ਦੱਖਣੀ ਅਫਰੀਕਾ ਦੇ ਦੋ ਤੇਜ਼ ਗੇਦਬਾਜ਼ ਆਈਪੀਐਲ ਤੋਂ ਬਾਹਰ

South Africa, Two Fast Bolwer, out of IPL

ਨਵੀਂ ਦਿੱਲੀ, ਏਜੰਸੀ।

ਦੱਖਣੀ ਅਫਰੀਕਾ ਦੇ ਤੇਜ਼ ਗੇਦਬਾਜ਼ ਦਾ ਆਈਪੀਐਲ 2019 ਤੋਂ ਹਟਾਉਣ ਦਾ ਸਿਲਸਿਲਾ ਜਾਰੀ ਹੈ। ਪਹਿਲਾਂ ਕੋਲਕਾਤਾ ਨਾਈਟ ਰਾਈਡਰਸ ਦੇ ਐਨਰਿਚ ਨੋਤਰਜ ਮੋਢੇ ਦੀ ਸੱਟ ਕਾਰਨ ਆਈਪੀਐਲ ਤੋਂ ਬਾਹਰ ਹੋਏ ਹਨ ਤੇ ਹੁਣ ਚੇਨੱਈ ਸੁਪਰਕਿੰਗਸ ਦੇ ਲੁੰਗੀ ਐਨਗਿਦੀ ਬਗਲ ‘ਚ ਖਿਚਾਅ ਕਾਰਨ ਆਈਪੀਐਲ ਤੋਂ ਹਟ ਗਏ ਹਨ। ਦੱਖਣੀ ਅਫਰੀਕਾ ਦੇ ਟੀਮ ਮੈਨੇਜਰ ਨੇ ਦੱਸਿਆ ਕਿ ਐਨਗਿਦੀ ਨੂੰ ਸ੍ਰੀਲੰਕਾ ਖਿਲਾਫ ਵੰਨਡੇ ਦੌਰਾਨ ਬਗਲ ‘ਚ ਖਿਚਾਅ ਆ ਗਿਆ ਸੀ ਜਿਸ ਕਾਰਨ ਉਹ ਆਈਪੀਐਲ ‘ਚ ਨਹੀਂ ਖੇਡ ਸਕਣਗੇ। ਐਨਗਿਦੀ ਲਈ ਪਿਛਲੇ ਚੈਂਪੀਅਨ ਚੇਨੱਈ ਸੁਪਰਕਿੰਗਸ ਨਾਲ ਇਹ ਦੂਜਾ ਸੈਸ਼ਨ ਹੁੰਦਾ।

ਉਨ੍ਹਾ ਨੇ 2018 ਸੈਸ਼ਨ ਤੋਂ ਪਹਿਲਾ 50 ਲੱਖ ਰੁਪਏ ‘ਚ ਖਰੀਦਿਆ ਗਿਆ ਸੀ ਤੇ ਉਨ੍ਹਾਂ ਨੇ ਪਿਛਲੇ ਸੈਸ਼ਨ ‘ਚ ਚੇਨੱਈ ਲਈ 6 ਦੇ ਇਕੋਨਾਮੀ ਰੇਟ ਨਾਲ 11 ਵਿਕਟ ਹਾਸਲ ਕੀਤੀਆਂ ਸਨ। ਇਸ ਤੋਂ ਪਹਿਲਾਂ ਨੋਤਰਜ ਮੋਢੇ ਦੀ ਸੱਟ ਕਾਰਨ ਆਈਪੀਐਲ ਤੋਂ ਬਾਹਰ ਹੋ ਗਏ ਸਨ। ਉਨ੍ਹਾਂ ਦੇ ਬਾਹਰ ਹੋਣ ਜਾਣ ਨਾਲ ਕੋਲਕਾਤਾ ਦੇ ਤੇਜ਼ ਆਕਰਮਣ ਕਮਜ਼ੋਰ ਹੋਇਆ ਹੈ। ਕੋਲਕਾਤਾ ਟੀਮ ਦੇ ਦੋ ਯੁਵਾ ਤੇਜ਼ ਗੇਦਬਾਜ਼ ਕਮਲੇਸ਼ ਨਾਗਰਕੋਟੀ ਤੇ ਸ਼ਿਵਮ ਮਾਵੀ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ।

ਨਾਗਰਕੋਟੀ ਤੇ ਮਾਵੀ ਦੀ ਥਾਂ ਲਿਆਏ ਗਏ ਗੇਂਦਬਾਜ਼ਾਂ ‘ਚ ਸੰਦੀਪ ਵਾਰੀਅਰ ਹੀ ਤੇਜ਼ ਗੇਂਦਬਾਜ਼ ਹਨ ਜਦੋਂਕਿ ਕੇਸੀ ਕਰੀਅੱਪਾ ਕਲਾਈ ਦੇ ਸਪਿੱਨਰ ਹਨ। 25 ਸਾਲ ਨੋਤਰਜ ਨੂੰ ਪਹਿਲੀ ਵਾਰ ਆਈਪੀਐਨ ‘ਚ ਉਤਾਰਨਾ ਸੀ। ਨੋਤਰਜ ਨੂੰ ਕੋਲਕਾਤਾ ਨੇ ਉਸ ਨੂੰ 20 ਲੱਖ ਦੇ ਆਧਾਰ ‘ਤੇ ਖਰੀਦਿਆ ਸੀ। 150 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜੀ ਕਰਨ ਵਾਲੇ ਨੋਤਰਜ ਨੇ ਇਸ ਮਹੀਨੇ ਸ੍ਰੀਲੰਕਾ ਖਿਲਾਫ ਵੰਨਡੇ ‘ਚ ਆਪਣੀ ਅੰਤਰਰਾਸ਼ਟਰੀ ਡੈਬਟ ਕੀਤਾ ਸੀ। ਕੋਲਕਾਤਾ ਨੇ ਨੋਤਰਜ ਤੇ ਚੇਨੱਈ ਨੇ ਐਨਗਿਦੀ ਦੀ ਥਾਂ ਲੈਣ ਲਈ ਹੁਣ ਕਿਸੇ ਖਿਡਾਰੀ ਦਾ ਐਲਾਨ ਨਹੀਂ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।