ਬਿਹਾਰ ‘ਚ ਰਾਜਗ ਨੇ ਕੀਤਾ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ
ਪਟਨਾ | ਐਨਡੀਏ ਨੇ ਬਿਹਾਰ ਦੀਆਂ ਲੋਕ ਸਭਾ ਸੀਟਾਂ ‘ਤੇ ਗਠਜੋੜ ਦੇ 39 ਉਮੀਦਵਾਰਾਂ ਦਾ ਅੱਜ ਐਲਾਨ ਕਰ ਦਿੱਤਾ ਖਗੜੀਆ ਸੀਟ ਤੋਂ ਲੋਜਪਾ ਉਮੀਦਵਾਰ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ ਪਟਨਾ ਸਾਹਿਬ ਸੀਟ ਤੋਂ ਮੌਜ਼ੂਦਾ ਸਾਂਸਦ ਸ਼ਤਰੂਘਨ ਸਿਨਹਾ ਦੀ ਟਿਕਟ ਕੱਟ ਦਿੱਤੀ ਹੈ ਉਨ੍ਹਾਂ ਦੀ ਥਾਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਚੋਣ ਲੜਨਗੇ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਉਨ੍ਹਾਂ ਦੀ ਸੀਟ ਨਵਾਦਾ ਦੀ ਬਜਾਇ ਬੇਗੂਸਰਾਏ ਤੋਂ ਟਿਕਟ ਦਿੱਤੀ ਗਈ ਹੈ ਬਿਹਾਰ ਭਾਜਪਾ ਦੇ ਇੰਚਾਰਜ਼ ਭੁਪਿੰਦਰ ਯਾਦਵ ਨੇ ਭਾਜਪਾ ਦੇ ਪ੍ਰਦੇਸ਼ ਇੰਚਾਰਜ਼ ਨਿੱਤਿਆਨੰਦ ਰਾਏ ਜਨਤਾ ਦਲ ਯੂਨਾਈਟੇਡ (ਜਦਯੂ) ਦੇ ਕੌਮੀ ਜਨਰਲ ਸਕੱਤਰ ਆਰਸੀਪੀ ਸਿੰਘ, ਜਦਯੂ ਦੇ ਪ੍ਰਦੇਸ਼ ਮੁਖੀ ਵਸ਼ਿਸ਼ਟ ਨਾਰਾਇਣ ਸਿੰਘ, ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਪ੍ਰਦੇਸ਼ ਪ੍ਰਧਾਨ ਪਸ਼ੂਪਤੀ ਕੁਮਾਰ ਪਾਰਸ ਤੇ ਲੋਜਪਾ ਵਿਧਾਇਕ ਰਾਜੂ ਤਿਵਾੜੀ ਦੀ ਮੌਜ਼ੂਦਗੀ ‘ਚ ਇੱਥੇ ਪਾਰਟੀ ਦੇ ਪ੍ਰਦੇਸ਼ ਦਫ਼ਤਰ ‘ਚ ਹੋਈ ਪ੍ਰੈੱਸ ਕਾਨਫਰੰਸ ‘ਚ ਰਾਜਗ ਦੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਉਨ੍ਹਾਂ ਦਾਅਵਾ ਕੀਤਾ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ‘ਚ ਐਨਡੀਏ ਦੀ ਨਰਿੰਦਰ ਮੋਦੀ ਦੀ ਅਗਵਾਈ ‘ਚ ਫਿਰ ਤੋਂ ਮਜ਼ਬੂਤ ਸਰਕਾਰ ਬਣੇਗੀ
ਭਾਜਪਾ ਨੇ ਲੋਕ ਸਭਾ ਚੋਣਾਂ ਲਈ 11 ਹੋਰ ਉਮੀਦਵਾਰਾਂ ਦੇ ਨਾਂਵਾਂ ਦਾ ਅੱਜ ਐਲਾਨ ਕੀਤਾ ਭਾਜਪਾ ਕੇਂਦਰੀ ਚੋਣ ਕਮੇਟੀ ਨੇ ਉੱਤਰ ਪ੍ਰਦੇਸ਼ ਤੋਂ ਤਿੰਨ ਤੇ ਪੱਛਮੀ ਬੰਗਾਲ ਤੇ ਕੇਰਲ ਤੋਂ ਇੱਕ-ਇੱਕ ਤੇ ਤੇਲੰਗਾਨਾ ਤੋਂ ਛੇ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਉੱਤਰ ਪ੍ਰਦੇਸ਼ ‘ਚ ਕੈਰਾਨਾ ਸੀਟ ਤੋਂ ਪ੍ਰਦੀਪ ਚੌਧਰੀ, ਨਗੀਨਾ (ਸੂ) ਤੋਂ ਡਾ. ਯਸ਼ਵੰਤ ਤੇ ਬੁਲੰਦਸ਼ਹਿਰ (ਸੂ) ਤੋਂ ਭੋਲਾ ਸਿੰਘ ਨੂੰ ਉਮੀਦਵਾਰ ਬਣਾਇਆ ਹੈ ਪਾਰਟੀ ਨੇ ਪੱਛਮੀ ਬੰਗਾਲ ਦੇ ਜੰਗੀਪੁਰ ਸੀਟ ਤੋਂ ਸ੍ਰੀਮਤੀ ਮਫੂਜਾ ਖਾਤੂਨ, ਕੇਰਲ ਦੇ ਪਟਨਮਿੱਟਾ ਸੀਟ ਤੋਂ ਕੇ. ਸੁਰੇਂਦ੍ਰਮ ਨੂੰ ਉਮੀਦਵਾਰ ਬਣਾਇਆ ਹੈ ਭਾਜਪਾ ਨੇ ਤੇਲੰਗਾਨਾ ਦੇ ਆਦਿਲਾਬਾਦ (ਸੂ) ਸੀਟ ਤੋਂ ਐਸ. ਬਾਬੂ ਰਾਓ, ਪੇਡਾਪੇਲਾ (ਸੂ) ਤੋਂ ਐਸ ਕੁਮਾਰ, ਜਹੀਰਾਬਾਦ ਤੋਂ ਬਨਾਲਾ ਲਕਸ਼ਮਾ ਰੇਡੀ, ਹੈਦਰਾਬਾਦ ਤੋਂ ਡਾ. ਭਗਵੰਤ ਰਾਓ ਚੇਲਵੇਲਾ ਤੋਂ ਬੀ. ਜਨਾਰਦਨ ਰੇਡੀ ਤੇ ਖਮਮ ਤੋਂ ਵਾਸੂਦੇਵ ਰਾਓ ਨੂੰ ਉਮੀਦਵਾਰ ਬਣਾਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।