ਸੇਵਾਦਾਰਾਂ ਨੇ 212 ਕੋਰੋਨਾ ਵਾਰੀਅਰਜ਼ ਨੂੰ ਫਰੂਟ ਦੇ ਕੇ ਕੀਤੇ ਸਲੂਟ

ਸੇਵਾਦਾਰਾਂ ਨੇ 212 ਕੋਰੋਨਾ ਵਾਰੀਅਰਜ਼ ਨੂੰ ਫਰੂਟ ਦੇ ਕੇ ਕੀਤੇ ਸਲੂਟ

ਵਨਰਿੰਦਰ ਮਣਕੂ/ਰਘਬੀਰ ਸਿੰਘ, ਲੁਧਿਆਣਾ। ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਲਗਾਤਾਰ ਕੋਰੋਨਾ ਯੋਧਿਆਂ ਦਾ ਸਨਮਾਨ ਹੋ ਰਿਹਾ ਹੈ। ਜਿਲ੍ਹਾ ਲੁਧਿਆਣਾ ਦੇ ਬਲਾਕ ਸਾਹਨੇਵਾਲ ਦੇ ਸੇਵਾਦਾਰਾਂ ਨੇ ਅੱਜ ਪੁਲਿਸ ਚੌਂਕੀ ਰਾਮਗੜ੍ਹ ’ਤੇ ਥਾਣਾ ਜਮਾਲਪੁਰ ਦੇ ਅਧੀਨ ਆਉਂਦੀ ਚੌਂਕੀ ਜੰਡਿਆਲੀ, ਥਾਣਾ ਸਾਹਨੇਵਾਲ ਅਤ ਸਾਹਨੇਵਾਲ ਸਿਵਲ ਹਸਪਤਾਲ ਦੇ ਮੁਲਾਜ਼ਮਾਂ ਨੂੰ ਸਲੂਟ ਕਰਕੇ ਅਤੇ ਫਰੂਟ ਦੀਆਂ ਟੋਕਰੀਆਂ ਦੇ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ।
ਬਲਾਕ ਸਾਹਨੇਵਾਲ ਦੇ ਜ਼ਿੰਮੇਵਾਰ ਸੇਵਾਦਾਰਾਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਆਈ ਪੰਜਵੀਂ ਸ਼ਾਹੀ ਚਿੱਠੀ’ਤੇ ਅਮਲ ਕਰਦਿਆਂ ਅੱਜ ਲੁਧਿਆਣਾ ਦੇ ਸਾਹਨੇਵਾਲ ਬਲਾਕ ਦੇ ਸੇਵਾਦਾਰਾਂ ਵੱਲੋਂ 212 ਕੋਰੋਨਾ ਯੋਧਿਆਂ ਨੂੰ ਸਲੂਟ ਕਰਕੇ ਅਤੇ ਫਰੂਟ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

‘ਡੇਰਾ ਸ਼ਰਧਾਲੂਆਂ ਦਾ ਕੋਰੋਨਾ ਯੋਧਿਆਂ ਨੂੰ ਸਨਮਾਨ ਕਰਨਾ ਬਹੁਤ ਵਧੀਆ ਗੱਲ :ਕੌਂਸਲਰ ਭਰਪੂਰ ਸਿੰਘ

ਬਲਾਕ ਸਾਹਨੇਵਾਲ ਦੇ ਵਾਰਡ ਨੂੰ 14 ਹਲਕਾ ਪੂਰਬੀ ਦੇ ਕੌਂਸਲਰ ਭਰਪੂਰ ਸਿੰਘ ਨੇ ਕਿਹਾ ਕਿ ਅੱਜ ਜੋ ’ਡੇਰਾ ਸ਼ਰਧਾਲੂਆਂ ਨੇ ਪੁਲਿਸ ਮੁਲਾਜ਼ਮਾਂ ਦਾ ਹੌਂਸਲਾ ਵਧਾਇਆ ਹੈ, ਇਸ ਦੀ ਉਹ ਸ਼ਲਾਘਾ ਕਰਦੇ ਹਨ, ਅਤੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕਰਦੇ ਹਨ, ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮ ਵੀ ਦਿਨ-ਰਾਤ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਹੇ ਹਨ, ’ਤੇ ਇਨ੍ਹਾਂ ਦਾ ਹੌਂਸਲਾ ਵਧਾਉਣਾ ਬਹੁਤ ਵਧੀਆ ਗੱਲ ਹੈ।

ਹੌਸਲਾ ਵਧਾਉਣ ਲਈ ਧੰਨਵਾਦ : ਐਸ.ਆਈ. ਜਸਵੀਰ ਕੌਰ

ਸਬ ਇੰਸਪੈਕਟਰ ਮੈਡਮ ਜਸਵੀਰ ਕੌਰ ਨੇ ਪਹਿਲਾਂ ਡੇਰਾ ਸ਼ਰਧਾਲੂਆਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਫਿਰ ਇਹ ਕਿਹਾ ਕਿ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਕੋਈ ਪੁਲਿਸ ਮੁਲਾਜ਼ਮਾਂ ਦਾ ਹੌਂਸਲਾ ਵਧਾਉਣ ਲਈ ਚੌਂਕੀ ’ਚ ਆਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।