ਜਦੋਂ ਇੱਕ ਇਸ਼ਾਰੇ ‘ਤੇ ਖੂਹ ‘ਚ ਛਾਲ ਮਾਰ ਦਿੱਤੀ

ਸ਼ਾਹ ਮਸਤਾਨਾ ਜੀ ਦਾ ਸਤਿਗੁਰੂ ਪ੍ਰਤੀ ਪਿਆਰ

ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਕੋਲ ਰਹਿੰਦੇ ਕੁਝ ਸੇਵਾਦਾਰ ਭਾਈ ਕਈ ਵਾਰ ਪੂਜਨੀਕ ਬਾਬਾ ਜੀ ਕੋਲ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀ ਸ਼ਿਕਾਇਤ ਕਰ ਦਿੰਦੇ ਪੂਜਨੀਕ ਹਜ਼ੂਰ ਬਾਬਾ ਜੀ ਉਨ੍ਹਾਂ ਦੀ ਗੱਲ ਸੁਣ ਕੇ ਮੁਸਕਰਾ ਦਿੰਦੇ ਇੱਕ ਦਿਨ ਪੂਜਨੀਕ ਬਾਬਾ ਜੀ ਨੇ ਉਨ੍ਹਾਂ ਸਾਰੇ ਸੇਵਾਦਾਰ ਭਾਈਆਂ ਸਾਹਮਣੇ ਡੂੰਘੇ ਖੂਹ ‘ਚ ਕੋਈ ਚੀਜ਼ ਸੁੱਟ ਕੇ ਹੁਕਮ ਫ਼ਰਮਾਇਆ ਕਿ ਤੁਹਾਡੇ ‘ਚੋਂ ਕੋਈ ਸੇਵਾਦਾਰ ਉਸ ਨੂੰ ਬਾਹਰ ਕੱਢ ਕੇ ਲਿਆਏ ਹੁਣ ਸਾਰਿਆਂ ਨੇ ਹੀ ਇੱਕ-ਦੂਜੇ ਦਾ ਮੂੰਹ ਵੇਖਣਾ ਸ਼ੁਰੂ ਕਰ ਦਿੱਤਾ ਕੋਈ ਕਹੇ, ”ਮਹਾਰਾਜ ਜੀ! ਹੁਣੇ ਕਿਸੇ ਸੇਵਾਦਾਰ ਨੂੰ ਸੱਦ ਕੇ ਕੱਢਵਾ ਦਿੰਦੇ ਹਾਂ

ਕੋਈ ਕਹੇ ਕਿ ਕੋਈ ਖਾਸ ਗੱਲ ਨਹੀਂ, ਇਹ ਪੰਜਾਹ ਰੁਪਏ ਦੀ ਹੋਵੇਗੀ ਚਲੀ ਗਈ ਤਾਂ ਜਾਣ ਦਿਓ ਅਤੇ ਨਵੀਂ ਮੰਗਵਾ ਲਵਾਂਗੇ” ਅਜਿਹਾ ਕਹਿ ਕੇ ਉਹ ਸਾਰੇ ਖਿਸਕ ਗਏ ਇੰਨੇ ‘ਚ ਪੂਜਨੀਕ ਬਾਬਾ ਜੀ ਨੇ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਸੱਦ ਕੇ ਇਸ਼ਾਰਾ ਕੀਤਾ ਕਿ ਉਹ ਵਸਤੂ ਕੱਢ ਕੇ ਲਿਆਉਣੀ ਹੈ ਮਸਤਾਨਾ ਜੀ ਨੇ ਇੰਨਾ ਤਾਂ ਕਹਿਣ ਹੀ ਨਹੀਂ ਦਿੱਤਾ ਅਤੇ ਝੱਟ ਉਸ ਖੂਹ ‘ਚ ਛਾਲ ਮਾਰ ਦਿੱਤੀ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਉਨ੍ਹਾਂ ਸੇਵਾਦਾਰਾਂ ਨੂੰ ਸੱਦ ਕੇ ਫ਼ਰਮਾਇਆ, ”ਵਾਹ! ਮਸਤਾਨਾ ਸ਼ਾਹ ਦਾ ਮੁਕਾਬਲਾ ਕੌਣ ਕਰ ਸਕਦਾ ਹੈ?” ਸਾਰਿਆਂ ਦੇ ਚਿਹਰੇ ਫਿੱਕੇ ਪੈ ਗਏ

ਬਾਕੀ ਸਭ ਕੂੜੇ (ਨਕਲੀ) ਮਸਤਾਨੇ

ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੀ ਹਜ਼ੂਰੀ ‘ਚ ਹੋਰ ਕਿਸੇ ਨੂੰ ਵੀ ਨੱਚਣ ਦਾ ਹੁਕਮ ਨਹੀਂ ਸੀ ਜਦੋਂ ਵੀ ਪਿਆਰੇ ਸਤਿਗੁਰੂ ਜੀ ਦਰਸ਼ਨ ਦੇਣ ਲਈ ਆਉਂਦੇ ਤਾਂ ਆਪ ਜੀ ਨੱਚਣਾ ਸ਼ੁਰੂ ਕਰ ਦਿੰਦੇ ਆਪ ਜੀ ਕਦੇ-ਕਦੇ ਟਾਟ ਦਾ ਲੰਮਾ ਚੋਲਾ ਪਹਿਨ ਲੈਂਦੇ ਆਪ ਜੀ ਨੂੰ ਇਸ ਤਰ੍ਹਾਂ ਵੇਖ ਕੇ ਕੁਝ ਹੋਰ ਸਤਿਸੰਗੀਆਂ ਨੇ ਵੀ ਆਪ ਜੀ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਸਤਿਸੰਗੀਆਂ ਨੇ ਵੀ ਆਪ ਜੀ ਵਰਗਾ ਭੇਸ ਬਣਾ ਕੇ ਸਤਿਸੰਗ ਦੌਰਾਨ ਨੱਚਣਾ ਸ਼ੁਰੂ ਕਰ ਦਿੱਤਾ ਹੋਰ ਸਤਿਸੰਗੀ ਭਾਈ ਆਪ ਜੀ ਵਾਂਗ ਉਨ੍ਹਾਂ ਨੂੰ ਵੀ ‘ਮਸਤਾਨੇ’ ਕਹਿਣ ਲੱਗੇ ਪੂਜਨੀਕ ਬਾਬਾ ਜੀ ਨੇ ਉਨ੍ਹਾਂ ਲੋਕਾਂ ਨੂੰ ਨੱਚਦੇ ਵੇਖ ਕੇ ਪੁੱਛਿਆ, ”ਇਹ ਨੱਚਣ ਵਾਲੇ ਕੌਣ ਹਨ?” ਸੇਵਾਦਾਰਾਂ ਨੇ ਉੱਤਰ ਦਿੱਤਾ ਕਿ ਇਹ ਸਭ ਮਸਤਾਨੇ ਹਨ ਬਾਬਾ ਜੀ ਨੇ ਫ਼ਰਮਾਇਆ, ”ਮਸਤਾਨਾ ਤਾਂ ਇੱਕ ਹੀ ਹੈ, ਮਸਤਾਨਾ ਬਲੋਚਿਸਤਾਨੀ ਇਹ ਸਭ ਕੂੜੇ ਮਸਤਾਨੇ ਹਨ ਇਨ੍ਹਾਂ ਨੂੰ ਬਾਹਰ ਕੱਢੋ”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ