ਚੀਨ ‘ਚ ਸੜਕ ਧਸੀ, 6 ਵਿਅਕਤੀਆਂ ਦੀ ਮੌਤ

China ‘ਚ ਸੜਕ ਧਸੀ, 6 ਵਿਅਕਤੀਆਂ ਦੀ ਮੌਤ
ਸੜਕ ਧਸਣ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ

ਬੀਜਿੰਗ, ਏਜੰਸੀ। ਚੀਨ ਦੀ ਉਤਰ ਪੱਛਮੀ ਪ੍ਰਾਂਤ ਕਿਨਘਾਈ ‘ਚ ਸੋਮਵਾਰ ਨੂੰ ਸੜਕ ਧਸਣ ਕਾਰਨ ਇੱਕ ਬੱਸ ਡੂੰਘੇ ਖੱਡੇ ‘ਚ ਜਾ ਡਿੱਗੀ, ਜਿਸ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਪ੍ਰਸ਼ਾਸਨ ਦੇ ਹਵਾਲੇ ਨਾਲ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸੋਮਵਾਰ ਸ਼ਾਮ ਸਾਢੇ ਪੰਜ ਵਜੇ ਹੋਇਆ। ਮੰਗਲਵਾਰ ਸਵੇਰੇ 10 ਵਜੇ ਤੱਕ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਜਦੋਂ ਕਿ ਰਾਤ ਅਤੇ ਬਚਾਅ ਕਾਰਜ ਜਾਰੀ ਹੈ। ਸੂਤਰਾਂ ਅਨੁਸਾਰ ਸ਼ਿਨਿੰਗ ਸ਼ਹਿਰ ‘ਚ ਗ੍ਰੇਟ ਵਾਲ ਹਸਪਤਾਲ ਦੇ ਸਾਹਮਣੇ ਪਹਿਲਾਂ ਸਥਾਨਕ ਪ੍ਰਸ਼ਾਸਨ ਨੇ ਇਸ ਹਾਦਸੇ ‘ਚ 10 ਲੋਕਾਂ ਦੇ ਲਾਪਤਾ ਹੋਣ ਅਤੇ ਹੋਰ 15 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਦਿੱਤੀ ਸੀ। ਸੜਕ ਧਸਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਸਥਾਨ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। China

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।