ਵਿਸ਼ਵ ਕਿਡਨੀ ਦਿਵਸ ’ਤੇ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਕਿਹਾ, ਆਓ ਸਿਹਤਮੰਦ ਜੀਵਨਸ਼ੈਲੀ ਅਪਣਾਈਏ

ਨਵੀਂ ਦਿੱਲੀ। ਅੱਜ ਦੁਨੀਆਂ ਭਰ ’ਚ ਵਿਸ਼ਵ ਕਿਡਨੀ ਦਿਵਸ ਮਨਾਇਆ ਜਾ ਰਿਹਾ ਹੈ। ਦਰਅਸਲ ਮਾਰਚ ਦੇ ਦੂਜੇ ਹਫ਼ਤੇ ਵੀਰਵਾਰ ਦੇ ਦਿਨ ਵਿਸ਼ਵ ਕਿਡਨੀ ਦਿਵਸ ਮਨਾਇਆ ਜਾਂਦਾ ਹੈ। ਦੁਨੀਆਂ ਭਰ ’ਚ ਇਸ ਦੀ ਸ਼ੁਰੂਆਤ ਵਰ੍ਹਾ 2006 ’ਚ ਹੋਈ ਸੀ ਵਿਸ਼ਵ ਕਿਡਨੀ ਦਿਵਸ ਦਾ ਉਦੇਸ਼ ਦੁਨੀਆਂ ’ਚ ਲਗਾਤਾਰ ਵਧ ਰਹੀਆਂ ਕਿਡਨੀ ਦੀਆਂ ਬਿਮਾਰੀਆਂ ਦੇ ਮਾਮਲਿਆਂ ਨੂੰ ਰੋਕਣਾ ਹੈ। ਇਸ ਲਈ ਵਿਸ਼ਵ ਕਿਡਨੀ ਦਿਵਸ ’ਤੇ ਕਈ ਤਰ੍ਹਾਂ ਦੇ ਜਾਗਰੂਕਤਾ ਅਭਿਆਨ ਦਾ ਆਗਾਜ਼ ਕੀਤਾ ਜਾਂਦਾ ਹੈ।

ਜਿਸ ਨਾਲ ਲੋਕਾਂ ਅਤੇ ਦੂਰ-ਦੁਰਾਡੇ ਦੇ ਖੇਤਰ ’ਚ ਰਹਿ ਰਹੇ ਲੋਕਾਂ ਨੂੰ ਕਿਡਨੀ ਦੀ ਬਿਮਾਰੀ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਕਿਡਨੀ ਦਿਵਸ ’ਤੇ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਅੱਜ #WorldKidneyDay ’ਤੇ ਕਿਡਨੀ ਦੀ ਸਿਹਤ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਈਏ। ਆਓ ਸਿਹਤਮੰਦ ਜੀਵਨਸ਼ੈਲੀ ਅਪਣਾਈਏ ਅਤੇ ਆਪਣੀ ਕਿਡਨੀ ਨੂੰ ਥੋੜ੍ਹਾ ਪਿਆਰੀ ਦਿਖਾਈਏ। #KidneyHealthForAll

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ