ਬੱਸ ਸੜਕ ਤੋਂ ਉਤਰ ਖੱਡ ਵਿੱਚ ਵੜੀ, ਡਰਾਈਵਰ ਦੀ ਮੌਤ

Bus Accident Sachkahoon

ਬੱਸ ਸੜਕ ਤੋਂ ਉਤਰ ਖੱਡ ਵਿੱਚ ਵੜੀ, ਡਰਾਈਵਰ ਦੀ ਮੌਤ

(ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਅੱਜ ਸਵੇਰੇ 4 ਵਜੇ ਦੇ ਕਰੀਬ ਤਲਵੰਡੀ ਭਾਈ ਨੇੜੇ ਫਿਰੋਜ਼ਪੁਰ -ਲੁਧਿਆਣਾ ਰੋਡ ’ਤੇ ਇੱਕ ਤੇਜ਼ ਰਫਤਾਰ ਬੱਸ ਸੜਕ ਤੋਂ ਥੱਲੇ ਉਤਰ ਕੇ ਖਤਾਨਾਂ ਵਿੱਚ ਜਾ ਵੜੀ ਅਤੇ ਅੱਗੇ ਜਾ ਕੇ ਸੜਕ ਕਿਨਾਰੇ ਸਫੈਦੇ ਦੇ ਦਰੱਖਤਾਂ ਨਾਲ ਟਕਰਾਉਂਦੀ ਹੋਈ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿਚ ਬੱਸ ਦੇ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਬੱਸ ਵਿੱਚ ਸਵਾਰ 7 ਸਵਾਰੀਆਂ ਜ਼ਖਮੀ ਹੋ ਗਈਆਂ ਸਨ ਜਿਨ੍ਹਾਂ ਨੂੰ 108 ਐਮਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਮਿ੍ਰਤਕ ਡਰਾਈਵਰ ਦੀ ਪਹਿਚਾਣ ਅਮਨਦੀਪ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਰਣੀਆ ਜ਼ਿਲ੍ਹਾ ਮੋਗਾ ਵਜੋਂ ਹੋਈ।

ਇਸ ਸਬੰਧੀ ਜਾਂਚ ਅਧਿਕਾਰੀ ਐੱਸਐੱਚਓ ਜਸਵੰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਦੇ ਕਰੀਬ ਫਿਰੋਜ਼ਪੁਰ ਤੋਂ ਲੁਧਿਆਣਾ ਜਾ ਰਹੀ ਜੇ ਆਰ ਟਰੈਵਲ ਕੰਪਨੀ ਦੀ ਬੱਸ ਨੰਬਰ ਪੀ ਬੀ 10 ਡਬਲ ਐੱਚ 6035 ਤਲਵੰਡੀ ਭਾਈ ਨੇੜੇ ਮੋਗਾ ਰੋਡ ’ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਉਹਨਾਂ ਕਿਹਾ ਕਿ ਡਰਾਈਵਰ ਤੋਂ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਸੜਕ ਤੋਂ ਡੂੰਘੇ ਖਤਾਨਾਂ ਵਿੱਚ ਜਾ ਵੜੀ। ਉਹਨਾਂ ਕਿਹਾ ਕਿ ਇਸ ਬੱਸ ਵਿੱਚ 35 -40 ਸਵਾਰੀਆਂ ਸਨ ਜੋ ਠੀਕ ਹਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ