ਸ਼ਸ਼ੋਪੰਜ ਕਾਂਗਰਸ ਨੂੰ ਪੈ ਸਕਦੀ ਹੈ ਭਾਰੀ

Shashopanj, Congress, Heavy

ਹਰਿਆਣਾ ਵਿਧਾਨ ਸਭਾ ਦੇ ਚੋਣਾਂ ਸਿਰ ‘ਤੇ ਹੈ ਪਾਰਟੀ ‘ਚ ਗੁਟਬਾਜੀ ਸਿਖਰ 

ਹਰਿਆਣਾ ਵਿਧਾਨ ਸਭਾ ਦੇ ਚੋਣਾਂ ਸਿਰ ‘ਤੇ ਹੈ ਪਾਰਟੀ ‘ਚ ਗੁਟਬਾਜੀ ਸਿਖਰ ‘ਤੇ ਹੈ ਇਸ ‘ਚ ਜੇ ਹੁਣੇ ਵੀ ਪਾਰਟੀ ਪ੍ਰਧਾਨ ਫੈਸਲਾ ਲੈਣ ਦੀ ਸਥੀਤੀ ‘ਚ ਨਹੀਂ ਤਾਂ ਬਿਨਾ ਸ਼ੰਕਾ ਹੀ ਇਹ ਕਾਂਗਰਸ ਦੇ ਲਈ ਭਾਰੀ ਚਿੰਤਾ ਦਾ ਵਿਸ਼ਾ ਹੈ।

ਲੋਕ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਪਾਰਟੀ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹਾਲਾਂਕਿ ਕਾਂਗਰਸ ਦੀ ਰਾਸ਼ਟਰੀ ਕਾਰਜਕਾਰਨੀ ਨੇ ਹੁਣ ਤੱਕ ਰਾਹੁਲ ਗਾਂਧੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਅਤੇ ਅਸਤੀਫਾ ਵਾਪਸ ਲੈਣ ਲਈ ਸਾਰੇ ਕਾਂਗਰਸੀਆਂ ਨੇ ਰਾਹੁਲ ਦਬਾਅ ਬਣਾਇਆ ਹੋਇਆ ਹੈ ਰਾਹੁਲ ਗਾਂਧੀ ਅਸਤੀਫਾ ਵਾਪਸ ਨਾ ਲੈਣ ‘ਤੇ ਅੜੇ ਹੋਏ ਹਨ ਹੁਣ ਹਾਲ ਹੀ ‘ਚ ਕਾਂਗਰਸ ਦੀ ਨੌਜਵਾਨ ਇਕਾਈ ਦੇ ਆਗੂਆਂ ਨੇ ਰਾਹੁਲ ਗਾਂਧੀ ਦੇ ਨਿਵਾਸ ਸਥਾਨ ‘ਤੇ ਪ੍ਰਦਰਸ਼ਨ ਕਰ ਰਾਹੁਲ ‘ਤੇ ਅਸਤੀਫਾ ਵਾਪਸ ਲੈਣ ਲਈ ਕਿਹਾ ਹੈ ਗਾਂਧੀ ਨੇ ਨੌਜਵਾਨ ਆਗੂਆਂ ਦੀ ਗੱਲ ਤਾਂ ਨਹੀਂ ਮੰਨੀ ਪਰ ਚਰਚਾ ਦੇ ਦੌਰਾਨ ਉਨ੍ਹਾਂ ਆਪਣਾ ਦਰਦ ਜ਼ਰੂਰ ਪ੍ਰਗਟ ਕੀਤਾ ਰਾਹੁਲ ਨੇ ਕਿਹਾ ਕਿ ਕਿਸੇ ਵੀ ਪ੍ਰਦੇਸ਼ ਦੇ ਮੁੱਖ ਮੰਤਰੀ ਜਾਂ ਪ੍ਰਧਾਨ ਨੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫੇ ਦੀ ਪੇਸ਼ਕਸ਼ ਨਹੀਂ ਕੀਤੀ ਉਨ੍ਹਾਂ ਦਾ ਇਸ਼ਾਰਾ ਜ਼ਰੂਰ ਮੱਧਪ੍ਰਦੇਸ਼ ਅਤੇ ਰਾਜਸਥਾਨ ਦੀ ਤਰਫ਼ ਰਿਹਾ ਹੋਣਾ ਕਿਉਂਕਿ ਰਾਹੁਲ ਗਾਂਧੀ ਪਹਿਲਾਂ ਵੀ ਵੱਡੇ ਆਗੂਆਂ ਨੂੰ ਆਪਣਾ ਪੁੱਤਰਾਂ ਦੇ ਲਈ ਟਿਕਟ ਦਾ ਦਬਾਅ ਬਣਾਉਣ ਦੀ ਗੱਲ ਕਹਿ ਚੁੱਕੇ ਹਨ, ਜੋ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਮੱਧਪ੍ਰਦੇਸ਼ ਕਮਲਨਾਥ ਦੀ ਤਰਫ਼ ਸਿੱਧੇ ਤੌਰ ‘ਤੇ ਇਸ਼ਾਰਾ ਸੀ।

ਰਾਹੁਲ ਸ਼ਾਇਦ ਇਨ੍ਹਾਂ ਸੀਨਅਰ ਆਗੂਆਂ ਨੂੰ ਸਿੱਧੇ ਤੌਰ ‘ਤੇ ਕੁਝ ਕਹਿਣ ਤੋਂ ਝਿਜਕ ਰਹੇ ਹਨ ਇਸੇ ਤਰ੍ਹਾਂ ਹੀ ਹਾਲਾਤ ਹਰਿਆਣਾ ਤੇ ਪੰਜਾਬ ਕਾਂਗਰਸ ਦੇ ਹਨ ਹਰਿਆਣਾ ‘ਚ ਗੁਟਬਾਜੀ ਪ੍ਰਦੇਸ਼ ‘ਚ ਪਾਰਟੀ ਨੂੰ ਹਾਸ਼ੀਏ ‘ਤੇ ਲੈ ਆਈ ਹੈ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਸ਼ਸ਼ੋਪੰਜ ਦਾ ਵੀ ਨਤੀਜਾ ਹੈ ਕਿ ਹਰਿਆਣਾ ਦੇ ਪਾਰਟੀ ਆਗੂਆਂ ਦੇ ਨਾਲ ਹੋਈ ਰਾਹੁਲ ਗਾਂਧੀ ਦੀ ਬੈਠਕ ਵੀ ਬੇਨਤੀਜਾ ਨਿਕਲੀ ਗਾਂਧੀ ਸਿਰਫ ਇਕਜੁਟਤਾ ਦਾ ਸੰਦੇਸ਼ ਦਿੰਦੇ ਹੀ ਰਹਿ ਗਏ ਇਹੀ ਹਾਲ ਪੰਜਾਬ ਦਾ ਵੀ ਹੈ ਲੋਕ ਸਭਾ ਚੋਣਾਂ ਦੀ ਕਰਾਰੀ ਹਾਰ ਤੋਂ ਬਾਅਦ ਵੀ ਪਾਰਟੀ ਕੋਈ ਸਬਕ ਨਹੀਂ ਲੈ ਸਕੀ ਹੁਣ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਹਨ ਪਾਰਟੀ ‘ਚ ਗੁਟਬਾਜੀ ਸਿਰ ‘ਤੇ ਹੈ ਹੁਣ ਵੀ ਜੇ ਪਾਰਟੀ ਪ੍ਰਧਾਨ ਫੈਸਲਾ ਲੈਣ ਦੀ ਸਥਿਤੀ ‘ਚ ਨਹੀਂ ਤਾਂ ਬਿਨਾ ਕਿਸੇ ਸੱਕ ਇਹ ਕਾਂਗਰਸ ਦੇ ਲਈ ਭਾਰੀ ਚਿੰਤਾ ਦਾ ਵਿਸ਼ਾ ਹੈ ਕੀਤੇ ਪਾਰਟੀ ਦੀ ਇਹ ਸ਼ਸ਼ੋਪੰਜ ਦੀ ਸਥਿਤੀ ਪਾਰਟੀ ਦੀ ਲੁਟੀਆ ਵੀ ਨਾ ਢੋਬ ਦੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।