ਜਨਮ ਦਿਨ ਦੀ ਖੁਸ਼ੀ ਵਿੱਚ ਠੰਢ ’ਚ ਤੜਫਦੇ ਲੋਕਾਂ ਨੂੰ ਵੰਡੇ ਗਰਮ ਕੱਪੜੇ

 ਆਪਣੀ ਡਿਊਟੀ ਦੌਰਾਨ ਕੁਝ ਸਮਾਂ ਕੱਢ ਕੇ ਜ਼ਰੂਰਤਮੰਦ ਲੋਕਾਂ ਦੀ ਮੱਦਦ ਕਰਦੇ ਹੋਏ ਅਸਿਸਟੈਂਟ ਕਮਾਂਡੈਂਟ ਸੀਆਰਪੀਐਫ ਆਸ਼ਾ ਇੰਸਾਂ

ਚੰਡੀਗੜ੍ਹ (ਐੱਮ. ਕੇ. ਸ਼ਾਇਨਾ)। ਸਰਦੀ ਦਾ ਮੌਸਮ ਆਪਣੇ ਜੋਬਨ ’ਤੇ ਹੈ। ਅਜਿਹੇ ‘ਚ ਕਈ ਲੋਕ ਅਜਿਹੇ ਹਨ ਜੋ ਆਰਥਿਕ ਕਮਜ਼ੋਰੀ ਕਾਰਨ ਸਰਦੀਆਂ ਦੇ ਕੱਪੜੇ ਵੀ ਨਹੀਂ ਖਰੀਦ ਪਾ ਰਹੇ। ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਨ੍ਹਾਂ ਲੋਕਾਂ ਲਈ ਮਸੀਹਾ ਬਣ ਕੇ ਅੱਗੇ ਆ ਰਹੇ ਹਨ। ਡੇਰਾ ਸ਼ਰਧਾਲੂਆਂ ਵੱਲੋਂ ਦੇਸ਼-ਵਿਦੇਸ਼ ਵਿੱਚ ਲਗਾਤਾਰ ਲੋੜਵੰਦਾਂ ਨੂੰ ਗਰਮ ਕੱਪੜੇ ਅਤੇ ਕੰਬਲ ਵੰਡੇ ਜਾ ਰਹੇ ਹਨ। (Distributed Warm Clothes)

ਇਸੇ ਕੜੀ ਤਹਿਤ ਬਲਾਕ ਚੰਡੀਗੜ੍ਹ ਦੀ ਆਸ਼ਾ ਇੰਸਾਂ ਜੋ ਕਿ ਕਲਕੱਤਾ ਵਿੱਚ ਅਸਿਸਟੈਂਟ ਕਮਾਂਡੈਂਟ ਸੀਆਰਪੀਐਫ ਵਿੱਚ ਦੇਸ਼ ਦੀ ਸੇਵਾ ਲਈ ਆਪਣੀ ਡਿਊਟੀ ਨਿਭਾ ਰਹੀ ਹੈ, ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਇਨਸਾਨੀਅਤ ਦੀ ਭਾਵਨਾ ਨੂੰ ਬੁਲੰਦ ਕਰਦਿਆਂ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਗਰਮ ਕੱਪੜੇ ਅਤੇ ਕੰਬਲ ਵੰਡ ਕੇ ਮਨਾਈ। Distributed Warm Clothes

ਇਹ ਵੀ ਪੜ੍ਹੋ: ਪੰਜਾਬ ‘ਚ ਵਿਦਿਆਰਥੀਆਂ ਤੋਂ ਬਾਅਦ ਹੁਣ ਅਧਿਆਪਕਾਂ ਨੂੰ ਰਾਹਤ

ਉਹਨਾਂ ਦੱਸਿਆ ਕਿ ਜਿਵੇਂ ਹੀ ਮੈਨੂੰ ਪਤਾ ਲੱਗਾ ਕਿ ਸਾਡੇ ਆਸ-ਪਾਸ ਕੁਝ ਅਜਿਹੇ ਲੋਕ ਹਨ, ਜੋ ਸਰਦੀਆਂ ਵਿੱਚ ਗਰਮ ਕੱਪੜਿਆਂ ਦੀ ਘਾਟ ਕਾਰਨ ਬਿਮਾਰ ਹੋ ਰਹੇ ਹਨ, ਤਾਂ ਉਨਾਂ ਆਪਣੇ ਜਨਮ ਦਿਨ ਮੌਕੇ ਲੋੜਵੰਦ ਬੱਚਿਆਂ ਅਤੇ ਬਜ਼ੁਰਗਾਂ ਨੂੰ ਨਿੱਘ ਪ੍ਰਦਾਨ ਕਰਨ ਲਈ ਕੱਪੜੇ ਵੰਡੇ ਤੇ ਉਨਾਂ ਤੋਂ ਦੁਆਵਾਂ ਹਾਸਿਲ ਕੀਤੀਆਂ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਨੇ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਹਰ ਕਿਸੇ ਨੂੰ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।

Distributed Warm Clothes1
ਆਪਣੀ ਡਿਊਟੀ ਦੌਰਾਨ ਕੁਝ ਸਮਾਂ ਕੱਢ ਕੇ ਜ਼ਰੂਰਤਮੰਦ ਲੋਕਾਂ ਦੀ ਮੱਦਦ ਕਰਦੇ ਹੋਏ ਅਸਿਸਟੈਂਟ ਕਮਾਂਡੈਂਟ ਸੀਆਰਪੀਐਫ ਆਸ਼ਾ ਇੰਸਾਂ