ਸੋਨੇ ਦਾ ਤਮਗਾ ਜਿੱਤਣ ’ਤੇ ਰਾਜਵੰਤ ਸਿੰਘ ਘੁੱਲੀ ਦਾ ਨਾਭਾ ਵਿਖੇ ਵਿਸ਼ੇਸ਼ ਸਨਮਾਨ
ਰਾਜਵੰਤ ਸਿੰਘ ਘੁੱਲੀ ਖੇਡਾਂ ਦੇ ਨਾਲ ਰਾਜਨੀਤੀ ਦਾ ਵੀ ਖਿਡਾਰੀ : ਗੁਰਦੇਵ ਸਿੰਘ
(ਤਰੁਣ ਕੁਮਾਰ ਸ਼ਰਮਾ) ਨਾਭਾ। ਲੰਮੇ ਸਮੇਂ ਤੋਂ ਪੰਜਾਬ ਦੀ ਧਰਤੀ ਤੇ ਖੇਡ ਜਗਤ ’ਚ ਅੰਤਰਰਾਸ਼ਟਰੀ ਪੱਧਰ ’ਤੇ ਕਬੱਡੀ, ਡਿਸਕਸ ਥਰੋ, ਹੈਮਰ ਥਰੋ ਵਿੱਚ ਵੱਡਾ ਨਾਂਅ ਕਮਾਉਣ ਵਾਲੇ ਰਾਜਵੰਤ ਸਿੰਘ ਘੁੱਲੀ 65 ਸਾਲ ਦੇ ਹੋ ਚੁੱਕੇ ਹਨ, ਪਰ ਖੇਡਾਂ ਵਿੱਚ ਜਿੱਤਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉੱਤਰ ਪ੍ਰਦੇਸ਼ ਦੇ ਸ਼ਹਿਰ ਬਾਰਾਨਸੀ ’ਚ ਤੀਜੀ ਕੌਮੀ ਮਾਸਟਰ ਅਥਲੈਟਿਕਸ ਮੀਟ ਵਿੱਚ ਡਿਸਕਿਸ ਥਰੋ ਤੇ ਹੈਮਰ ਥਰੋ ਵਿੱਚ ਦੋ ਸੋਨੇ ਦੇ ਤਮਗੇ ਜਿੱਤ ਕੇ ਵਾਪਸ ਪੰਜਾਬ ਆਉਣ ’ਤੇ ਨਾਭਾ ਵਿਖੇ ਗੁਰਦੇਵ ਸਿੰਘ ਹਲਕਾ ਇੰਚਾਰਜ ਨਾਭਾ ਆਮ ਆਦਮੀ ਪਾਰਟੀ ਵੱਲੋ ਮੁੱਖ ਦਫਤਰ ਪਟਿਆਲਾ ਗੇਟ ਨਾਭਾ ਵਿਖੇ ਰਾਜਵੰਤ ਸਿੰਘ ਘੁੱਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਰਾਜਵੰਤ ਸਿੰਘ ਘੁੱਲੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਨੌਜਵਾਨ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਵਿੱਚ ਮੌਕੇ ਦੀਆਂ ਸਰਕਾਰਾ ਫੇਲ੍ਹ ਸਾਬਿਤ ਹੋਇਆਂ ਹਨ। ਪੰਜਾਬ ਦਾ ਨੌਜਵਾਨ ਲਗਾਤਾਰ ਨਸ਼ੇ ਵਾਲੇ ਪਾਸੇ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ ਦਾ ਨੌਜਵਾਨ ਖੇਡਾਂ ਨੂੰ ਛੱਡ ਰਿਹਾ ਹੈ ਬਲਕਿ ਰੁਜ਼ਗਾਰ ਦੇ ਸੀਮਤ ਸਾਧਨਾਂ ਤੋਂ ਅੱਕ ਕੇ ਵਿਦੇਸ਼ਾਂ ਵੱਲ ਵਹੀਰਾ ਘੱਤ ਰਿਹਾ ਹੈ। ਰਾਜਵੰਤ ਸਿੰਘ ਘੁੱਲੀ ਖੇਡਾਂ ਦੇ ਨਾਲ ਰਾਜਨੀਤੀ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਮੌਜੂਦਾ ਸਮੇ ਆਮ ਆਦਮੀ ਪਾਰਟੀ ਦੀ ਸਪੋਸਟ ਵਿੰਗ ਪੰਜਾਬ ਦੇ ਜਰਨਲ ਸਕੱਤਰ ਹਨ। ਦੇਵ ਮਾਨ ਨੇ ਰਾਜਵੰਤ ਸਿੰਘ ਘੁੱਲੀ ਹੋਰਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ 65 ਸਾਲ ਦੀ ਉਮਰ ਤੇ ਖੇਡਾਂ ਵਿੱਚ ਲੰਮਾ ਤਜੁਰਬਾ ਹਰ ਕਿਸੇ ਦੀ ਕਿਸਮਤ ਵਿੱਚ ਨਹੀ ਆਉਂਦਾ।
ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਸਾਡੀ ਲੋਕਹਿੱਤ ਪਾਰਟੀ ’ਤੇ, ਜਿਸ ਨਾਲ ਅਜਿਹੇ ਜੂਝਾਰੂ ਆਗੂਆ ਦਾ ਬੇਮਿਸਲ ਸਮੱਰਥਨ ਹੈ ਜੋ ਕਿ ਆਉਣ ਵਾਲੀ ਪੀੜ੍ਹੀ ਨੂੰ ਖੇਡਾਂ ਤੇ ਹੋਸਲਾ ਦੋਨੋਂ ਇੱਕਠੇ ਦੇ ਸਕਣ। ਇਸ ਮੌਕੇ ਸਨਮਾਨ ਕਰਨ ਵਾਲਿਆਂ ’ਚ ਗੁਰਮੀਤ ਸਿੱਧੂ (ਦੀਪਾ ਰਾਮਗੜ), ਮਾਸਟਰ ਬਲਵਿੰਦਰ ਸਿੰਘ, ਅਮਰਦੀਪ ਧਾਂਦਰਾ, ਸਾ ਸਰਪੰਚ ਹਾਕਮ ਸਿੰਘ ਰਾਮਗੜ, ਅਵਤਾਰ ਸਿੰਘ, ਸਾ ਸਰਪੰਚ ਹਰੀ ਸਿੰਘ, ਹਰਮੀਕ ਬਾਜਵਾ, ਮਨਪ੍ਰੀਤ ਕਾਲੀਆ ਤੇ ਕਾਫੀ ਪਤਵੰਤੇ ਸੱਜਣ ਹਾਜ਼ਰ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ