ਸਰਦੀਆਂ ’ਚ ਪੀਓ ਮਿਕਸ ਵੈਜੀਟੇਬਲ ਸੂਪ, ਹੋਣਗੇ ਫਾਇਦੇ

ਸਰਦੀਆਂ ’ਚ ਪੀਓ ਮਿਕਸ ਵੈਜੀਟੇਬਲ ਸੂਪ (Mixed Vegetable Soup)

ਸਰਦੀ ਸ਼ੁਰੂ ਹੁੰਦੇ ਹੀ ਸੂਪ ਪੀਣ ਦਾ ਦਿਲ ਕਰਦਾ ਹੈ। ਸਰਦੀ ’ਚ ਜੇਕਰ ਤਾਜ਼ਾ ਸੂਪ ਪੀਤਾ ਜਾਵੇ ਤਾਂ ਬਹੁਤ ਸਾਰੇ ਫਾਇਦੇ ਹੁੰਦੇ ਹਨ। ਸਰਦੀ ’ਚ ਸੂਪ ਬਹੁਤ ਵਧੀਆ ਲੱਗਦਾ ਹੈ ਤੇ ਇਹ ਸਾਨੂੰ ਠੰਢ ਤੋਂ ਬਚਾਉਣ ਦਾ ਕੰਮ ਕਰਦਾ ਹੈ। ਜੇਕਰ ਮਿਕਸ ਵੈਜੀਟੇਬਲ ਸੂਪ (Mixed Vegetable Soup )ਪੀਤਾ ਜਾਵੇ ਤਾਂ ਬਹੁਤ ਹੀ ਲਾਹੇਵੰਦ ਹੈ। ਇਹ ਸੂਪ ਤੁਸੀਂ ਘਰ ਵੀ ਤਿਆਰ ਕਰ ਸਕਦੇ ਹ। ਇਸ ਨੂੰ ਬਣਾਉਣਾ ਬਿਲਕੁਲ ਆਸਾਨ ਹੈ। ਆਓ ਜਾਣਦੇ ਹਾਂ ਕਿਵੇਂ ਤਿਆਰ ਕੀਤਾ ਜਾਂਦਾ ਹੈ ਮਿਕਸ ਵੈਜੀਟੇਬਲ ਸੂਪ..

ਸਮੱਗਰੀ : (Mixed Vegetable Soup)

ਇੱਕ ਬਰੀਕ ਕੱਟੀ ਗਾਜਰ, ਇੱਕ ਬਰੀਕ ਕੱਟੀ ਸ਼ਿਮਲਾ ਮਿਰਚ, 6 ਤੋਂ 7 ਕੱਟੀਆਂ ਹੋਈਆਂ ਫਰੈਂਚ ਬੀਨਸ, ਇੱਕ ਕਟੋਰੀ ਬਰੀਕ ਕੱਟੀ ਹੋਈ ਫੁੱਲ ਗੋਭੀ, ਅੱਧੀ ਕਟੋਰੀ ਹਰੇ ਮਟਰ ਦੇ ਦਾਣੇ, ਇੱਕ ਛੋਟਾ ਚਮਚ ਬੂਰਿਆ ਅਦਰਕ, ਅੱਧਾ ਛੋਟਾ ਚਮਚ ਕਾਲੀ ਮਿਰਚ ਪਾਊਡਰ, ਇੱਕ ਵੱਡਾ ਚਮਚ ਮੱਕੀ ਦਾ ਆਟਾ, ਇੱਕ ਤੋਂ ਦੋ ਬਰੀਕ ਕੱਟੀਆਂ ਹਰੀਆਂ ਮਿਰਚਾਂ, ਨਿੰਬੂ ਰਸ ਸਵਾਦ ਅਨੁਸਾਰ, ਬਰੀਕ ਕੱਟਿਆ ਹਰਾ ਧਨੀਆ, ਨਮਕ ਸਵਾਦ ਅਨੁਸਾਰ, ਮੱਖਣ।

ਤਰੀਕਾ : Mixed Vegetable Soup

Mixed vegetable

ਇੱਕ ਕੂਕਰ ਵਿਚ ਮੱਖਣ ਪਾ ਕੇ ਗਰਮ ਕਰੋ ਉਸ ਵਿਚ ਬੂਰਿਆ ਹੋਇਆ ਅਦਰਕ, ਹਰੀ ਮਿਰਚ ਪਾ ਕੇ ਅਤੇ ਕੱਟੀਆਂ ਹੋਈਆਂ ਸਬਜ਼ੀਆਂ ਪਾ ਕੇ ਫਰਾਈ ਕਰੋ ਇੱਕ ਕੌਲੀ ਵਿਚ ਪਾਣੀ ਪਾ ਕੇ ਬਿਨਾ ਗੰਢਾਂ ਪਏ ਮੱਕੀ ਦਾ ਆਟਾ ਘੋਲ ਲਓ ਹੁਣ ਘੁਲੇ ਆਟੇ ਨੂੰ ਸਬਜ਼ੀਆਂ ਵਿਚ ਪਾਓ ਪਾਣੀ ਘੱਟ ਲੱਗ ਰਿਹਾ ਹੋਵੇ ਤਾਂ ਹੋਰ ਪਾਣੀ ਪਾ ਦਿਓ ਫਿਰ ਕਾਲੀ ਮਿਰਚ ਅਤੇ ਨਮਕ ਪਾ ਕੇ ਕੂਕਰ ਦਾ ਢੱਕਣ ਲਾ ਦਿਓ ਤਿੰਨ ਸੀਟੀਆਂ ਵੱਜਣ ਤੋਂ ਬਾਅਦ ਕੂਕਰ ਬੰਦ ਕਰ ਦਿਓ ਕੂਕਰ ਵਿਚ ਪ੍ਰੈਸ਼ਰ ਖ਼ਤਮ ਹੋਣ ’ਤੇ ਢੱਕਣ ਖੋਲ੍ਹ ਦਿਓ ਅਤੇ ਸੂਪ ਵਿਚ ਨਿੰਬੂ ਦਾ ਰਸ ਪਾ ਕੇ ਇੱਕ ਵੱਡੇ ਚਮਚ ਨਾਲ ਸੂਪ ਦੀਆਂ ਸਬਜ਼ੀਆਂ ਨੂੰ ਹਲਕਾ ਮੈਸ਼ ਕਰਦੇ ਹੋਏ ਚੰਗੀ ਤਰ੍ਹਾਂ ਹਿਲਾਓ ਗਰਮਾ-ਗਰਮ ਮਿਕਸ ਵੈਜੀਟੇਬਲ ਸੂਪ ਤਿਆਰ ਹੈ ਕੌਲੀ ਵਿਚ ਸਰਵ ਕਰੋ ਅਤੇ ਪੀਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ