ਟੈਕਨਾਲੋਜੀ ਦੀ ਦੁਨੀਆਂ ਵਿੱਚ ਰੋਜ਼ਾਨਾ ਨਵੇਂ-ਨਵੇਂ ਬਦਲਾਅ ਹੋ ਰਹੇ ਹਨ ਤੇ ਇਸੇ ਕੜੀ ਵਿੱਚ ਨਵੀਆਂ-ਨਵੀਆਂ ਸਮਾਰਟਵਾਚ ਵੀ ਸ਼ਾਮਲ ਹਨ। ਸਮਾਰਟ ਫੋਨ ਤੋਂ ਬਾਅਦ ਜੇਕਰ ਕੋਈ ਇੱਕ ਡਿਵਾਇਸ ਜੋ ਵਿਅਰੇਬਲ ਹੈ ਤੇ ਕਾਫ਼ੀ ਹਰਮਨਪਿਆਰੀ ਹੋਈ ਹੈ, ਤਾਂ ਨਿਸ਼ਚਿਤ ਰੂਪ ਵਿਚ ਉਹ ਸਮਾਰਟ ਵਾਚ ਹੈ। ਉਹ ਭਾਵੇਂ ਐਪਲ ਵਰਗਾ ਵੱਡਾ ਬਰਾਂਡ ਹੋਵੇ, ਸੈਮਸੰਗ ਵਰਗਾ ਬਰਾਂਡ ਹੋਵੇ ਜਾਂ ਫਿਰ ਸ਼ਾਓਮੀ ਤੇ ਓਪੋ, ਵੀਵੋ ਵਰਗੇ ਮਿਡ ਰੇਂਜ ਬ੍ਰਾਂਡ ਹਨ, ਹਰ ਕੋਈ ਸਮਾਰਟ ਵਾਚ ਬਣਾ ਰਿਹਾ ਹੈ। ਇਸ ਲਈ ਲੋਕਾਂ ਕੋਲ ਬਹੁਤ ਸਾਰੀਆਂ ਰੇਂਜ ਹਨ, ਜਿੱਥੋਂ ਉਹ ਆਪਣੇ ਲਈ ਇੱਕ ਵਧੀਆ ਸਮਾਰਟ ਵਾਚ ਚੂਜ਼ ਕਰ ਸਕਦੇ ਹਨ।
ਤਾਂ ਆਓ! ਇਸ ਕੜੀ ਵਿੱਚ ਅਸੀਂ ਜਾਣਦੇ ਹਾਂ ਕਿ ਵਿਅਰੇਬਲ ਬ੍ਰਾਂਡ ਪੀਬਲ ਦੀ ਨਵੀਂ ਸਮਾਰਟਵਾਚ ਇੰਡਓਰ ਬਾਰੇ। ਇਹ ਐਮੋਲੇਡ ਸ੍ਰਕੀਨ ਵਾਲੀ 1.46 ਇੰਚ ਦੀ ਬੇਜਲ-ਲੈਸ ਐਜ-ਟੂ-ਐਜ ਡਿਸਪਲੇ ਨਾਲ ਲੈਸ ਸਮਾਰਟਵਾਚ ਹੈ। ਜਿਸ ਦੀ ਸਕ੍ਰੀਨ 600 ਐਨਆਈਟੀ ਬ੍ਰਾਈਟਨੈਸ ਨਾਲ ਆਉਂਦੀ ਹੈ।
ਸਿਰਫ਼ ਇੱਕ ਵਾਰ ਚਾਰਜ ਕਰਕੇ 30 ਦਿਨ ਚੱਲੇਗੀ Smartwatch
ਤੁਹਾਨੂੰ ਦੱਸ ਦਈਏ ਕਿ ਫੁੱਲ ਮੈਟਲ ਅਲਾਏ ਬਾਡੀ ਦੇ ਨਾਲ ਮਿਲਣ ਵਾਲੀ ਸਮਾਰਟ ਵਾਚ ਹੈ, ਜਿਸ ਦੀ ਸ਼ਾਕ ਪਰੂਫ ਬਾਡੀ ਇਸ ਨੂੰ ਹੋਰ ਜ਼ਿਆਦਾ ਮਜ਼ਬੂਤੀ ਦਿੰਦੀ ਹੈ। ਨਾਲ ਹੀ ਜੇਕਰ ਤੁਸੀਂ ਇਸ ਨੂੰ ਰਫ ਤਰੀਕੇ ਨਾਲ ਵੀ ਹੈਂਡਲ ਕਰਦੇ ਹੋ ਤਾਂ ਵੀ ਇਹ ਤੁਹਾਨੂੰ ਨਿਰਾਸ਼ ਨਹੀਂ ਕਰਦੀ। ਤੁਹਾਨੂੰ ਦੱਸ ਦਈਏ ਪੀਬਲ ਬ੍ਰਾਂਡ ਦੀ ਨਵੀਂ ਸਮਾਰਟਵਾਚ ਐਮਾਜੋਨ ਇੰਡੀਆ ਤੇ ਮਾਰਕਿਟ ਵਿੱਚ ਲਾਂਚ ਹੋ ਚੁੱਕੀ ਹੈ ਤੇ ਇਸ ਵਿੱਚ ਵਧੀਆ ਬੈਟਰੀ ਦਿੱਤੀ ਗਈ ਹੈ।
ਉਂਜ ਤਾਂ ਇਸ ਦੇ ਹੋਰ ਵੀ ਕਈ ਫੀਚਰਸ ਹਨ ਪਰ ਬੈਟਰੀ ਫੀਚਰ ਇਸ ਦਾ ਬਹੁਤ ਵਧੀਆ ਹੈ, ਭਾਵ ਤੁਹਾਨੂੰ 30 ਦਿਨਾਂ ਤੱਕ ਦਾ ਬੈਟਰੀ ਬੈਕਅੱਪ ਮਿਲਦਾ ਹੈ। ਇਸ ਦੀ 400 ਐੱਮਏਐੱਚ ਦੀ ਬੈਟਰੀ 8 ਦਿਨਾਂ ਤੱਕ ਲਗਾਤਾਰ ਬਿਨਾ ਰੁਕੇ ਕੰਮ ਕਰ ਸਕਦੀ ਹੈ।
ਬੈਟਰੀ ਦੇ ਨਾਲ ਹੀ ਇਸ ਦੇ ਹੋਰ ਵੀ ਫੀਚਰਸ ਹਨ, ਪਰ ਪਹਿਲਾਂ ਇਸ ਦੀ ਕੀਮਤ ਜਾਣ ਲੈਂਦੇ ਹਾਂ। ਇਸ ਨੂੰ ਤੁਸੀਂ ਮਾਰਕਿਟ ਵਿੱਚੋਂ 4999 ਰੁਪਏ ਵਿੱਚ ਖਰੀਦ ਸਕਦੇ ਹੋ। ਤੁਸੀਂ ਇਸ ਨੂੰ ਇਸ ਦੀ ਅਧਿਕਾਰਤ ਵੈੱਬਸਾਈਟ ਜਾਂ ਐਮਾਜ਼ੋਨ ਇੰਡੀਆ ਅਤੇ ਹੋਰ ਦੂਸਰੇ ਸਟੋਰਾਂ ਤੋਂ ਵੀ ਲੈ ਸਕਦੇ ਹੋ। ਜੇਕਰ ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਇਹ ਗਲੇਸ਼ੀਅਰ ਬਲੂ, ਮਿਲਟਰੀ ਗ੍ਰੀਨ ਅਤੇ ਜੈੱਡ ਬਲੈਕ ਦੇ ਨਾਲ ਤਿੰਨ ਆਪਸ਼ਨ ’ਚ ਉਪਲੱਬਧ ਹੈ।
- ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਇਹ ਗਲੇਸ਼ੀਅਰ ਬਲੂ, ਮਿਲਟਰੀ ਗ੍ਰੀਨ ਅਤੇ ਜੈੱਡ ਬਲੈਕ ਦੇ ਨਾਲ ਤਿੰਨ ਆਪਸ਼ਨ ’ਚ ਉਪਲੱਬਧ ਹੈ।
- 30 ਦਿਨਾਂ ਤੱਕ ਦਾ ਬੈਟਰੀ ਬੈਕਅੱਪ ਮਿਲਦਾ ਹੈ। ਇਸ ਦੀ 400 ਐੱਮਏਐੱਚ ਦੀ ਬੈਟਰੀ 8 ਦਿਨਾਂ ਤੱਕ ਲਗਾਤਾਰ ਬਿਨਾ ਰੁਕੇ ਕੰਮ ਕਰ ਸਕਦੀ ਹੈ।