ਏਐੱਨ-32: ਬਚਾਅ ਕਰਮੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ 

AN-32, Rescued, Personnel, Safely

ਜੰਗਲ ‘ਚ ਜ਼ਹਿਰੀਲੇ ਸੱਪ ਤੇ ਕੀੜਿਆਂ ਦਰਮਿਆਨ 17 ਦਿਨਾਂ ਤੋਂ ਫਸੀ ਸੀ ਰੈਸਕਿਊ ਟੀਮ

ਖਰਾਬ ਮੌਸਮ ਬਣਿਆ ਦੇਰੀ ਦਾ ਕਾਰਨ ਹਵਾਈ ਫੌਜ ਨੇ ਏਅਰਲਿਫਟ ਕਰਕੇ ਕੱਢੇ ਸਾਰੇ 12 ਬਚਾਅ ਕਰਮੀ

ਏਜੰਸੀ
ਈਟਾਨਗਰ, 29 ਜੂਨ

ਭਾਰਤੀ ਹਵਾਈ ਫੌਜ ਦੇ ਹਾਦਸਾਗ੍ਰਸਤ ਹੋਏ ਜਹਾਜ਼ ਏਐੱਨ-32 ‘ਚ ਸਵਾਰ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਨ ਗਏ 12 ਬਚਾਅ ਕਰਮੀ ਜੋ ਆਪਣੀ ਜ਼ਿੰਦਗੀ ਲਈ ਜੰਗ ਲੜ ਰਹੇ ਸਨ ਆਖਰਕਾਰ 17 ਦਿਨ ਦੀ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਫੌਜ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ।

ਜ਼ਿਕਰਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ਦੇ ਖਤਰਨਾਕ ਪਰਬਤੀ ਖੇਤਰ ‘ਚ ਇਹ ਟੀਮ ਉੱਥੇ ਫਸੀ ਹੋਈ ਸੀ ਜਿੱਥੇ ਜਹਾਜ਼ ਕਰੈਸ਼ ਹੋਇਆ ਸੀ ਇੱਥੇ ਲਗਾਤਾਰ ਮੀਂਹ, ਜ਼ਹਿਰੀਲੇ ਸੱਪ ਤੇ ਕੀੜਿਆਂ ਦਾ ਸਾਹਮਣਾ ਕਰ ਰਹੇ ਬਚਾਅ ਕਰਮੀਆਂ ਨੂੰ 17 ਦਿਨ ਬੀਤਣ ਤੋਂ ਬਾਅਦ ਵਾਪਸ ਲਿਆਂਦਾ ਗਿਆ ਖਰਾਬ ਮੌਸਮ ਕਾਰਨ, ਹਵਾਈ ਫੌਜ ਹੁਣ ਤੱਕ ਬਚਾਅ ਟੀਮ ਨੂੰ ਘਰ ਲਿਆਉਣ ‘ਚ ਸਮਰੱਥ ਨਹੀਂ ਹੋਈ ਸੀ ਇਸ ਬਚਾਅ ਟੀਮ ‘ਚ 9 ਹਵਾਈ ਫੌਜ ਕਰਮੀ ਇੱਕ ਐਵਰੇਸਟਰ ਤੇ ਦੋ ਲੋਕਲ ਹੰਟਰ ਸ਼ਾਮਲ ਸਨ ਸ਼ੁੱਕਰਵਾਰ ਨੂੰ ਰੱਖਿਆ ਬੁਲਾਰੇ ਨੇ ਦੱਸਿਆ, ‘ਸਾਰੇ ਲੋਕ ਸਾਈਟ  ‘ਤੇ ਹਨ ਹਵਾਈ ਫੌਜ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਏਅਰਲਿਫਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਇਸ ਮੌਸਮ ‘ਚ ਪਹਾੜਾਂ ‘ਤੇ ਖੁਦ ਨੂੰ ਉਤਾਰਨਾ ਮੁਸ਼ਕਲ ਹੈ ਜ਼ਿਕਰਯੋਗ ਹੈ ਕਿ ਤਿੰਨ ਜੂਨ ਨੂੰ ਅਸਾਮ ਦੇ ਜੋਰਹਾਟ ਤੋਂ ਉਡਾਣ ਭਰਨ ਦੇ 33 ਮਿੰਟਾਂ ‘ਤੇ ਰੂਸੀ ਏ ਐੱਨ-32 ਜਹਾਜ਼ ਲਾਪਤਾ ਹੋ ਗਿਆ ਸੀ।

ਬਚਾਅ ਕਰਮੀਆਂ ਕੋਲ ਖ਼ਤਮ ਹੋ ਰਿਹਾ ਸੀ ਰਾਸ਼ਨ

ਪੱਛਮੀ ਸਿਆਂਗ ਜ਼ਿਲ੍ਹੇ ਦੇ ਜ਼ਿਲ੍ਹਾ ਸੂਚਨਾ ਤੇ ਜਨਸੰਪਰਕ ਅਧਿਕਾਰੀ ਜੀਜ਼ੁਮ ਤਾਲੀ ਨੇ ਦੱਸਿਆ, ਐਕਸਟਰਾ ਬੈਟਰੀ ਵਾਲਾ ਇੱਕ ਮੋਬਾਇਲ ਫੋਨ ਹਾਲੇ ਵੀ ਕੰਮ ਕਰ ਰਿਹਾ ਸੀ ਪਰ ਉੱਥੇ ਮੁਸ਼ਕਲ ਨਾਲ ਹੀ ਸਿਗਨਲ ਆ ਰਹੇ ਸਨ ਸਿਗਨਲ ਮਿਲਣ ਲਈ ਉਨ੍ਹਾਂ ਹੋਰ ਜ਼ਿਆਦਾ ਉੱਚਾਈ ‘ਤੇ ਜਾਣਾ ਹੁੰਦਾ ਸੀ ਅਜਿਹੇ ‘ਚ ਉਨ੍ਹਾਂ ਨਾਲ ਸੰਪਰਕ ਉਦੋਂ ਕੀਤਾ ਜਾਂਦਾ ਜਦੋਂ ਬਹੁਤ ਜ਼ਰੂਰੀ ਹੋਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।