ਸਾਡੇ ਨਾਲ ਸ਼ਾਮਲ

Follow us

16.3 C
Chandigarh
Wednesday, February 18, 2026
More
    Home Breaking News ਸਿੰਗਰ Yo Yo H...

    ਸਿੰਗਰ Yo Yo Honey Singh ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

    Yo Yo Honey Singh

    ਗੈਂਗਸਟਰ ਗੋਲਡੀ ਬਰਾੜ ਨੇ ਦਿੱਤੀ ਹੈ ਧਮਕੀ | Yo Yo Honey Singh

    ਨਵੀਂ ਦਿੱਲੀ, (ਸੱਚ ਕਹੂੰ ਨਿਊਜ਼)। ਗਾਇਕ ਯੋ ਯੋ ਹਨੀ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲਡੀ (Goldy Brar) ਬਰਾੜ ਨੇ ਹਨੀ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਗਾਇਕ ਹਨੀ ਸਿੰਘ ਨੇ ਧਮਕੀ ਨੂੰ ਲੈ ਕੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। (Goldy Brar)

    ਕੀ ਹੈ ਮਾਮਲਾ | Yo Yo Honey Singh

    ਜਾਣਕਾਰੀ ਮੁਤਾਬਕ ਗਾਇਕ ਹਨੀ ਸਿੰਘ ਨੂੰ ਗੈਂਗਸਟਰ (Goldy Brar) ਗੋਲਡੀ ਬਰਾੜ ਨੇ ਵਾਇਸ ਨੋਟ ਭੇਜ ਕੇ ਧਮਕੀ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਹਨੀ ਸਿੰਘ ਨੇ ਦੱਸਿਆ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਆਏ ਹਨ ਅਤੇ ਕੁਝ ਵੌਇਸ ਨੋਟ ਵੀ ਮਿਲੇ ਹਨ। ਇਸ ਸਬੰਧੀ ਉਨ੍ਹਾਂ ਪੁਲਿਸ ਕਮਿਸਨਰ ਨੂੰ ਇਨ੍ਹਾਂ ਵੌਇਸ ਨੋਟਾਂ ਦੀ ਜਾਂਚ ਕਰਕੇ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ।

    ਇਹ ਵੀ ਪੜ੍ਹੋ : ਬੱਚਿਆਂ ਨੂੰ ਬਣੀ ਮੌਜ, ਗਰਮੀ ਨੂੰ ਦੇਖਦੇ ਹੋਏ ਸਰਕਾਰ ਨੇ ਵਧਾਈਆਂ ਛੁੱਟੀਆਂ, ਹੁਣ ਇਸ ਦਿਨ ਖੁੱਲ੍ਹਣਗੇ ਸਕੂਲ

    ਇਸ ਦੇ ਨਾਲ ਹੀ ਉਸ ਨੇ ਕਿਹਾ, ‘ਮੈਨੂੰ ਫਿਲਹਾਲ ਬਹੁਤ ਕੁਝ ਦੱਸਣ ਤੋਂ ਮਨ੍ਹਾ ਹੈ। ਇਹ ਮੇਰੇ ਨਾਲ ਜ਼ਿੰਦਗੀ ’ਚ ਪਹਿਲੀ ਵਾਰ ਹੋਇਆ ਹੈ। ਮੈਨੂੰ ਡਰ ਲੱਗ ਰਿਹਾ ਹੈ ਮੇਰਾ ਪੂਰਾ ਪਰਿਵਾਰ ਡਰਿਆ ਹੋਇਆ ਹੈ। ਮੈਨੂੰ ਸਿਰਫ ਮੌਤ ਤੋਂ ਡਰ ਲਗਦਾ ਹੈ। ਗੋਲਡੀ ਬਰਾੜ ਵੀ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ ਅਤੇ ਫਿਲਹਾਲ ਫਰਾਰ ਹੈ। ਉਸ ਨੇ ਪਹਿਲਾਂ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਸਾਲ ਮਾਰਚ ’ਚ ਉਸ ਨੇ ਸਲਮਾਨ ਖਾਨ ਨੂੰ ਈਮੇਲ ਭੇਜ ਕੇ ਧਮਕੀ ਦਿੱਤੀ ਸੀ, ਜਿਸ ਦੀ ਸ਼ਿਕਾਇਤ ਮਿਲਣ ’ਤੇ ਪੁਲਿਸ ਨੇ ਸਲਮਾਨ ਖਾਨ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਸੀ।

    LEAVE A REPLY

    Please enter your comment!
    Please enter your name here