ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਵਿਆਹ ਸਮਾਰੋਹ ਤ...

    ਵਿਆਹ ਸਮਾਰੋਹ ਤੋਂ ਬਾਅਦ ਪਰਿਵਾਰ ’ਤੇ ਚੱਲੀਆਂ ਗੋਲੀਆਂ

    Ferozepur News
    ਫਿਰੋਜ਼ੁਪੁਰ : ਜ਼ਖਮੀ ਔਰਤ ਦਾ ਹਾਲ ਪੁੱਛਦੇ ਹੋਏ ਸਾਬਕਾ ਵਿਧਾਇਕ ਕੁਲਬੀਰ ਜੀਰਾ।

    ਲੜਕੇ ਦੀ ਭੂਆ ਹੋਈ ਗੰਭੀਰ ਜ਼ਖਮੀ (Ferozepur News)

    (ਸਤਪਾਲ ਥਿੰਦ) ਫਿਰੋਜ਼ਪੁਰ। ਕਸਬਾ ਜ਼ੀਰਾ ਦੀ ਬਸਤੀ ਮਾਛੀਆਂ ਵਾਲੀ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਬੀਤੀ ਰਾਤ ਇੱਕ ਵਿਆਹ ਵਾਲੇ ਘਰ ਵਿੱਚ ਕੁਝ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆ, ਜਿਸ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਵਿਆਹ ਵਾਲੇ ਲੜਕੇ ਦੀ ਭੂਆ ਦੇ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਮੈਡੀਕਲ ਫਰੀਦਕੋਟ ਦਾਖਲ ਕਰਵਾਇਆ ਗਿਆ ਹੈ। (Ferozepur News)

    ਜਾਣਕਾਰੀ ਅਨੁਸਾਰ ਬਸਤੀ ਮਾਛੀਆਂ ਵਾਲੀ ਵਿੱਚ ਇੱਕ ਵਿਆਹ ਸਮਾਰੋਹ ਦੀ ਪਾਰਟੀ ਤੋਂ ਬਾਅਦ ਸਭ ਟਿਕ ਟਿਕਾ ਸੀ ਪਰ ਸਵੇਰੇ ਕਰੀਬ 3 ਵਜੇ ਅਚਾਨਕ ਪਰਿਵਾਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਕਾਫੀ ਇੱਟਾਂ ਰੋੜੇ ਵੀ ਚੱਲੇ। ਪਰ ਇਸ ਦੌਰਾਨ ਵਿਆਹ ਵਾਲੇ ਲੜਕੇ ਦੀ ਭੂਆ ਅਮਰਜੀਤ ਕੌਰ ਵਾਸੀ ਰੱਤੇਵਾਲਾ ਦੇ ਪੇਟ ਵਿੱਚ ਗੋਲੀ ਲੱਗੀ, ਜਿਸ ਨੂੰ ਪਹਿਲਾਂ ਜ਼ੀਰਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਉੱਧਰ ਇਸ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। Ferozepur News

    ਇਹ ਵੀ ਪੜ੍ਹੋ : ਲੁੱਟਾਂ-ਖੋਹਾਂ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

    ਇਸ ਦੌਰਾਨ ਪਹੁੰਚੇ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੇ ਦੋਸ਼ ਲਗਾਉਂਦੇ ਦੱਸਿਆ ਕਿ ਵਾਰਡ ਨੰ. 1 ਤੋਂ ਐਮਸੀ ਰੇਸ਼ਮ ਕੌਰ ਦੇ ਲੜਕੇ ਦਾ ਵਿਆਹ ਸੀ, ਜਿਸ ਨੇ ਕੁਝ ਦਿਨ ਪਹਿਲਾਂ ਨਸ਼ਾ ਵੇਚਣ ਵਾਲਿਆਂ ਖਿਲਾਫ਼ ਬਿਆਨ ਦਿੱਤੇ ਸਨ, ਜਿਹਨਾਂ ਵੱਲੋਂ ਪਹਿਲਾਂ ਹੀ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਤੈਸ਼ ਵਿੱਚ ਆ ਕੇ ਉਹਨਾਂ ਲੋਕਾਂ ਵੱਲੋਂ ਪਰਿਵਾਰ ’ਤੇ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ ਹੈ ਪਰ ਅਜੇ ਵੀ ਪੁਲਿਸ ਢਿੱਲ ਵਰਤ ਰਹੀ ਹੈ ਜੇਕਰ ਪੁਲਿਸ ਨੇ ਕੋਈ ਸਖ਼ਤ ਕਾਰਵਾਈ ਨਾ ਕੀਤੀ ਤਾਂ ਉਹਨਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ।

    LEAVE A REPLY

    Please enter your comment!
    Please enter your name here