ਬੇਟੇ ਆਰੀਅਨ ਨਾਲ 17 ਦਿਨਾਂ ਬਾਅਦ ਮਿਲਣ ਪਹੁੰਚੇ ਸ਼ਾਹਰੁਖ ਖਾਨ

ਬੇਟੇ ਆਰੀਅਨ ਨਾਲ 17 ਦਿਨਾਂ ਬਾਅਦ ਮਿਲਣ ਪਹੁੰਚੇ ਸ਼ਾਹਰੁਖ ਖਾਨ

ਮੁੰਬਈ। ਸ਼ਾਹਰੁਖ ਜੇਲ੍ਹ ‘ਚ ਬੰਦ ਆਰੀਅਨ ਖ਼ਾਨ ਨੂੰ ਮਿਲਣ ਪਹਿਲੀ ਵਾਰ ਜੇਲ ਪਹੁੰਚੇ। ਇਸ ਤੋਂ ਪਹਿਲਾਂ ਉਹ ਆਰੀਅਨ ਖ਼ਾਨ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਦੇ ਰਹੇ ਹਨ। ਸ਼ਾਹਰੁਖ ਸਵੇਰੇ ਲਗਭਗ 9:15 ‘ਤੇ ਆਰਥਰ ਜੇਲ੍ਹ ਪਹੁੰਚੇ ਤੇ ਵਿਜ਼ਿਟਰ ਲਾਈਨ ‘ਚੋਂ ਹੁੰਦੇ ਹੋਏ ਅੰਦਰ ਗਏ। ਜਿਸ ਸਮੇਂ ਸ਼ਾਹਰੁਖ ਖ਼ਾਨ ਆਰਥਰ ਰੋਡ ਜੇਲ੍ਹ ਪਹੁੰਚੇ, ਉਥੇ ਮੀਡੀਆ ਦਾ ਹਜੂਮ ਸੀ। ਸ਼ਾਹਰੁਖ ਖ਼ਾਨ ਨੂੰ ਮੀਡੀਆ ਨੇ ਕਈ ਸਵਾਲ ਕੀਤੇ ਪਰ ਉਹ ਬਿਨਾਂ ਕੁਝ ਕਹੇ ਆਪਣੇ ਸੁਰੱਖਿਆ ਘੇਰੇ ਨਾਲ ਸਿੱਧਾ ਅੰਦਰ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਨੇ ਆਰੀਅਨ ਖ਼ਾਨ ਨਾਲ ਲਗਭਗ 15 ਮਿੰਟ ਮੁਲਾਕਾਤ ਕੀਤੀ।

ਕੱਲ ਮਹਾਨਗਰ ਸਥਿਤ ਇਕ ਵਿਸ਼ੇਸ਼ ਅਦਾਲਤ ਨੇ ਆਰੀਅਨ ਤੇ ਦੋ ਹੋਰਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਵਿਸ਼ੇਸ਼ ਜੱਜ ਵੀ ਵੀ ਪਾਟਿਲ ਨੇ ਆਰੀਅਨ ਤੇ ਉਸ ਦੇ ਦੋ ਦੋਸਤਾਂ ਅਰਬਾਜ਼ ਮਰਚੇਂਟ ਤੇ ਫੈਸ਼ਨ ਮਾਡਲ ਮੁਨਮੁਨ ਧਮੇਚਾ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ। ਜ਼ਮਾਨਤ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੇ ਤੁਰੰਤ ਬੰਬੇ ਹਾਈਕੋਰਟ ‘ਚ ਅਪੀਲ ਦਾਇਰ ਕਰਕੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦੇ ਦਿੱਤੀ ਸੀ। ਆਰੀਅਨ ਦੀ ਇਸ ਪਟੀਸ਼ਨ ‘ਤੇ ਸੁਣਵਾਈ ਹੋ ਸਕਦੀ ਹੈ। ਆਰੀਅਨ ਦੇ ਵਕੀਲਾਂ ਵਲੋਂ ਅੱਜ ਨਿਆਮੂਰਤੀ ਐੱਨ ਡਬਲਯੂ ਸਾਂਬਰੇ ਦੀ ਇਕ ਬੈਂਚ ਦੇ ਸਾਹਮਣੇ ਅਪੀਲ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ