Fire Accident: ਦੁਕਾਨ ’ਚ ਲੱਗੀ ਭਿਆਨਕ ਅੱਗ ’ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਕਾਬੂ

Fire Accident
ਮੂਣਕ :ਦੁਕਾਨ ’ਚ ਲੱਗੀ ਅੱਗ ’ਤੇ ਕਾਬੂ ਪਾਉਂਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸ਼ਹਿਰ ਵਾਸੀ ਅਤੇ ਲੋਕਲ ਪ੍ਰਸ਼ਾਸਨ।

Fire Accident: (ਮੋਹਨ ਸਿੰਘ) ਮੂਣਕ। ਬੀਤੀ ਰਾਤ ਜਾਖਲ ਰੋਡ ਮੂਣਕ ਵਿਖੇ ਨੇੜੇ ਪੁਰਾਣਾ ਬੱਸ ਅੱਡਾ ਕੋਲ ਟੂਗੈਦਰ ਕੰਨਫੈਕਸਨਰੀ ਅਤੇ ਪੀਜਾ ਬਰਗਰ ਦੀ ਦੁਕਾਨ ਦੀ ਤੀਜੀ ਮੰਜ਼ਿਲ ’ਤੇ ਬਣੀ ਰਸੋਈ ’ਚ ਅਚਾਨਕ ਬਿਜਲੀ ਸਾਟ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਪਹੁੰਚੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਤੇ ਸ਼ਹਿਰ ਵਾਸੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਲੋਕਲ ਪ੍ਰਸ਼ਾਸਨ ਦੀ ਮੱਦਦ ਨਾਲ ਕਰੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ, ਜਿਸ ਕਾਰਨ ਹੇਠਲੀ ਮੰਜ਼ਿਲ ਵਿੱਚ ਪਏ ਹੋਰ ਸਮਾਨ ਦਾ ਨੁਕਸਾਨ ਹੋਣੋਂ ਬਚ ਗਿਆ।

ਇਹ ਵੀ ਪੜ੍ਹੋ: Ber Benefits: ਡੇਰਾ ਸੱਚਾ ਸੌਦਾ ਦੇ ਇਸ ਡੇਰੇ ਦੇ ਬੇਰੀਆਂ ਨੂੰ ਲੱਗੇ ਸੇਬਾਂ ਵਰਗੇ ਬੇਰ, ਦੂਰ-ਦਰ ਤੱਕ ਚਰਚਾ 

ਅੱਗ ਲੱਗਣ ਕਾਰਨ ਰਸੋਈ ’ਚ ਪਿਆ ਵੱਡਾ ਡੀ ਫਰਿਜ, ਪੀਜਾ ਬਰਗਰ ਵਗੈਰਾ ਬਣਾਉਣ ਦੀ ਮਸ਼ੀਨ ਅਤੇ ਰਸੋਈ ਦਾ ਹੋਰ ਸਾਮਾਨ ਅਤੇ ਤੀਜੀ ਮੰਜ਼ਿਲ ਵਾਲਾ ਹਿੱਸਾ ਸੜ ਗਿਆ। ਇਸ ਮੌਕੇ ਦੁਕਾਨਦਾਰ ਸੈਣੀ ਨੇ ਅੱਗ ਬੁਝਾਉਣ ਵਾਲੇ ਡੇਰਾ ਸ਼ਰਧਾਲੂਆਂ ਤੇ ਸ਼ਹਿਰ ਵਾਸੀਆਂ ਧੰਨਵਾਦ ਕਰਦਿਆਂ ਦੱਸਿਆ ਕਿ ਉਸ ਦਾ ਕਈ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ ਪਰੰਤੂ ਸ਼ਹਿਰ ਵਾਸੀਆਂ ਤੇ ਡੇਰਾ ਸ਼ਰਧਾਲੂਆਂ ਦੀ ਬਦੌਲਤ ਹੇਠਲੀ ਇਮਾਰਤ ਦਾ ਨੁਕਸਾਨ ਹੋਣੋਂ ਬਚ ਗਿਆ ਅਤੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ।