ਸ਼ਸ਼ੀ ਥਰੂਰ ਨੇ ਪੀਐਫਆਈ ਦੀ ਰੈਲੀ ਵਿੱਚ ਨਫਰਤ ਭਰੇ ਨਾਅਰਿਆਂ ‘ਤੇ ਕਾਰਵਾਈ ਦੀ ਮੰਗ ਕੀਤੀ

Shashi Tharoor Sachkahoon

ਸ਼ਸ਼ੀ ਥਰੂਰ ਨੇ ਪੀਐਫਆਈ ਦੀ ਰੈਲੀ ਵਿੱਚ ਨਫਰਤ ਭਰੇ ਨਾਅਰਿਆਂ ‘ਤੇ ਕਾਰਵਾਈ ਦੀ ਮੰਗ ਕੀਤੀ

ਤਿਰੂਵਨੰਤਪੁਰਮ। ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਡਾ: ਸ਼ਸ਼ੀ ਥਰੂਰ ਨੇ ਕੇਰਲ ਸਰਕਾਰ ਨੂੰ ਸੂਬੇ ਵਿੱਚ ਪਾਪੂਲਰ ਫਰੰਟ ਆਫ਼ ਇੰਡੀਆ (ਪੀਐਫਆਈ) ਦੀ ਰੈਲੀ ਵਿੱਚ ਨਫ਼ਰਤ ਭਰੇ ਨਾਅਰੇ ਲਾਉਣ ਲਈ ਜ਼ਿੰਮੇਵਾਰ ਬਦਮਾਸ਼ਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਤਿਰੂਵਨੰਤਪੁਰਮ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਸ਼ਸ਼ੀ ਥਰੂਰ ਨੇ ਸੋਮਵਾਰ ਨੂੰ ਟਵੀਟ ਕੀਤਾ, “ਮੈਂ ਅਲਾਪੁਝਾ ਵਿੱਚ ਪੀਐਫਆਈ ਦੀ ਰੈਲੀ ਵਿੱਚ ਲਗਾਏ ਗਏ ਧਮਕੀ ਭਰੇ ਅਤੇ ਫਿਰਕੂ ਦੋਸ਼ਾਂ ਵਾਲੇ ਨਾਅਰਿਆਂ ਦੀ ਨਿੰਦਾ ਕਰਦਾ ਹਾਂ।” ਉਹਨਾ ਕਿਹਾ,“ਮੈਂ ਸੂਬਾ ਸਰਕਾਰ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ।’’ ਉਨ੍ਹਾਂ ਕਿਹਾ, “ਇਸ ਘਟਨਾ ਦੀਆਂ ਵੀਡੀਓ ਅਤੇ ਮੀਡੀਆ ਰਿਪੋਰਟਾਂ ਨੇ ਕੇਰਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਨਫ਼ਰਤ ਭਰੇ ਭਾਸ਼ਣ ਅਤੇ ਡਰਾਉਣੇ ਨਾਅਰੇ, ਚਾਹੇ ਉਨ੍ਹਾਂ ਦੇ ਪਿੱਛੇ ਦੀ ਰਾਜਨੀਤੀ ਹੋਵੇ ਜਾਂ ਇਨ੍ਹਾਂ ਦੀ ਵਰਤੋਂ ਕਰਨ ਵਾਲਿਆਂ ਦੇ ਧਰਮ ਦੇ ਬਾਵਜੂਦ ਇਹ ਨਿੰਦਣਯੋਗ ਹਨ। ਫਿਰਕਾਪ੍ਰਸਤੀ ਦਾ ਵਿਰੋਧ ਕਰਨ ਦਾ ਮਤਲਬ ਹੈ ਹਰ ਪਾਸਿਓਂ ਫਿਰਕਾਪ੍ਰਸਤੀ ਦਾ ਵਿਰੋਧ ਕਰਨਾ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ