Air Ticket Fraud Case : ਜਾਲੀ ਟਿਕਟਾਂ ਵੇਚ ਕੇ 42 ਲੱਖ ਦੀ ਠੱਗੀ ਮਾਰਨ ਵਾਲਾ ਜੋੜਾ ਕਾਬੂ

Air Ticket Fraud Case
ਕਾਬੂ ਕੀਤੇ ਗਏ ਮੁਲਜ਼ਮ ਪੁਲਿਸ ਪਾਰਟੀ ਨਾਲ।

ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਪੁਲਿਸ ਨੇ ਵੱਡੀ ਕਾਮਯਾਬੀ ਕਰਦੇ ਹੋਏ ਨਕਲੀ ਟਿਕਟਾਂ ਵੇਚਣ ਵਾਲੇ ਦੰਪਤੀ ਜੋੜੇ ਦਾ ਪਰਦਾਫਾਸ਼ ਕੀਤਾ । ਪ੍ਰੀਆ ਖੇੜਾ ਡੀ.ਐੱਸ.ਪੀ (ਪ੍ਰੋਬੇਸਨਰ)/ਮੁੱਖ ਅਫਸਰ ਥਾਣਾ ਫੇਜ-11, ਮੋਹਾਲੀ ਨੇ ਦੱਸਿਆ ਕਿ ਡਾ. ਨਵਜੀਤ ਕੌਰ ਪਤਨੀ ਕਰਨਲ ਸੁਖਜਿੰਦਰ ਪ੍ਰੈਲ ਵਾਸੀ ਮਕਾਨ ਨੰਬਰ-ਡੀ-2, 703, ਡੀ.ਐੱਮ.ਐੱਸ-79, ਸੰਦੀਪ ਵਿਹਾਰ, ਸੈਕਟਰ-20, ਪੰਚਕੂਲਾ, ਹਰਿਆਣਾ ਨੇ ਸ:ਥ ਦੌਲਤ ਸਿੰਘ ਕੋਲ ਥਾਣੇ ਆ ਕੇ ਆਪਣਾ ਬਿਆਨ ਦਰਜ ਕਰਵਾਇਆ।

ਕਿ ਉਹ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੀ ਸੀ। ਵਿਦੇਸ਼ ਜਾਣ ਲਈ ਟਿਕਟ ਬੁੱਕ ਕਰਵਾਉਣ ਲਈ ਹੋਲੀਡੇ ਮਸੀਨ ਪ੍ਰਾਈਵੇਟ ਲਿਮ: ਕੰਪਨੀ ਦੇ ਦਫਤਰ ਐੱਸ.ਸੀ.ਐੱਫ. ਨੰਬਰ-101, ਤੀਜੀ ਮੰਜਿਲ, ਫੇਜ- 10, ਮੋਹਾਲੀ ਦੇ ਮਾਲਕ ਰਾਹੁਲ ਚੱਡਾ ਅਤੇ ਉਸਦੀ ਪਤਨੀ ਪ੍ਰੀਤੀ ਸ਼ਰਮਾ ਨਾਲ ਸੰਪਰਕ ਕੀਤਾ ਅਤੇ ਕਨੇਡਾ ਜਾਣ ਅਤੇ ਕਨੇਡਾ ਤੋਂ ਵਾਪਿਸ ਆ ਕੇ ਦਿੱਲੀ ਤੋਂ ਬਾਲੀ (ਇੰਡੋਨੇਸੀਆ) ਜਾਣ ਸਬੰਧੀ ਟਿਕਟ ਦਾ ਰੇਟ ਪਤਾ ਕਰਕੇ ਟਿਕਟ ਬੁੱਕ ਕਰਨ ਲਈ ਕਿਹਾ ਰਾਹੁਲ ਚੱਡਾ ਦੇ ਕਹਿਣ ਤੇ ਟਿਕਟਾਂ ਦੀ ਬਣਦੀ ਰਕਮ 1,11,350/-ਰੁਪਏ ਨਵਜੀਤ ਕੌਰ ਨੇ ਰਾਹੁਲ ਚੱਡਾ ਦੇ ਖਾਤੇ ’ਚ ਵੱਖ ਵੱਖ ਤਾਰੀਖਾਂ ਨੂੰ ਪਾ ਦਿੱਤੇ।

ਇਹ ਵੀ ਪੜ੍ਹੋ : ਪਾਕਿਸਤਾਨੀ ਅੱਤਵਾਦੀ ਸਾਜਿਦ ਮੀਰ ਦਾ ਮੱਦਦਗਾਰ ਬਣਿਆ ਚੀਨ

ਫਿਰ ਰਾਹੁਲ ਚੱਡਾ ਨੇ ਨਵਜੀਤ ਕੌਰ ਨੂੰ ਉਸਦੀ ਈਮੇਲ ਆਈਡੀ ਤੇ ਟਿਕਟਾਂ ਭੇਜ ਦਿੱਤੀਆਂ। ਜੋ ਨਵਜੀਤ ਕੌਰ ਵੱਲੋਂ ਚੈੱਕ ਕਰਵਾਉਣ ਤੇ ਜਾਅਲੀ ਪਾਈਆਂ ਗਈਆਂ। ਨਵਜੀਤ ਕੌਰ ਦੇ ਬਿਆਨ ’ਤੇ ਥਾਣਾ ਫੇਜ-11, ਮੋਹਾਲੀ ਵਿਖੇ ਰਾਹੁਲ ਚੱਡਾ ਅਤੇ ਉਸ ਦੀ ਪਤਨੀ ਪ੍ਰੀਤੀ ਸ਼ਰਮਾ ਖਿਲਾਫ ਮਾਮਲਾ ਦਰਜ ਕੀਤਾ ਗਿਆ। ਰਾਹੁਲ ਚੱਢਾ ਅਤੇ ਇਸਦੀ ਪਤਨੀ ਦੇ ਖਿਲਾਫ ਥਾਣਾ ਫੇਜ-11 ਮੋਹਾਲੀ ਵਿਖੇ ਕਈ ਮੁਕੱਦਮੇ ਦਰਜ ਹਨ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਮੁਲਜ਼ਮ ਰਾਹੁਲ ਚੱਡਾ ਅਤੇ ਇਸਦੀ ਪਤਨੀ ਪ੍ਰੀਤੀ ਸਰਮਾ ਆਪਣੇ ਕਿਸੇ ਰਿਸਤੇਦਾਰ ਪਾਸ, ਪਿੰਡ ਬੁਲੋਵਾਲ, ਥਾਣਾ ਬੁੱਲੋਵਾਰ, ਜਿਲ੍ਹਾ ਹੁਸ਼ਿਆਰਪੁਰ ਵਿਖੇ ਆਪਣੀ ਗਿ੍ਰਫਤਾਰੀ ਤੋਂ ਡਰਦੇ ਲੁੱਕ ਛਿਪ ਕੇ ਰਹਿ ਰਹੇ ਹਨ।

ਪੁਲਿਸ ਪਾਰਟੀ ਨੇ ਪਿੰਡ ਬੁਲੋਵਾਲ, ਹੁਸ਼ਿਆਰਪੁਰ ਵਿਖੇ ਰੇਡ ਕੀਤੀ ਅਤੇ ਮੁਲਜ਼ਮ ਰਾਹੁਲ ਚੱਡਾ ਪੁੱਤਰ ਜਗਮੋਹਣ ਚੱਡਾ ਅਤੇ ਪ੍ਰੀਤੀ ਸਰਮਾਂ ਪਤਨੀ ਰਾਹੁਲ ਚੱਡਾ ਮਾਲਕ ਹੋਲੀਡੇ ਮਸੀਨ ਪ੍ਰਾਈਵੇਟ ਲਿਮਟਿਡ ਐੱਸ.ਸੀ.ਓ ਨੰ:101, ਤੀਜੀ ਮੰਜਿਲ, ਫੇਜ-10, ਮੋਹਾਲੀ, ਵਾਸੀਆਨ ਵਾਰਡ ਨੰਬਰ-11, ਨੇੜੇ ਬੁੰਗਾ ਸਾਹਿਬ ਗੁਰੂਦੁਆਰਾ, ਮਹਿਲਪੁਰ, ਤਹਿ: ਗੜ੍ਹਸੰਕਰ, ਜਿਲ੍ਹਾ ਹੁਸ਼ਿਆਰਪੁਰ ਨੂੰ ਗਿ੍ਰਫਤਾਰ ਕੀਤਾ।

ਇਸ ਦੌਰਾਨ ਪੁਛਗਿੱਛ ’ਚ ਪਤਾ ਲੱਗਿਆ ਹੈ ਕਿ ਕਥਿਤ ਮੁਲਜ਼ਮਾਂ ਵੱਲੋਂ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਜਾਅਲੀ ਟਿਕਟਾਂ ਦੇ ਕੇ ਉਹਨਾਂ ਨਾਲ ਕਰੀਬ 42 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਮੁਲਜ਼ਮ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ। ਇਸ ਦੌਰਾਨ ਤਫਤੀਸ਼ ਜੇਕਰ ਕਿਸੇ ਹੋਰ ਵਿਅਕਤੀ ਦੀ ਸਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।