ਸਿਆਸੀ ਭ੍ਰਿਸ਼ਟਾਚਾਰ ‘ਤੇ ਸ਼ਿਕੰਜਾ

Shinkaja, Political, Corruption

ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਸਿਆਸਤ ‘ਚ ਹੀ ਲੱਗੀਆਂ ਹੁੰਦੀਆਂ ਹਨ ਸਿਆਸੀ ਆਗੂਆਂ ਦੀ ਜਾਇਦਾਦ ‘ਚ ਹਰ ਸਾਲ ਹੋ ਰਿਹਾ ਵਾਧਾ ਇਸੇ ਗੱਲ ਦਾ ਸੰਕੇਤ ਹੈ ਕਿ ਕਾਰੋਬਾਰ ‘ਚ ਮੰਦੇ ਦੇ ਬਾਵਜ਼ੂਦ ਸਿਆਸੀ ਆਗੂ ਧਨਕੁਬੇਰ ਬਣ ਜਾਂਦੇ ਹਨ ਤਾਜ਼ਾ ਮਾਮਲਾ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਦੀ ਕਈ ਸਾਲ ਸਹੇਲੀ ਰਹੀ ਸ਼ਸ਼ੀਕਲਾ ਦਾ ਹੈ ਜਿਸ ਦੀ 1600 ਕਰੋੜ ਦੀ ਬੇਨਾਮੀ ਜਾਇਦਾਦ ਆਮਦਨ ਕਰ ਵਿਭਾਗ ਵੱਲੋਂ ਜ਼ਬਤ ਕੀਤੀ ਗਈ ਹੈ  ਦੋਸ਼ ਇਸ ਕਰਕੇ ਵੀ ਬੇਹੱਦ ਸੰਗੀਨ ਹਨ ਕਿ ਨੋਟਬੰਦੀ ਤੋਂ ਬਾਦ 1500 ਕਰੋੜ ਦੀ ਜਾਇਦਾਦ ਪੁਰਾਣੇ ਨੋਟਾਂ ਨਾਲ ਖਰੀਦੀ ਗਈ ਗੁਨਾਹਗਾਰ ਸਿਰਫ਼ ਸ਼ਸ਼ੀਕਲਾ ਹੀ ਨਹੀਂ ਸਗੋਂ ਸਮੁੱਚਾ ਸਿਆਸੀ ਸਿਸਟਮ ਹੀ ਹੈ ਜਿਸ ਦੀ ਅਣਗਹਿਲੀ ਕਾਰਨ ਸਿਆਸੀ ਪਹੁੰਚ ਵਾਲੀ ਇੱਕ ਔਰਤ ਕਾਨੂੰਨ ਨੂੰ ਛਿੱਕੇ ‘ਤੇ ਟੰਗ ਕੇ ਗੈਰ-ਕਾਨੂੰਨੀ ਤੌਰ ‘ਤੇ ਜਾਇਦਾਦ ਖਰੀਦਦੀ ਰਹੀ ਨੋਟਬੰਦੀ ਦੇ ਨਤੀਜੇ ਜਿਸ ਤਰ੍ਹਾਂ ਦੇ ਵੀ ਹੋਣ ਪਰ ਆਮ ਜਨਤਾ ਦਾ ਜਜ਼ਬਾ ਕਾਬਲੇ ਤਾਰੀਫ਼ ਸੀ।

ਜਿਨ੍ਹਾਂ ਨੇ ਤਕਲੀਫ਼ਾਂ ਝੱਲਦੇ ਹੋਏ ਸਾਰਾ ਦਿਨ ਬੈਂਕਾਂ ਅਤੇ ਏਟੀਐਮ ਅੱਗੇ ਖੜ੍ਹ ਕੇ ਸਰਕਾਰ ਦਾ ਸਾਥ ਦਿੱਤਾ ਸੀ ਇਸ ਨੂੰ ਸੰਵੇਦਨਹੀਣਤਾ ਹੀ ਕਿਹਾ ਜਾਵੇ ਕਿ ਇੱਕ ਪਾਸੇ ਲੋਕ ਪ੍ਰੇਸ਼ਾਨ ਹੋ ਕੇ ਨੋਟਬੰਦੀ ਨਾਲ ਖੜ੍ਹੇ ਰਹੇ ਤੇ ਕਿਸੇ ਇੱਕ ਵੀ ਬੈਂਕ ਕਰਮੀ ਨਾਲ ਮਾੜੇ ਵਿਹਾਰ ਦੀ ਕੋਈ ਵੱਡੀ ਘਟਨਾ ਨਹੀਂ ਵਾਪਰੀ ਅਤੇ ਦੂਜੇ ਪਾਸੇ ਸ਼ਸ਼ੀਕਲਾ ਵਰਗੀ ਸਿਆਸੀ ਆਗੂ ਗੈਰ-ਕਾਨੂੰਨੀ ਕੰਮ ‘ਚ ਜੁਟੀ ਰਹੀ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਆਖ਼ਰ ਤਿੰਨ ਸਾਲ ਤੱਕ ਸ਼ਸ਼ੀਕਲਾ ਦਾ ਕਾਲਾ ਧੰਦਾ ਕਿਵੇਂ ਕਾਨੂੰਨ ਦੀ ਨਜ਼ਰ ਤੋਂ ਬਚਿਆ ਰਿਹਾ ਦੇਰ ਆਇਦ ਦਰੁਸਤ ਆਇਦ ਵਾਂਗ ਭ੍ਰਿਸ਼ਟ ਆਗੂਆਂ ਦੀ ਜਾਇਦਾਦ ਜ਼ਬਤ ਹੋਣਾ ਚੰਗੀ ਗੱਲ ਹੈ ਪਰ ਇਸ ਨੂੰ ਅਜੇ ਸ਼ੁਰੂਆਤ ਹੀ ਮੰਨਿਆ ਜਾਣਾ ਚਾਹੀਦਾ ਹੈ ਕਾਨੂੰਨ ਦੀ ਨਜ਼ਰ ਤੋਂ ਓਹਲੇ ਅਜੇ ਕਿੰਨੇ ਕੁ ਭ੍ਰਿਸ਼ਟ ਧਨਾਢ ਬੈਠੇ ਹਨ ਇਸ ਦਾ ਤਾਂ ਸਮਾਂ ਆਉਣ ‘ਤੇ ਪਤਾ ਲੱਗੇਗਾ ਭਾਵੇਂ ਸ਼ਸ਼ੀਕਲਾ ਦੇ ਹਮਾਇਤੀ ਇਸ ਕਾਨੂੰਨੀ ਕਾਰਵਾਈ ਨੂੰ ਕਿਸੇ ਵੀ ਬਹਾਨੇ ਬੁਰਾ ਕਹਿਣ ਪਰ ਇੰਨੀ ਵੱਡੀ ਪੱਧਰ ‘ਤੇ ਜਾਇਦਾਦ ਦੀ ਖਰੀਦ ‘ਤੇ ਸ਼ੱਕ ਦੀ ਸੂਈ ਜਾਣੀ ਸੁਭਾਵਿਕ ਹੈ ਕੇਂਦਰ ਤੇ ਸੂਬਾ ਸਰਕਾਰਾਂ ਜੇਕਰ ਪੂਰੀ ਨਿਰਪੱਖਤਾ ਤੇ ਵਚਨਬੱਧਤਾ ਨਾਲ ਇਸੇ ਤਰ੍ਹਾਂ ਭ੍ਰਿਸ਼ਟ ਆਗੂਆਂ ‘ਤੇ ਸ਼ਿਕੰਜਾ ਕੱਸਣ ਤਾਂ ਭਾਰਤ ਨੂੰ ਸੋਨੇ ਦੀ ਚਿੜੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਭ੍ਰਿਸ਼ਟਾਚਾਰ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਜਿਸ ਦੀ ਰੋਕਥਾਮ ਆਪਣੇ-ਆਪ ਦੇਸ਼ ਦੀ ਤਰੱਕੀ ਦਾ ਰਾਹ ਖੋਲ੍ਹੇਗੀ ਬੱਸ ਜ਼ਰੂਰਤ ਇਸੇ ਗੱਲ ਦੀ ਹੈ ਕਿ ਕਾਨੂੰਨ, ਕਾਨੂੰਨ ਵਾਂਗੂੰ ਲਾਗੂ ਹੋਵੇ ਤਾਂ ਜਿੱਥੇ ਮਗਰਮੱਛ ਫਸਦੇ ਹਨ ਉੱਥੇ ਡੱਡੂ ਮੱਛੀਆਂ ਵੀ ਸੁਧਰ ਜਾਣਗੀਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।