ਸ਼ਹੀਦ ਅਵਤਾਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਛੇ ਸਾਲ ਦੀ ਬੇਟੀ ਨੂਰ ਨੇ ਦਿੱਤੀ ਚਿਖਾ ਨੂੰ ਅੱਗ

India Army
ਸਨੌਰ : ਵਿਰਲਾਪ ਕਰਦੀ ਹੋਈ ਅਵਤਾਰ ਸਿੰਘ ਦੀ ਪਤਨੀ ਸੰਦੀਪ ਕੌਰ ਤੇ ਹੋਰ ਪ੍ਰੀਵਾਰਕ ਮੈਂਬਰ ਤੇ ਸ਼ਹੀਦ ਦੀ ਫਾਇਲ ਫੋਟੋ।  ਤਸਵੀਰਾਂ-ਰਾਮ ਸਰੂਪ ਪੰਜੋਲਾ

ਦੇਸ਼ ਦੇ ਜਵਾਨ ਸਰਹੱਦਾਂ ਦੀ ਰਾਖੀ ਕਰਦੇ ਹਨ ਤਾਂ ਅਸੀ ਅਰਾਮ ਨਾਲ ਸੌਂਦੇ ਹਾਂ : ਪਠਾਣ ਮਾਜਰਾ (India Army)

(ਰਾਮ ਸਰੂਪ ਪੰਜੋਲਾ) ਸਨੌਰ। ਬੀ.ਐਸ.ਐਫ ਜਵਾਨ ਅਵਤਾਰ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਖਾਸੀਆਂ ਦੇ ਸਮਸ਼ਾਨਘਾਟ ਵਿਖੇ ਧਾਰਮਿਕ ਰੀਤੀ ਰਿਵਾਜਾਂ ਨਾਲ ਕਰ ਦਿੱਤਾ ਗਿਆ, ਜਿਨ੍ਹਾਂ ਦੀ ਅੰਤਿਮ ਵਿਦਾਇਗੀ ਵੇਲੇ ਅਵਤਾਰ ਸਿੰਘ ਨੂੰ ਸਲਾਮੀ ਬੀ.ਐਸ.ਐਫ ਜਵਾਨਾਂ ਵੱਲੋਂ ਦਿੱਤੀ ਗਈ ਅਤੇ ਚਿਖਾ ਨੂੰ ਅਗਨੀ ਉਨ੍ਹਾਂ ਦੀ ਛੇ ਸਾਲਾ ਬੇਟੀ ਨੂਰ ਵੱਲੋਂ ਦਿੱਤੀ ਗਈ। ਇਸ ਮੌਕੇ ਬਹੁਤ ਹੀ ਗਮਗੀਨ ਮਾਹੌਲ ਸੀ,ਹਰ ਇੱਕ ਦੀਆਂ ਅੱਖਾਂ ਨਮ ਸਨ। ਇਸ ਮੌਕੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ, ਹਲਕਾ ਨਾਭਾ ਵਿਧਾਇਕ ਦੇਵ ਸਿੰਘ ਮਾਨ ਤੋਂ ਇਲਾਵਾ ,ਰਿਸ਼ਤੇਦਾਰ, ਸਕੇ-ਸੰਬੰਧੀ ਤੇ ਇਲਾਕੇ ਦੇ ਸੈਂਕੜੇ ਦੀ ਤਾਦਾਦ ਵਿਚ ਮੋਹਤਬਰ ਲੋਕਾਂ ਵੱਲੋਂ ਵਿੱਛੜੀ ਰੂਹ ਨੂੰ ਨਮਨ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। (India Army)

ਪਟਿਆਲਾ ਜ਼ਿਲ੍ਹੇ ਦੇ ਪਿੰਡ ਖਾਸੀਆਂ ਦੇ ਵਸਨੀਕ ਅਵਤਾਰ ਸਿੰਘ , ਰੈਜੀਮੈਂਟ ਨੰ.117440629 ,ਬੀ.ਐਸ.ਐਫ ਦੀ 200 ਵਟਾਲੀਅਨ ਤਿ੍ਰਪੁਰਾ ਦੇ ਜਵਾਨ ਸਨ ਤੇ ਹੁਣ ਪੋਸਟਿੰਗ ਸਟੇਸ਼ਨ ਤੂਰਾ ,ਅਸਾਮ ਰਾਜ ਵਿਖੇ ਸੀ, ਤਕਰੀਬਨ 2 ਮਹੀਨੇ ਪਹਿਲਾਂ ਬੀ.ਸੀ ਸਾਹਿਬ, ਰਾਕੇਸ਼ ਜਾਖਰ ਦੇ ਨਾਲ ਬੀ.ਐਸ.ਐਫ ਟ੍ਰੇਨਿੰਗ ਸੈਂਟਰ, ਡਿਗਰੀ ਦਿੱਲੀ ਵਿਖੇ ਆਏ ਹੋਏ ਸਨ। ਜਿਥੇ ਉਨ੍ਹਾਂ ਦੀ 8 ਅਕਤੂਬਰ ਦੀ ਰਾਤ ਤਕਰੀਬਨ 10 ਵਜੇ ਮੌਤ ਹੋ ਗਈ। ਇਹ ਆਪਣੇ ਪਿਛੇ ਪਤਨੀ ਸੰਦੀਪ ਕੌਰ, ਇਕ ਬੇਟੀ ਨੂਰ 6 ਸਾਲ ਅਤੇ ਬਜੁਰਗ ਮਾਤਾ ਪਿਤਾ ਛੱਡ ਗਏ ਹਨ।

ਸਨੌਰ : ਵਿਰਲਾਪ ਕਰਦੀ ਹੋਈ ਅਵਤਾਰ ਸਿੰਘ ਦੀ ਪਤਨੀ ਸੰਦੀਪ ਕੌਰ ਤੇ ਹੋਰ ਪ੍ਰੀਵਾਰਕ ਮੈਂਬਰ ਤੇ ਸ਼ਹੀਦ ਦੀ ਫਾਇਲ ਫੋਟੋ।  ਤਸਵੀਰਾਂ-ਰਾਮ ਸਰੂਪ ਪੰਜੋਲਾ
ਸਨੌਰ : ਬੀ.ਐਸ.ਔਫ ਜਵਾਨ ਅਵਤਾਰ ਸਿੰਘ ਦੀ ਅੰਤਿਮ ਵਿਦਾਇੰਗੀ ਵੇਲੇ ਸਲਾਮੀ ਦਿੰਦੇ ਹੋਏ ਜਵਾਨ।
ਸਨੌਰ ਪ੍ਰੀਵਾਰ ਨਾਲ ਦੁਖ ਸਾਝਾ ਕਰਦੇ ਹੋਏ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨਾਲ ਦੇਵ ਮਾਨ ਵਿਧਾਇਕ ਨਾਭਾ।

ਅਸੀਂ ਹਰ ਦੁੱਖ, ਸੁਖ ’ਚ ਸ਼ਹੀਦ ਪਰਿਵਾਰ ਨਾਲ ਖੜੇ ਹਾਂ : ਪਠਾਣ ਮਾਜਰਾ

ਜਵਾਨ ਅਵਤਾਰ ਸਿੰਘ ਪਿਛਲੇ ਸ਼ਨਿੱਚਰਵਾਰ 29 ਸਤੰਬਰ ਨੂੰ ਛੁੱਟੀ ਕੱਟ ਕੇ ਗਿਆ ਸੀ। ਸ਼ਹੀਦ ਹੋਣ ਤੋਂ ਦੋ ਘੰਟੇ ਪਹਿਲਾਂ ਪਤਨੀ ਸੰਦੀਪ ਕੌਰ ਅਤੇ ਹੋਰ ਪ੍ਰੀਵਾਰਕ ਮੈਂਬਰਾਂ ਨਾਲ ਗੱਲਬਾਤ ਹੋਈ ਸੀ। ਮਾਤਾ-ਪਿਤਾ ਬਜੁਰਗ ਸਾਧਾਰਨ ਪ੍ਰੀਵਾਰ ਨਾਲ ਸੰਬੰਧਤ ਹਨ, ਸਾਰਾ ਕੁਝ ਜਵਾਨ ਅਵਤਾਰ ਸਿੰਘ ’ਤੇ ਹੀ ਚਲਦਾ ਸੀ। ਇਨ੍ਹਾਂ ਦੇ ਭਰਾ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਮੇਰਾ ਛੋਟਾ ਭਰਾ ਥਹੁਤ ਹੀ ਸਾਊ ਸੁਭਾਅ ਦਾ ਸੀ, ਬੇਸ਼ੱਕ ਇਹ ਮੇਰੇ ਤੋਂ ਛੋਟੇ ਸਨ ਪਰ ਮੈ ਇਨ੍ਹਾਂ ਨੂੰ ਵੱਡਾ ਭਰਾ ਮੰਨਦਾ ਸੀ। ਪਿੰਡ ਵਾਸੀ ਯਾਰਾ ਦੋਸਤਾ ਦਾ ਕਹਿਣਾਂ ਹੈ ਕਿ ਅਸੀਂ ਸਾਡੇ ਭਰਾ ਅਵਤਾਰ ਸਿੰਘ ਨੂੰ ਉਡੀਕਦੇ ਰਹਿੰਦੇ ਸੀ ਕਿ ਕਦੋਂ ਆਉਣਗੇ ਇਹ ਬਹੁਤ ਹੀ ਹੱਸਮੁਖ ਤੇ ਮਿਲਣ ਸਾਰ ਸਨ। ਹੁਣ ਇਹ ਕਦੋਂ ਆਉਣਗੇ ਇਕ ਸੁਪਨਾ ਬਣ ਗਿਆ ਹੈ।  (India Army)

ਇਸ ਮੌਕੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਕਿਹਾ ਕਿ ਦੇਸ਼ ਦੇ ਜਵਾਨਾਂ ਕਰਕੇ ਅਸੀਂ ਅਰਾਮ ਨਾਲ ਘਰਾਂ ’ਚ ਸੌਂਦੇ ਹਾਂ,ਜਵਾਨ ਸਰਹੱਦਾਂ ’ਤੇ ਰਾਖੀ ਕਰਦੇ ਹਨ,ਸਾਡਾ ਸਲੂਟ ਹੈ ਦੇਸ਼ ਦੇ ਜਵਾਨਾਂ ਨੂੰ। ਇਸ ਮੌਕੇ ਉਨ੍ਹਾਂ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾਕਿ ਅਸੀ ਹਰ ਦੁੱਖ, ਸੁਖ ’ਚ ਪ੍ਰੀਵਾਰ ਨਾਲ ਖੜੇ ਹਾਂ।