ਜਾਰੀ ਰਹੇਗਾ ਲਾਕਡਾਊਨ ਪਰ
ਨਵੀਂ ਦਿੱਲੀ । ਦਿੱਲੀ ਸਰਕਾਰ ਨੇ ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਨਾਲ ਆਈ ਕਮੀ ਦੇ ਬਾਵਜ਼ੂਦ ਇਸ ਦੇ ਭਵਿੱਖ ਦੇ ਖਤਰਿਆਂ ਨੂੰ ਦੇਖਦਿਆਂ ਕਿਹਾ ਕਿ ਲਾਕਡਾਊਨ ਜਾਰੀ ਰੱਖਦਿਆਂ ਸੋਮਵਾਰ ਤੋਂ ਆਡ-ਈਵਨ ਦੀ ਤਰਜ਼ ’ਤੇ ਦੁਕਾਨਾਂ ਤੇ ਮਾਲ ਖੋਲ੍ਹੇ ਜਾਣਗੇ ਤੇ ਮੈਟਰੋ 50 ਫੀਸਦੀ ਸਮਰੱਥਾ ਨਾਲ ਸ਼ੁਰੂ ਕੀਤੀ ਜਾਵੇਗੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ’ਚ ਅੱਜ ਕਿਹਾ ਕਿ ਕੋਵਿਡ-19 ਦੇ ਮਾਮਲੇ ਘੱਟ ਹੋਣ ਦੇ ਮੱਦੇਨਜ਼ਰ ਅਗਲੇ ਹਫ਼ਤੇ ਤੋਂ ਲਾਕਡਾਊਨ ’ਚ ਹੋਰ ਛੋਟ ਦਿੱਤੀ ਗਈ ਹੈ ਸੱਤ ਜੂਨ ਤੋਂ ਆਡ-ਈਵਨ ਦੀ ਤਰਜ਼ ’ਤੇ ਦੁਕਾਨਾਂ ਤੇ ਮਾਲ ਖੋਲ੍ਹੇ ਜਾਣਗੇ ਤੇ 50 ਫੀਸਦੀ ਸਮਰੱਥਾ ਨਾਲ ਮੈਟਰੋ ਸ਼ੁਰੂ ਕੀਤੀ ਜਾਵੇਗੀ ਉਨ੍ਹਾਂ ਕਿਹਾ, ‘ਮਾਹਿਰਾਂ ਨੇ ਕੋਰੋਨਾ ਦੀ ਤੀਜੀ ਲਹਿਰ ਦਾ ਅਨੁਮਾਨ ਪ੍ਰਗਟਾਇਆ ਹੈ ਸਾਨੂੰ ਇਸ ਦੀ ਵੀ ਤਿਆਰੀ ਕਰਨੀ ਹੈ ਉਨ੍ਹਾਂ ਕਿਹਾ ਕਿ ਨਿੱਜੀ ਦਫ਼ਤਰ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਰੋਜ਼ਾਨਾ ਖੁੱਲ੍ਹਣਗੀਆਂ।
ਨਵੀਂ ਗਾਇਡਲਾਈਨ ਅਨੁਸਾਰ ਸਰਕਾਰੀ ਦਫ਼ਤਰਾਂ ’ਚ ਗਰੁੱਪ ਏ ਅਫ਼ਸਰ 100 ਫੀਸਦੀ ਤੇ ਬਾਕੀ ਇਸ ਦੇ ਹੇਠਾਂ ਵਾਲੇ 50 ਫੀਸਦੀ ਅਫ਼ਸਰ ਕੰਮ ਕਰਨਗੇ ਜ਼ਰੂਰੀ ਸੇਵਾਵਾਂ ’ਚ 100 ਫੀਸਦੀ ਕਰਮਚਾਰੀ ਕੰਮ ਕਰਨਗੇ ਮੁੱਖ ਮੰਤਰੀ ਨੇ ਕਿਹਾ ਕਿ ਅਰਥਵਿਵਸਥਾ ਨੂੰ ਵਾਪਸ ਪਟੜੀ ’ਤੇ ਲਿਆਉਣਾ ਜ਼ਰੂਰੀ ਹੈ ਪਿਛਲੇ ਹਫ਼ਤੇ ਫੈਕਟਰੀ ਤੇ ਨਿਰਮਾਣ ਗਤੀਵਿਧੀਆਂ ਖੋਲ੍ਹੀਆਂ ਸਨ।
ਪਿਛਲੇ 24 ਘੰਟਿਆਂ ’ਚ ਕਰੀਬ 400 ਕੇਸ ਹੋਰ 0.5 ਫੀਸਦੀ ਸੰਕ੍ਰਮਣ ਦਰ ਹੈ ਸੋਮਵਾਰ ਸਵੇਰੇ ਪੰਜ ਵਜੇ ਤੋਂ ਕਾਫ਼ੀ ਗਤੀਵਿਧੀਆਂ ’ਚ ਰਿਆਇਤ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਜੇਕਰ ਤੀਜੀ ਲਹਿਰ ਆਉਂਦੀ ਹੈ ਤਾਂ ਸਰਕਾਰ ਇਸ ਦੇ ਲਈ ਤਿਆਰ ਹੈ ਕੱਲ੍ਹ ਕਰੀਬ ਛੇ ਘੰਟਿਆਂ ਤੱਕ ਦੋ ਵੱਖ-ਵੱਖ ਬੈਠਕਾਂ ’ਚ ਹਿੱਸਾ ਲਿਆ ਤੇ ਮਾਹਿਰਾਂ ਦੇ ਨਾਲ ਗੱਲ ਕੀਤੀ ਇਸ ਵਾਰ ਕੋਰੋਨਾ ਦੀ ਜੋ ਪੀਕ ਆਈ ਲਗਭਗ 28 ਹਜ਼ਾਰ ਮਾਮਲੇ 22 ਜਾਂ 23 ਅਪਰੈਲ ਦੇ ਆਸ-ਪਾਸੇ ਆਏ ਅਗਲੀ ਪੀਕ ਕਿੰਨੀ ਹੋ ਸਕਦੀ ਹੈ ਅਗਲੀ ਪੀਕ 37 ਹਜ਼ਾਰ ਹੋ ਸਕਦੀ ਹੈ ਇਸ ਨੂੰ ਮੰਨ ਕੇ ਤਿਆਰੀ ਸ਼ੁਰੂ ਕੀਤੀ ਇਸ ਤੋਂ ਜ਼ਿਆਦਾ ਮਾਮਲੇ ਆਏ, ਉਸ ਦੇ ਲਈ ਵੀ ਤਿਆਰ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।