ਸੋਮਵੀਰ-ਵਿਨੇਸ਼ ਦੇ ਸੱਤ ਫੇਰਿਆਂ ਦੀ ਤਾਰੀਖ ਤੈਅ

ਅਗਸਤ ਂਚ ਦਿੱਲੀ ਹਵਾਈ ਅੱਡੇ ਂਤੇ ਹੋਈ ਸੀ ਮੰਗਣੀ

ਨਵੀਂ ਦਿੱਲੀ, 3 ਦਸੰਬਰ

ਏਸ਼ੀਆਈ ਖੇਡਾਂ ਦੀ ਸੋਨ ਤਮਗਾ ਪਹਿਲਵਾਨ ਵਿਨੇਸ਼ ਫੋਗਾਟ 13 ਦਸੰਬਰ ਨੂੰ ਪਹਿਲਵਾਨ ਸੋਮਵੀਰਜ ਰਾਠੀ ਨਾਲ ਵਿਆਅ ਜੋੜੇ ‘ਚ ਬੰਨੀ ਜਾਵੇਗੀ ਸ਼ਾਦੀ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ‘ਚ ਬਲਾਲੀ ਪਿੰਡ ‘ਚ ਹੋਵੇਗੀ ਇਸ ਸਾਲ ਜਕਾਰਤਾ ਏਸ਼ੀਆਈ ਖੇਡਾਂ ‘ਚ ਚੈਂਪੀਅਨ ਬਣ ਕੇ ਪਰਤੀ ਵਿਨੇਸ਼ ਨੇ ਏਅਰਪੋਰਟ ‘ਤੇ ਹੀ ਸੋਮਵੀਰ ਨਾਲ ਮੰਗਣੀ ਕਰ ਲਈ ਸੀ ਸੋਮਵੀਰ (86ਕਿਗ੍ਰਾ) ਗਲਾਸਗੋ ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਤਮਗਾ ਜਿੱੱਤ ਚੁੱਕੇ ਹਨ ਵਿਨੇਸ਼ ਨੇ ਪਿਛਲੇ ਹਫ਼ਤੇ ਗੋਂਡਾ ‘ਚ ਸੀਨੀਅਰ ਚੈਂਪੀਅਨਸ਼ਿਪ ਵੀ ਜਿੱਤੀ ਹੈ  ਇੰਡੋਨੇਸ਼ੀਆ ਤੋਂ ਦੇਸ਼ ਪਰਤਣ ਦੇ ਬਾਅਦ ਵਿਨੇਸ਼ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਮਵੀਰ ਨੂੰ ਅੰਗੂਠੀ ਪਾਈ ਸੀ ਹਵਾਈ ਅੱਡੇ ਦੇ ਬਾਹਰ ਪਾਰਕਿੰਗ ਖੇਤਰ ਦੇ ਕੋਲ ਵਿਨੇਸ਼ ਅਤੇ ਸੋਮਵੀਰ ਦੀ ਮੰਗਣੀ ਰਸਮ ਨਿਭਾਈ ਗਈ ਸੀ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


LEAVE A REPLY

Please enter your comment!
Please enter your name here