀ ਮਿਜ਼ਾਇਲ ਦੇ ਸਫ਼ਲ ਪ੍ਰੀਖਣ ਨੇ ਪੂਰੀ ਦੁਨੀਆਂ ਦੇ ਸਾਹਮਣੇ ਭਾਰਤ ਦੀ ਮਿਜ਼ਾਇਲ ਸ਼ਕਤੀ ਦਾ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : ਰਿਸ਼ਤਿਆਂ ’ਚ ਖੂਨ ਦੇ ਰਿਸ਼ਤੇ

ਡਾ. ਕਲਾਮ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪੁਲਾੜ ਵਿਚ ਨਵੇਂ ਸਟਾਰਟਅੱਪ ਅਤੇ ਨੌਜਵਾਨਾਂ ਲਈ ਦਰਵਾਜੇ ਖੋਲ੍ਹ ਦਿੱਤੇ ਹਨ। ਇਹੋ ਕਾਰਨ ਹੈ ਕਿ ਅੱਜ ਭਾਰਤ ਪੁਲਾੜ ਵਿਚ ਦੁਨੀਆਂ ਦੀ ਅਗਵਾਈ ਕਰਦਾ ਨਜ਼ਰ ਆ ਰਿਹਾ ਹੈ। ਡਾ. ਕਲਾਮ ਕੁਦਰਤ ਅਤੇ ਅਧਿਆਤਮ ਨਾਲ ਵੀ ਡੂੰਘਾਈ ਨਾਲ ਜੁੜੇ ਹੋਏ ਸਨ। ਇਹ ਗੱਲ ਉਨ੍ਹਾਂ ਦੀ ਅਗਵਾਈ ’ਚ ਵਿਕਸਿਤ ਪਿ੍ਰਥਵੀ, ਅਗਨੀ, ਆਕਾਸ਼, ਨਾਗ ਤੇ ਤਿ੍ਰਸ਼ੂਲ ਮਿਜ਼ਾਇਲਾਂ ਦੇ ਨਾਂਅ ਰੱਖੇ ਜਾਣ ਨਾਲ ਪ੍ਰਮਾਣਿਤ ਹੁੰਦੀ ਹੈ। ‘ਇੰਡੀਆ 2020: ਏ ਵਿਜ਼ਨ ਫਾਰ ਦ ਨਿਊ ਮਿਲੇਨੀਅਮ’ ਨਾਂਅ ਦੀ ਕਿਤਾਬ ਵਿਚ ਡਾ. ਕਲਾਮ ਨੇ ਭਾਰਤ ਦੇ ਭਵਿੱਖ ਅਤੇ ਵਿਕਾਸ ਲਈ ਰੋਡਮੈਪ ਦੀ ਰੂਪਰੇਖਾ ਉਲੀਕੀ ਹੈ। ਇਸ ਕਿਤਾਬ ਵਿਚ ਦੇਸ਼ ਦੇ ਨੌਜਵਾਨਾਂ ਸਾਹਮਣੇ ਤਿੰਨ ਮੁੱਖ ਗੱਲਾਂ ਰੱਖੀਆਂ ਗਈਆਂ। (Dr. APJ Abdul Kalam)

  • ਪਹਿਲੀ : ਭਾਰਤ ਨੂੰ ਇੱਕ ਰਾਸ਼ਟਰ ਵਜੋਂ ਅਤੇ ਆਪਣੀਆਂ ਸਮਰੱਥਾਵਾਂ ਦੀ ਪਛਾਣ ਕਰਕੇ ਉਸ ਨੂੰ ਉਜ਼ਾਗਰ ਕਰਕੇ ਭਾਰਤ ਦਾ ਵਿਕਾਸ ਕਰਨਾ।
  • ਦੂਜਾ : ਟੈਕਨਾਲੋਜੀ ਆਧਾਰਿਤ ਅਰਥਵਿਵਸਥਾ ਨੂੰ ਵਿਕਸਿਤ ਕਰਨਾ।
  • ਤੀਜਾ : ਸੰਤੁਲਤ ਵਿਕਾਸ ਮਾਡਲ ਅਪਣਾ ਕੇ ਪਿੰਡਾਂ, ਸ਼ਹਿਰਾਂ, ਖੇਤੀ ਅਤੇ ਉੁਦਯੋਗ ਵਿਕਾਰ ਸੰਤੁਲੜ ਬਣਾ ਕੇ ਵਿਕਾਸ ਨੂੰ ਅੱਗੇ ਵਧਾਉਣਾ।

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਇਨ੍ਹਾਂ ਤਿੰਨਾਂ ਗੱਲਾਂ ਨੂੰ ਸਮਝ ਕੇ ਇੱਕ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2022 ਵਿਚ ਡਾ. ਕਲਾਮ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਯਾਦ ਕਰਦਿਆਂ ਕਿਹਾ ਸੀ ਕਿ ਮੈਂ ਕਈ ਸਾਲਾਂ ਤੋਂ ਡਾ. ਕਲਾਮ ਨੂੰ ਨੇੜਿਓਂ ਦੇਖਿਆ। 27 ਜੁਲਾਈ 2015 ਨੂੰ ਡਾ. ਏਪੀਜੇ ਅਬਦੁਲ ਕਲਾਮ ਦੇ ਦੇਹਾਂਤ ’ਤੇ ਆਪਣੇ ਸੋਗ ਸੰਦੇਸ਼ ’ਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਡਾ. ਕਲਾਮ ਦੇ ਨਾਲ ਹੋਈਆਂ ਮੁਲਾਕਾਤਾਂ ਦੀਆਂ ਕਈ ਗੱਲਾਂ ਯਾਦ ਆ ਗਈਆਂ । ਉਹ ਹਮੇਸ਼ਾ ਆਪਣੀ ਸੂਝ-ਬੂਝ ਨਾਲ ਸਭ ਨੂੰ ਹੈਰਾਨ ਕਰ ਦਿੰਦੇ ਸਨ, ਲੋਕ ਅਤੇ ਨੌਜਵਾਨ ਵੀ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਡਾ. ਕਲਾਮ ਦੇ ਦਿਲ ’ਚ ਫੌਜ ਦੇ ਅਫਸਰਾਂ ਅਤੀ ਸੈਨਿਕਾਂ ਲਈ ਬਹੁਤ ਸਤਿਕਾਰ ਸੀ। (Dr. APJ Abdul Kalam)

ਇਹ ਵੀ ਪੜ੍ਹੋ : IND vs PAK: ਰੋਹਿਤ ਸ਼ਰਮਾ ਦੇ ਤੂਫਾਨ ਨਾਲ ਸਹਿਮਿਆ ਪਾਕਿਸਤਾਨ, 7 ਵਿਕਟਾਂ ਨਾਲ ਹਰਾਇਆ

ਉਨ੍ਹਾਂ ਨੇ ਆਪਣੇ ਜੀਵਨਕਾਲ ’ਚ 30 ਤੋਂ ਜਿਆਦਾ ਕਿਤਾਬਾਂ ਲਿਖੀਆਂ, ਜਿਨ੍ਹਾਂ ’ਚੋਂ ‘ਵਿੰਗਸ ਆਫ ਫਾਇਰ’, ‘ਇੱਗਨੀਟਿਡ ਗਾਈਡ’ ਅਤੇ ‘ਇੰਡੀਆ 2020’ ਸਭ ਤੋਂ ਜਿਆਦਾ ਚਰਚਿਤ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕਈ ਜਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਇਆ। ਡਾ. ਕਲਾਮ ਵਿਦਿਆਰਥੀਆਂ ਨਾਲ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਅਧਿਆਪਨ ’ਚ ਬਤੀਤ ਕੀਤਾ ਅਤੇ ਆਪਣੇ ਅੰਤਿਮ ਸਮੇਂ ਦੌਰਾਨ ਉਹ ਮੇਘਾਲਿਆ ਦੇ ਵਿਦਿਆਰਥੀਆਂ ਵਿਚਕਾਰ ਰਹੇ ਸਨ। ਇਹ ਉਨ੍ਹਾਂ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਭਾਰਤ ਦੇ ਇਤਿਹਾਸ ’ਚ ਡਾ. ਏ. ਪੀ. ਜੇ. ਅਬਦੁਲ ਕਲਾਮ ਨੂੰ ਦੇਸ਼ ਦਾ ਬੱਚਾ-ਬੱਚਾ ਦੂਰਅੰਦੇਸ਼ੀ, ਵਿਗਿਆਨੀ ਤੇ ਸਾਦਾ ਜੀਵਨ ਜਿਉਣ ਵਾਲੇ ਵਿਅਕਤੀ ਅਤੇ ਇੱਕ ਮਹਾਨ ਦੇਸ਼ ਭਗਤ ਦੇ ਰੂਪ ਵਿਚ ਹਮੇਸ਼ਾ ਯਾਦ ਰੱਖੇਗਾ। (Dr. APJ Abdul Kalam)