ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਵਿਧਾਨ ਸਭਾ ਬਜ਼ਟ ਇਜਲਾਸ ਦੀ ਕਾਰਵਾਈ ਚੌਥੇ ਦਿਨ ਚੱਲ ਰਹੀ ਹੈ। ਪ੍ਰਸ਼ਨ ਕਾਲ ਦੌਰਾਨ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਹਲਕਾ ਜੀਰਾ ਵਿੱਚ ਸ਼ਗਨ (ਹੁਣ ਆਸ਼ੀਰਵਾਦ) ਸਕੀਮ ਤਹਿਤ ਜੀਰਾ ਹਲਕੇ ਵਿੱਚ ਨਵੰਬਰ 2021 ਤੋਂ ਜਨਵਰੀ 2023 ਤੱਕ 682 ਕੇਸਾਂ ਵਿੱਚੋਂ ਫਰਵਰੀ 2022 ਤੱਕ 255 ਕੇਸਾਂ ਨੂੰ 1,30,05,000 ਰੁਪਏ ਦੀ ਅਦਾਇਗੀ ਕੀਤੀ ਗਈ ਹੈ ਅਤੇ ਮਾਰਚ 2022 ਤੋਂ 31 ਜਨਵਰੀ 2023 ਤੱਕ ਅਦਾਇਗੀ ਲਈ 427 ਕੇਸ ਪੈਂਡਿੰਗ ਹਨ ਇਨ੍ਹਾਂ ਲਈ 2,17,77,000 ਰੁਪਏ ਦੀ ਰਾਸ਼ੀ ਲੋੜੀਂਦੀ ਹੈ। ਵਿੱਤ ਵਿਭਾਗ ਤੋਂ ਲੋੜੀਂਦੇ ਫੰਡ ਪ੍ਰਾਪਤ ਹੋਣ ’ਤੇ ਇਨ੍ਹਾਂ ਕੇਸਾਂ ਨੂੰ ਤੁਰੰਤ ਅਦਾਇਗੀ ਕਰ ਦਿੱਤੀ ਜਾਵੇਗੀ। (Dr Baljeet Kaur)
ਤੁਹਾਨੂੰ ਦੱਸ ਦਈਏ ਕਿ ਹੁਣ ਤੱਕ 427 ਵਿਆਹੁਤਾ ਇਸ ਫੰਡ ਦੀ ਉਡੀਕ ਕਰ ਰਹੀਆਂ ਹਨ ਜਿਨ੍ਹਾਂ ਨੂੰ ਅਜੇ ਤੱਕ ਆਸ਼ੀਰਵਾਦ ਨਹੀਂ ਮਿਲਿਆ ਹੈ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਜਿਵੇਂ ਹੀ ਫੰਡ ਮਿਲ ਜਾਣਗੇ ਤਾਂ ਇਹ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।