ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 19, 2026
More
    Home ਸੂਬੇ ਪੰਜਾਬ ਦਰਖ਼ਾਸਤ &#8216...

    ਦਰਖ਼ਾਸਤ ‘ਤੇ ਕਾਰਵਾਈ ਕਰਨ ਲਈ ਐੱਸਐੱਚਓ ਨੇ ਮੰਗੀ ਰਿਸ਼ਵਤ

    SHO, Seeks Bribe, Action, Application

    23 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਵਿਜੀਲੈਂਸ ਨੇ ਦਬੋਚਿਆ ਐੱਸਐਚਓ

    ਸਤਪਾਲ ਥਿੰਦ, ਫਿਰੋਜ਼ਪੁਰ

    ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਵੱਲੋਂ ਥਾਣਾ ਅਮੀਰ ਖ਼ਾਸ ਦੇ ਐੱਸਐਚਓ ਨੂੰ 23 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਵਿਜੀਲੈਂਸ ਬਿਊਰੋ ਰੇਂਜ਼ ਫਿਰੋਜ਼ਪੁਰ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਕਰਨੈਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸੁਖੇਰਾ ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਨੇ ਸ਼ਿਕਾਇਤ ਦਿੱਤੀ  ਕਿ 13 ਜੂਨ 2019 ਨੂੰ ਉਸਦੇ ਡਰਾਈਵਰ ਬਿੱਟੂ ਕੋਲੋਂ ਉਸਦੀ ਜੇ.ਸੀ.ਬੀ. ਮਸ਼ੀਨ ਮੱਖਣ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਪਿੰਡ ਦੋਨਾਂ ਮੱਤੜ ਗਜਨੀ ਵਾਲਾ ਅਤੇ 4/5 ਹੋਰ ਅਣਪਛਾਤੇ ਵਿਅਕਤੀ ਜ਼ਬਰੀ ਖੋਹ ਕੇ ਲੈ ਗਏ ਸਨ

    ਜਿਸ ਸਬੰਧੀ ਉਕਤ ਵਿਅਕਤੀਆਂ ਦੇ ਵਿਰੁੱਧ ਕਾਰਵਾਈ ਕਰਵਾਉਣ ਲਈ ਥਾਣਾ ਮੁਖੀ ਅਮੀਰਖ਼ਾਸ ਨੂੰ ਸ਼ਿਕਾਇਤ ਦਰਜ ਕਰਵਾਈ ਤਾਂ ਉਕਤ ਦਰਖ਼ਾਸਤ ‘ਤੇ ਕਾਰਵਾਈ ਕਰਵਾਉਣ ਦੇ ਬਦਲੇ ਐੱਸਐਚਓ ਸਬ ਇੰਸਪੈਕਟਰ ਗੁਰਿੰਦਰ ਸਿੰਘ ਨੇ ਉਸ ਕੋਲੋਂ ਇੱਕ ਲੱਖ ਰੁਪਏ ਕਥਿਤ ਤੌਰ ‘ਤੇ ਰਿਸ਼ਵਤ ਦੀ ਮੰਗ ਕੀਤੀ ਜੋ 2 ਕਿਸ਼ਤਾਂ ਵਿੱਚ 50 ਹਜ਼ਾਰ ਰੁਪਏ ਮੁਕੱਦਮਾ ਦਰਜ ਕਰਨ ਤੋਂ ਪਹਿਲਾਂ ਅਤੇ 50 ਹਜ਼ਾਰ ਰੁਪਏ ਮੁਕੱਦਮਾ ਦਰਜ ਕਰਨ ਤੋਂ ਬਾਅਦ ਲੈਣ ਲਈ ਸਹਿਮਤ ਹੋ ਗਿਆ ਕਰਨੈਲ ਸਿੰਘ ਮੁਤਾਬਿਕ ਉਸ ਕੋਲੋਂ ਐਸ.ਆਈ. ਗੁਰਿੰਦਰ ਸਿੰਘ 27 ਹਜ਼ਾਰ ਰੁਪਏ ਪਹਿਲੋਂ ਹਾਸਲ ਕਰ ਚੁੱਕਿਆ ਸੀ, ਜਦਕਿ 23 ਹਜ਼ਾਰ ਰੁਪਏ ਦੇਣ ਲਈ ਕਰਨੈਲ ਸਿੰਘ ਐਸ.ਆਈ. ਗੁਰਿੰਦਰ ਸਿੰਘ ਦੇ ਕੋਲ ਗਿਆ ਤਾਂ ਇਸ ਦੌਰਾਨ ਹੀ ਵਿਜੀਲੈਂਸ ਟੀਮ ਵੱਲੋਂ ਮੌਕੇ ‘ਤੇ ਪਹੁੰਚ ਕੇ ਐਸ.ਆਈ. ਗੁਰਿੰਦਰ ਸਿੰਘ ਨੂੰ ਸਰਕਾਰੀ ਗਵਾਹ ਵਿੱਕੀ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਅਤੇ ਸੁਖਵਿੰਦਰ ਸਿੰਘ ਐੱਸਡੀਓ ਮੰਡੀ ਬੋਰਡ ਦੀ ਹਾਜ਼ਰੀ ‘ਚ 23 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਐੱਸਐੱਸਪੀ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਗੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here