ਸਪਾ ਮੁਖੀ ਅਖਿਲੇਸ਼ ਯਾਦਵ ਦਾ ਵੱਡਾ ਐਲਾਨ

ਨਹੀਂ ਲੜਾਂਗਾ ਯੂਪੀ ਦੀ ਵਿਧਾਨ ਸਭਾ ਚੋਣ, ਬਾਅਦ ’ਚ ਕਿਹਾ, ਪਾਰਟੀ ਤੈਅ ਕਰੇਗੀ

(ਏਜੰਸੀ) ਲਖਨਊ । ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੀਆਂ ਆਉਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਅਖਿਲੇਸ਼ ਯਾਦਵ ਆਜਮਗੜ੍ਹ ਲੋਕ ਸਭਾ ਸੀਟ ਤੋਂ ਸਾਂਸਦ ਹਨ ਹਾਲਾਂਕਿ ਇਸ ਬਿਆਨ ਤੋਂ ਬਾਅਦ ਪਾਰਟੀ ਦੇ ਬੁਲਾਰੇ ਰਜਿੰਦਰ ਚੌਧਰੀ ਨੇ ਇਸ ਗੱਲ ਦਾ ਖੰਡਨ ਕਰਦਿਆਂ ਕਿਹਾ ਕਿ ਅਖਿਲੇਸ਼ ਯਾਦਵ ਇਸ ਵਾਰ ਚੋਣ ਲੜਨਗੇ ਜਾਂ ਨਹੀਂ, ਇਹ ਪਾਰਟੀ ਹਾਲੇ ਤੈਅ ਕਰੇਗੀ।

ਉਨ੍ਹਾਂ ਪਿਛਲੀ ਵਿਧਾਨ ਸਭਾ ਚੋਣ ਵੀ ਲੜੀ ਸੀ ਆਜਮਗੜ੍ਹ ਤੋਂ ਸਾਂਸਦ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਛੋਟੀਆਂ ਪਾਰਟੀਆਂ ਨਾਲ ਗਠਜੋੜ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਲਈ ਉਨ੍ਹਾਂ ਦੀ ਪਾਰਟੀ ਤੇ ਕੌਮੀ ਲੋਕ ਦਲ (ਰਾਲੋਦ) ਦਰਮਿਆਨ ਗਠਜੋੜ ਤੋਂ ਬਾਅਦ ਸੀਟਾਂ ’ਤੇ ਅੰਤਿਮ ਗੇੜ ’ਚ ਗੱਲਬਾਤ ਚੱਲ ਰਹੀ ਹੈ। ਚੋਣਾਂ ’ਚ ਚਾਚਾ ਸ਼ਿਵਪਾਲ ਯਾਦਵ ਦੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਲੋਹੀਆ ਨੂੰ ਨਾਲ ਲੈਦ ਦੀ ਸੰਭਾਵਨਾ ’ਤੇ ਕਿਹਾ ਕਿ ਮੈਨੂੰ ਇਸ ’ਚ ਕੋਈ ਸਮੱਸਿਆ ਨਹੀਂ ਹੈ ਉਨ੍ਹਾਂ ਤੇ ਉਨ੍ਹਾਂ ਦੇ ਲੋਕਾਂ ਨੂੰ ਉਚਿਤ ਸਨਮਾਨ ਦਿੱਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ