ਅੰਮਿ੍ਤਸਰ (ਰਾਜਨ ਮਾਨ)। ਵਿਕਰਮਜੀਤ ਸਿੰਘ ਸਾਹਨੀ, ਐਮ ਪੀ ਨੇ ਮਨੁੱਖੀ ਤਸਕਰੀ ਦੇ ਸਾਰੇ ਕੇਸਾਂ ਦੀ ਜਾਂਚ ਲਈ ਐਸ ਆਈ ਟੀ ਕਾਇਮ ਕਰਨ ਵਿੱਚ ਦਿਖਾਈ ਤੇਜੀ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ ਜੀ ਪੀ ਦਾ ਧੰਨਵਾਦ ਕੀਤਾ ਹੈ। ਵਰਨਣਯੋਗ ਹੈ ਕਿ ਪੰਜਾਬ ਤੋ ਮੱਧ ਪੂਰਬ ਦੇ ਦੇਸ਼ਾਂ ਵਿੱਚ ਯਾਤਰਾ/ਰੁਜ਼ਗਾਰ ਵੀਜ਼ੇ ਹੇਠ ਔਰਤਾਂ ਨੂੰ ਭੇਜਿਆ ਜਾ ਰਿਹਾ ਹੈ, ਜਿੱਥੇ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ, ਇਸ ਕਾਰਵਾਈ ਨਾਲ ਅਜਿਹੇ ਅਪਰਾਧਾਂ ਨੂੰ ਰੋਕਣ ਵਿੱਚ ਮਦਦ ਮਿਲੇਗੀ। (Fake Agents)
ਇਸ ਐਸਆਈਟੀ ਦਾ ਗਠਨ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਹਾਲ ਵਿੱਚ ਹੀ ਸ਼ੁਰੂ ਕੀਤੇ ਗਏ ਮਿਸ਼ਨ ਹੋਪ ਤਹਿਤ ਹੀ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤ ਓਮਾਨ ਵਿੱਚ ਫਸੀਆਂ ਕੁੜੀਆਂ ਨੂੰ ਛੁਡਾਉਣ ਲਈ ਕੀਤੀ ਗਈ ਸੀ ਅਤੇ ਇਸ ਹੇਠ ਹੀ ਸ੍ਰ ਸਾਹਨੀ ਦੇ ਯਤਨਾਂ ਸਦਕਾ ਓਮਾਨ ਤੋ ਕਈ ਲੜਕੀਆਂ ਨੂੰ ਵਾਪਿਸ ਭਾਰਤ ਲਿਆਂਦਾ ਗਿਆ ਹੈ। (Fake Agents)
ਇਸ ਐਸ ਆਈ ਟੀ ਵਿੱਚ ਸ੍ਰੀ ਕੌਸਤੁਭ ਸ਼ਰਮਾ ਡੀਆਈ ਜੀ ਲੁਧਿਆਣਾ ਰੇਂਜ ਕੋਲ ਪੰਜਾਬ ਵਿੱਚ ਮਾਨਵ ਤਸਕਰੀ ਦੇ ਕੇਸਾਂ ਦੀ ਬਿਨਾ ਕਿਸੇ ਪਰੇਸ਼ਾਨੀਆਂ ਐਫ ਆਈ ਆਰ ਦਰਜ ਕਰਵਾਈ ਜਾ ਸਕੇਗੀ, ਜੋ ਇਸਦੇ ਨਿਡਲ ਅਧਿਕਾਰੀ ਹਨ। ਜਦਕਿ ਸ੍ਰੀ ਰਣਧੀਰ ਸਿੰਘ ਆਈ ਪੀ ਐਸ ਦੀ ਅਗਵਾਈ ਹੇਠ ਇਕ ਵਿਸ਼ੇਸ਼ ਦਲ ਇੰਨਾਂ ਸਾਰੇ ਮਾਮਲਿਆਂ ਦੀ ਜਾਂਚ ਕਰੇਗਾ।
ਇਹ ਵੀ ਪੜ੍ਹੋ: ਤੇਜ਼ ਬਾਰਸ਼ ਕਾਰਨ ਜਲ ਥਲ ਹੋਈਆਂ ਜਮੀਨਾਂ
ਸਾਹਨੀ ਜਿਹੜੇ ਵਰਲਡ ਪੰਜਾਬੀ ਆਰਡੇਨਾਈਹੇਸ਼ਨ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਉਹਨਾਂ ਦਾ ਪਾਰਲੀਮੈਂਟਰੀ ਦਫ਼ਤਰ ਅਤੇ ਡਬਲਿਯੂ ਪੀ ਓ , ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਥਾਣਿਆਂ ਵਿੱਚ ਐਨ ਆਈ ਆਰ ਦਰਜ ਕਰਨ ਅਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਫਸੀਆਂ ਕੁੜੀਆ ਨੂੰ ਬਚਾਉਣ ਲਈ ਸਾਰੇ ਪੀੜਤ ਪਰਿਵਾਰਾਂ ਦੀਮਦਦ ਕਰ ਰਹੇ ਹਨ।ਉਹਨਾਂ ਨੇ ਅਬੂ ਧਾਬੀ, ਓਮਾਨ ਅਤੇ ਭਾਰਤ ਵਿੱਚ ਚਾਰ ਹਾਟ ਲਾਈਨਾਂ ਵੀ ਸ਼ੁਰੂ ਕੀਤੀਆ ਹਨ।
ਇਹ ਹਨ ਸੰਪਰਕ ਨੰਬਰ | Fake Agents
ਸੁਰਜੀਤ ਸਿੰਘ ਪ੍ਰਧਾਨ , ਡਬਲਯੂ ਪੀ ਓ, ਅਬੂ ਧਾਬੀ +971556129811, ਕਮਲਜੀਤ ਸਿੰਘ ਮਠਾਰੂ, ਪ੍ਰਧਾਨ ਡਬਲਯੂ ਪੀ ਓ, ਓਮਾਨ- +96894055561, ਰਮਨੀਤ ਕੌਰ ਭਸੀਨ, ਸ੍ਰ ਸਾਹਨੀ ਦਾ ਪਾਰਲੀਮੈਂਟਰੀ ਦਫ਼ਤਰ- +919910061111 ਅਤੇ ਗੁਰਬੀਰ ਸਿੰਘ ਡਬਲਯੂ ਪੀ ਓ ਚੰਡੀਗੜ -+97110008371। ਫਸੀਆਂ ਹੋਈਆਂ ਕੁੜੀਆਂ ਤੇ ਉੱਨਾਂ ਦੇ ਪਰਿਵਾਰ ਕਿਸੇ ਵੀ ਤਰਾਂ ਦੀ ਸਹਾਇਤਾ ਲਈ ਉਪਰੋਕਤ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ।
ਸਾਹਨੀ ਨੇ ਵਾਪਸ ਆਉਣ ਵਾਲੀਆਂ ਸਾਰੀਆਂ ਕੁੜੀਆਂ ਅਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਫਸੇ ਗੈਰ ਕਾਨੂੰਨੀ ਪਰਵਾਸੀਆਂ ਦੇ ਪਰਿਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਸਬੰਧਤ ਥਾਣਿਆਂ ਵਿਚ ਕੇਸ ਦਰਜ ਕਰਾਉਣ ਤਾਂ ਜੋ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ। ਸਾਹਨੀ ਨੇਮਧ ਪੂਰਬ ਦੇ ਦੇਸ਼ਾਂ ਵਿੱਚ ਫਸੀਆਂ ਕੁੜੀਆ ਤੇ ਉੱਨਾਂ ਦੇ ਪਰਿਵਾਰਾਂ ਨੂੰ ਭਰੋਸਾ ਦੁਆਇਆ ਹੈ ਕਿ ਜਦੋ ਉਹ ਵਾਪਸ ਆਉਣਗੀਆ ਤਾਂ ਇੰਨਾਂ ਕੁੜੀਆਂ ਨੂੰ ਮੁਫ਼ਤ ਕਿਤਾਮੁਖੀ ਸਿੱਖਿਆ ਦੇ ਕੇ ਉੱਨਾਂ ਨੂ ਪੰਜਾਬ ਵਿੱਚ ਪੱਕਾ ਸਨਮਾਨ ਯੋਗ ਰੁਜ਼ਗਾਰ ਦਿੱਤਾ ਜਾਏਗਾ।