ਸ਼ੁਭਮਨ ਗਿੱਲ ਨੇ ਕੀਤਾ ਅਜਿਹਾ ਕੰਮ, ਲੱਗਿਆ 12 ਲੱਖ ਰੁਪਏ ਦਾ ਜੁਰਮਾਨਾ

Shubman Gill

ਸਲੋ ਓਵਰ ਰੇਟ ਕਾਰਨ ਮਿਲੀ ਸਜਾ | Shubman Gill

  • ਸਨਰਾਈਜ਼ਰਜ਼ ਲਈ ਕੁਝ ਹੋਰ ਮੈਚ ਨਹੀਂ ਖੇਡਣਗੇ ਹਸਰੰਗਾ

ਚੇਨਈ (ਏਜੰਸੀ)। ਗੁਜਰਾਤ ਟਾਈਟਨਜ (ਜੀਟੀ) ਦੇ ਕਪਤਾਨ ਸ਼ੁਭਮਨ ਗਿੱਲ ਨੂੰ ਹੌਲੀ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਦੂਜੇ ਪਾਸੇ ਵਨਿੰਦੂ ਹਸਾਰੰਗਾ ਸਨਰਾਈਜਰਸ ਹੈਦਰਾਬਾਦ ਲਈ ਕੁਝ ਹੋਰ ਮੈਚ ਅਜੇ ਨਹੀਂ ਖੇਡ ਸਕਣਗੇ। ਉਹ ਘੱਟੋ-ਘੱਟ ਇੱਕ ਹਫਤੇ ਤੱਕ ਨਹੀਂ ਖੇਡ ਸਕਣਗੇ। ਉਨ੍ਹਾਂ ਦਾ ਵਿਦੇਸ਼ ’ਚ ਇਲਾਜ ਚੱਲ ਰਿਹਾ ਹੈ। (Shubman Gill)

IPL ਨੇ ਗਿੱਲ ’ਤੇ ਲਾਇਆ ਜੁਰਮਾਨਾ | Shubman Gill

ਆਈਪੀਐੱਲ ਦੇ ਇਸ ਸੀਜਨ ਦੇ 7ਵੇਂ ਮੈਚ ’ਚ ਮੰਗਲਵਾਰ ਨੂੰ ਗੁਜਰਾਤ ਨੂੰ ਚੇਨਈ ਸੁਪਰ ਕਿੰਗਜ (ਸੀਐੱਸਕੇ) ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਹੌਲੀ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਆਈਪੀਐਲ ਨੇ ਬੁੱਧਵਾਰ ਨੂੰ ਆਪਣੇ ਬਿਆਨ ’ਚ ਕਿਹਾ, ‘ਇਹ ਉਸ ਦੀ ਟੀਮ ਦਾ ਸੀਜਨ ਦਾ ਪਹਿਲਾ ਆਈਪੀਐਲ ਕੋਡ ਆਫ ਕੰਡਕਟ ਦੇ ਤਹਿਤ ਘੱਟੋ-ਘੱਟ ਓਵਰ ਰੇਟ ਨਾਲ ਸਬੰਧਤ ਅਪਰਾਧ ਹੈ। (Shubman Gill)

ਇਹ ਵੀ ਪੜ੍ਹੋ : ਆਪ ਵਿਧਾਇਕਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕੀਤੇ ਭਾਜਪਾ ’ਤੇ ਵੱਡੇ ਖੁਲਾਸੇ

ਇਸ ਲਈ ਗਿੱਲ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।’ ਚੇਨਈ ਨੇ ਮੰਗਲਵਾਰ ਨੂੰ ਗੁਜਰਾਤ ਟਾਈਟਨਸ (ਜੀਟੀ) ਨੂੰ 63 ਦੌੜਾਂ ਨਾਲ ਹਰਾ ਦਿੱਤਾ। ਚੇਪੌਕ ਸਟੇਡੀਅਮ ’ਚ ਗੁਜਰਾਤ ਨੇ ਟਾਸ ਜਿੱਤ ਕੇ ਫੀਲਡਿੰਗ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਦੇ ਹੋਏ ਚੇਨਈ ਨੇ 20 ਓਵਰਾਂ ’ਚ 6 ਵਿਕਟਾਂ ’ਤੇ 206 ਦੌੜਾਂ ਬਣਾਈਆਂ। 207 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਟੀਮ 20 ਓਵਰਾਂ ’ਚ 8 ਵਿਕਟਾਂ ’ਤੇ 143 ਦੌੜਾਂ ਹੀ ਬਣਾ ਸਕੀ। (Shubman Gill)

ਹਸਰੰਗਾ ਅਜੇ ਹੈਦਰਾਬਾਦ ’ਚ ਸਾਮਲ ਨਹੀਂ ਹੋਏ | Shubman Gill

ਸ੍ਰੀਲੰਕਾ ਦੇ ਸਟਾਰ ਲੈੱਗ ਸਪਿਨਰ ਵਨਿੰਦੂ ਹਸਾਰੰਗਾ ਅਜੇ ਤੱਕ ਹੈਦਰਾਬਾਦ ਟੀਮ ਨਾਲ ਸ਼ਾਮਲ ਨਹੀਂ ਹੋਏ ਹਨ। ਉਹ ਘੱਟੋ-ਘੱਟ ਇੱਕ ਹੋਰ ਹਫਤੇ ਲਈ ਅਣਉਪਲਬਧ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੀ ਖੱਬੀ ਅੱਡੀ ਦਾ ਪੁਰਾਣਾ ਦਰਦ ਭੜਕ ਗਿਆ ਹੈ। ਉਹ ਇਸ ਸਬੰਧੀ ਵਿਦੇਸ਼ਾਂ ਦੇ ਡਾਕਟਰਾਂ ਦੀ ਸਲਾਹ ਲੈ ਰਹੇ ਹਨ। ਰਿਪੋਰਟ ਮੁਤਾਬਕ ਸ੍ਰੀਲੰਕਾ ਕ੍ਰਿਕੇਟ ਦੇ ਮੈਡੀਕਲ ਸਟਾਫ ਨੇ ਉਨ੍ਹਾਂ ਦੀ ਸੱਟ ਦੀ ਜਾਂਚ ਕੀਤੀ ਹੈ।