ਕਸਬਾ ਸ਼ੇਰਪੁਰ ’ਚ ਅਨੋਖੇ ਢੰਗ ਨਾਲ ਤਿਆਰ ਕਰਕੇ ਦਿੱਲੀ ਭੇਜੇ ਗਏ ਰਹਿਣ ਬਸੇਰੇ

ਕਸਬਾ ਸ਼ੇਰਪੁਰ ’ਚ ਅਨੋਖੇ ਢੰਗ ਨਾਲ ਤਿਆਰ ਕਰਕੇ ਦਿੱਲੀ ਭੇਜੇ ਗਏ ਰਹਿਣ ਬਸੇਰੇ

ਸ਼ੇਰਪੁਰ (ਰਵੀ ਗੁਰਮਾ/ਸੱਚ ਕਹੂੰ ਨਿਊਜ਼)। ਕਿਸਾਨ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਬੈਠ ਕੇ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਅੜੇ ਹੋਏ ਹਨ। ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਦਾ ਜੋਸ਼ ਠੰਢਾ ਨਹੀਂ ਪੈ ਰਿਹਾ, ਕਿਉਂਕਿ ਕਿਸਾਨਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਕਸਬਾ ਸ਼ੇਰਪੁਰ ਚ ਕਿਸਾਨਾਂ ਵੱਲੋਂ ਦਿੱਲੀ ਭੇਜਣ ਲਈ ਅਨੋਖੇ ਢੰਗ ਨਾਲ ਰਹਿਣ ਬਸੇਰੇ ਤਿਆਰ ਕੀਤੇ ਗਏ। ਇਹ ਰਹਿਣ ਬਸੇਰੇ ਲੋੜੀਦੀਆਂ ਸਭ ਸਹੂਲਤਾਂ ਨਾਲ ਲੈਸ ਹਨ। ਇਕ ਪੂਰੇ ਘਰ ਦੀ ਤਰ੍ਹਾਂ ਇਸ ਰਹਿਣ ਬਸੇਰੇ ਅੰਦਰ ਖਿੜਕੀਆਂ ਦਰਵਾਜ਼ਿਆਂ ਤੋਂ ਲੈ ਕੇ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਧਾਮੀ ਤੇ ਕਿਸਾਨ ਆਗੂ ਬਲਵੰਤ ਸਿੰਘ ਛੰਨਾ ਨੇ ਦੱਸਿਆ ਕਿ ਦਿੱਲੀ ਧਰਨੇ ਉੱਪਰ ਰਹਿਣ ਲਈ ਕਿਸਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਸਨ। ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਰਹਿਣ ਬਸੇਰੇ ਤਿਆਰ ਕੀਤੇ ਗਏ ਹਨ।

ਜਿਸ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਇਸ ਦੇ ਚਾਰੇ ਪਾਸੇ ਘਰਾਂ ਦੀ ਤਰ੍ਹਾਂ ਖਿੜਕੀਆਂ ਦਰਵਾਜ਼ੇ ਲਗਾਏ ਗਏ ਹਨ। ਮੀਂਹ ਕਣੀ ਅੰਦਰ ਵੀ ਇਸ ਰਹਿਣ ਬਸੇਰੇ ਅੰਦਰ ਵਿਅਕਤੀ ਆਸਾਨੀ ਨਾਲ ਰਹਿ ਸਕਦੇ ਹਨ। ਇਸ ਰਹਿਣ ਬਸੇਰਿਆਂ ਅੰਦਰ ਜਿੱਥੇ ਬਿਜਲੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉੱਥੇ ਹੀ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪੱਖੇ- ਕੂਲਰ ਦਾ ਵੀ ਪੂਰਾ ਪ੍ਰਬੰਧ ਹੈ, ਆਗੂਆਂ ਨੇ ਦੱਸਿਆ ਕਿ ਜੇਕਰ ਲੋੜ ਪਈ ਤਾਂ ਇਸ ਅੰਦਰ ਏਸੀ ਵੀ ਲੱਗ ਸਕਦਾ ਹੈ।

ਦੂਜਾ ਇਸਦੀ ਚਾਰਦੀਵਾਰੀ ਪੁਰਾਤਨ ਇਤਿਹਾਸ ਨੂੰ ਦੁਹਰਾ ਰਹੀ ਹੈ। ਡੇਢ ਲੱਖ ਦੀ ਲਾਗਤ ਨਾਲ ਤਿਆਰ ਹੋਏ ਰਹਿਣ ਬਸੇਰੇ ਅੰਦਰ ਰਹਿ ਸਕਦੇ ਨੇ ਪੰਦਰਾਂ ਵਿਅਕਤੀ ਇਸ ਮਕਾਨ ਨੁਮਾ ਰਹਿਣ ਬਸੇਰਾ ਤਿਆਰ ਕਰਨ ਲਈ ਤਕਰੀਬਨ ਡੇਢ ਲੱਖ ਦੇ ਕਰੀਬ ਖਰਚਾ ਆਇਆ ਹੈ। ਇਸ ਅੰਦਰ ਪੰਦਰਾਂ ਵਿਅਕਤੀ ਆਸਾਨੀ ਨਾਲ ਰਹਿ ਸਕਦੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਧਰਨੇ ਉਪਰ ਸ਼ੇਰਪੁਰ ਤੋਂ ਕਿਸਾਨਾਂ ਦੀਆਂ ਸਿਫ਼ਟਾ ਬਣਾ ਕੇ ਭੇਜਿਆ ਜਾਂਦਾ ਹੈ ਅਤੇ ਉਹ ਹੁਣ ਇਸ ਮਕਾਨ ਨੁਮਾ ਰਹਿਣ ਬਸੇਰੇ ਅੰਦਰ ਰਹਿ ਸਕਦੇ ਹਨ। ਇਸ ਅੰਦਰ ਕਿਸਾਨਾਂ ਲਈ ਲੋੜਦੀਆਂ ਦੀਆਂ ਸਭ ਸਹੂਲਤਾਂ ਮੌਜੂਦ ਹਨ। ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.