ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਸੂਬੇ ਪੰਜਾਬ ਅੱਗ ਦਾ ਕਹਿਰ, ...

    ਅੱਗ ਦਾ ਕਹਿਰ, 50 ਦੇ ਕਰੀਬ ਭੇਡਾਂ/ਬੱਕਰੀਆਂ ਜਿੰਦਾ ਸੜੀਆਂ

    Sangrur News

    ਖੇਤਾਂ ’ਚ ਅੱਗ ਲੱਗਣ ਕਾਰਨ ਨਾੜ ਤੇ ਤੂੜੀ ਸੜ ਕੇ ਸੁਆਹ | Sangrur News

    ਭਵਾਨੀਗੜ੍ਹ (ਵਿਜੈ ਸਿੰਗਲਾ)। ਨੇੜਲੇ ਪਿੰਡ ਰਾਮਗੜ੍ਹ ਦੇ ਖੇਤਾਂ ਵਿੱਚ ਸ਼ਨਿੱਚਰਵਾਰ ਨੂੰ ਅੱਗ ਨੇ ਤਾਂਡਵ ਮਚਾ ਦਿੱਤਾ। ਦੁਪਹਿਰ ਸਮੇਂ ਲੱਗੀ ਅੱਗ ਕਾਰਨ ਦੋ ਦਰਜਨ ਕਿਸਾਨਾਂ ਦਾ ਕਰੀਬ 300-400 ਏਕੜ ਨਾੜ ਤੇ ਇੱਕ ਕਿਸਾਨ ਦੀ ਕਰੀਬ 400-500 ਟਰਾਲੀ ਤੂੜੀ ਸੜ ਕੇ ਸੁਆਹ ਹੋ ਗਈ, ਉੱਥੇ ਹੀ ਖੇਤਾਂ ਨੇੜੇ ਵਾੜੇ ’ਚ ਖੜ੍ਹੀਆਂ 50 ਦੇ ਕਰੀਬ ਭੇਡਾਂ-ਬੱਕਰੀਆਂ ਵੀ ਇਸ ਭਿਆਨਕ ਅੱਗ ਦੀ ਲਪੇਟ ਆ ਜਾਣ ਕਾਰਨ ਜਿੰਦਾ ਸੜ ਗਈਆਂ। ਪਿੰਡ ਵਾਸੀਆਂ ਨੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਗ ਲੱਗਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ।ਘਟਨਾ ਸਬੰਧੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੁਪਹਿਰ ਇੱਕ-ਡੇਢ ਵਜੇ ਦੇ ਕਰੀਬ ਕਪਿਆਲ ਨਹਿਰ ਵਾਲੇ ਪੁਲ ਨੇੜਲੇ ਖੇਤਾਂ ਤੋਂ ਸ਼ੁਰੂ ਹੋਈ। (Sangrur News)

    ਅੱਗ ਉਨ੍ਹਾਂ ਦੇ ਪਿੰਡ ਵੱਲ ਨੂੰ ਵਧਦੀ ਚਲੀ ਗਈ ਤੇ ਅੱਗ ਨੇ ਕੁਝ ਹੀ ਮਿੰਟਾਂ ’ਚ 20-25 ਕਿਸਾਨਾਂ ਦੇ ਖੇਤਾਂ ਦੇ 300-400 ਏਕੜ ਨਾੜ ਨੂੰ ਸਾੜ ਕੇ ਸੁਆਹ ਕਰ ਦਿੱਤਾ। ਇਸ ਦੌਰਾਨ ਭਿਆਨਕ ਅੱਗ ਕਾਰਨ 3-4 ਪਾਥੀਆਂ ਵਾਲੇ ਗੁਹਾਰੇ ਤੇ ਪਿੰਡ ਦੀ ਫਿਰਨੀ ਦੇ ਨਾਲ ਗਰੀਬ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਮਹਿੰਦਰ ਸਿੰਘ ਪੁੱਤਰ ਸਾਧੂ ਸਿੰਘ ਵੱਲੋਂ ਬਣਾਏ ਪਸ਼ੂਆਂ ਦੇ ਵਾੜੇ ’ਚ ਖੜ੍ਹੀਆਂ ਉਸ ਦੀਆਂ 40-45 ਦੇ ਕਰੀਬ ਭੇਡਾਂ-ਬੱਕਰੀਆਂ ਵੀ ਜਿੰਦਾ ਸੜ ਗਈਆਂ। ਇਸੇ ਦੌਰਾਨ ਫੈਲਦੀ ਫੈਲਦੀ ਅੱਗ ਕਿਸਾਨ ਇੰਦਰਜੀਤ ਸਿੰਘ ਦੇ ਪਿੰਡ ਵਿੱਚਕਾਰ ਬਣੇ ਤੂੜੀ ਵਾਲੇ ਸ਼ੈੱਡ ਨੂੰ ਚੜ੍ਹ ਗਈ, ਜਿਸ ਕਾਰਨ ਕਿਸਾਨ ਦੀ 400-500 ਟਰਾਲੀ ਦੇ ਕਰੀਬ ਤੂੜੀ ਸੜ ਗਈ। (Sangrur News)

    ਇਹ ਵੀ ਪੜ੍ਹੋ : ਮਾਲੇਰਕੋਟਲਾ ਪੁਲਿਸ ਨੂੰ ਸਫਲਤਾ, 29 ਕਿੱਲੋ ਭੁੱਕੀ, ਡੇਢ ਕਿੱਲੋ ਅਫੀਮ ਸਮੇਤ ਦੋ ਅੰਤਰਰਾਜ਼ੀ ਨਸ਼ਾ ਤਸਕਰ ਕਾਬੂ

    ਜਿਸ ਨਾਲ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ। ਪਿੰਡ ਵਾਸੀ ਹਰਪਾਲ ਸਿੰਘ ਨੇ ਦੱਸਿਆ ਕਿ ਜਿਉਂ ਹੀ ਅੱਗ ਲੱਗਣ ਬਾਰੇ ਪਤਾ ਲੱਗਾ ਤਾਂ ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਟਰੈਕਟਰਾਂ ਜਾਂ ਮੌਕੇ ’ਤੇ ਹੋਰ ਸਾਧਨਾਂ ਰਾਹੀਂ ਅੱਗ ’ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ, ਹਾਲਾਂਕਿ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਫਾਇਰ ਬਿ੍ਰਗੇਡ ਦੀ ਗੱਡੀ ਨੇ ਇਸ ਭਿਆਨਕ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਗ ’ਚ ਪਸ਼ੂ ਸੜ ਜਾਣ ਕਾਰਨ ਗਰੀਬ ਪਸ਼ੂ ਪਾਲਕ ਮਹਿੰਦਰ ਸਿੰਘ ਦਾ 10-12 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਗਰੀਬ ਪਸ਼ੂ ਪਾਲਕ ਅਤੇ ਕਿਸਾਨਾਂ ਦੇ ਹੋਏ ਵੱਡੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। (Sangrur News)

    LEAVE A REPLY

    Please enter your comment!
    Please enter your name here