ਸੇਵਾਦਾਰਾਂ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ’ਚ ਕੀਤੀ ਮਦਦ

Welfare Work Sachkahoon

ਡਬਲਬੈੱਡ, ਗੱਦੇ, ਟੇਬਲ ਤੇ ਕੁਰਸੀਆਂ ਦਿੱਤੀਆਂ

ਬਾਦਸ਼ਾਹਪੁਰ, (ਮਨੋਜ ਕੁਮਾਰ)। ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਲਈ ਡੇਰਾ ਸੱਚਾ ਸੌਦਾ ਬਲਾਕ ਬਾਦਸ਼ਾਹਪੁਰ ਦੇ ਸੇਵਾਦਾਰਾਂ ਨੇ ਸਹਿਯੋਗ ਕਰਦਿਆਂ ਮਾਨਵਤਾ ਭਲਾਈ ਦਾ ਕਾਰਜ ਕੀਤਾ ਹੈ ਜਾਣਕਾਰੀ ਅਨੁਸਾਰ ਬਲਾਕ ਭੰਗੀਦਾਸ ਟਹਿਲ ਸਿੰਘ ਇੰਸਾਂ ਨੇ ਦੱਸਿਆ ਕਿ ਅਮਰਜੀਤ ਸਿੰਘ ਵਾਸੀ ਛਬੀਲਪੁਰ ਜੋ ਕਿ ਆਰਥਿਕ ਪੱਖੋਂ ਕਾਫੀ ਜਿਆਦਾ ਕਮਜੋਰ ਹੈ, ਦੇ 2 ਲੜਕੇ ਜੋ ਕਿ ਲਾਚਾਰ ਹਨ ਅਤੇ ਉਸਦੀ ਪਤਨੀ ਵੀ ਕਿਸੇ ਸੰਖੇਪ ਬੀਮਾਰੀ ਤੋਂ ਪੀੜਤ ਹੈ । ਅਮਰਜੀਤ ਆਪ ਦਿਹਾੜੀ ਵਗੈਰਾ ਕਰਕੇ ਆਪਣੇ ਪਰਿਵਾਰ ਦਾ ਬਹੁਤ ਹੀ ਮੁਸ਼ਕਿਲ ਨਾਲ ਪੇਟ ਭਰਦਾ ਹੈ ।

ਉਸ ਨੇ ਆਪਣੀ ਲੜਕੀ ਚਰਨਜੀਤ ਕੌਰ ਦੀ ਸ਼ਾਦੀ ਰੱਖੀ ਹੋਣ ਕਾਰਨ ਤੇ ਆਮਦਨ ਦਾ ਕੋਈ ਸਹਾਰਾ ਨਾ ਹੋਣ ਕਰਕੇ ਡੇਰਾ ਸੱਚਾ ਸੌਦਾ ਦੀ ਬਲਾਕ ਕਮੇਟੀ ਬਾਦਸ਼ਾਹਪੁਰ ਕੋਲ ਪਹੁੰਚ ਕੀਤੀ। ਇਸ ਤੋਂ ਬਾਅਦ ਬਲਾਕ ਕਮੇਟੀ ਨੇ ਉਸ ਦੀ ਸਮੱਸਿਆ ਨੂੰ ਮੈਨੇਜਮੈਂਟ ਨਾਲ ਸਾਂਝਾ ਕਰਨ ਤੋਂ ਬਾਅਦ ਉਸ ਦੀ ਮੱਦਦ ਕਰਨ ਦਾ ਫੈਸਲਾ ਲਿਆ। ਲੜਕੀ ਦੀ ਸ਼ਾਦੀ ਲਈ ਬਲਾਕ ਕਮੇਟੀ ਵੱਲੋਂ ਇੱਕ ਡਬਲਬੈੱਡ, ਗੱਦੇ, ਟੇਬਲ ਅਤੇ ਕੁਰਸੀਆਂ ਦਿੱਤੀਆਂ ਗਈਆਂ। ਇਸ ਸਹਿਯੋਗ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਡੇਰਾ ਸੱਚਾ ਸੌਦਾ ਦੀ ਬਲਾਕ ਕਮੇਟੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ 15 ਮੈਂਬਰ ਸਾਊੁਣ ਸਿੰਘ, ਵਿਰਸਾ ਸਿੰਘ, ਜੀਤ ਰਾਮ, ਹਰਮੇਸ਼ ਸਿੰਘ ਫੌਜੀ, ਸੁਰਜੀਤ ਰਾਮ ਤੋਂ ਇਲਾਵਾ ਹੋਰ ਸੇਵਾਦਾਰ ਮੌਜੂਦ ਸਨ ।

ਪਿਤਾ ਅਮਰਜੀਤ ਸਿੰਘ ਨੇ ਕੀਤਾ ਧੰਨਵਾਦ

ਲੜਕੀ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਡੇਰਾ ਸੱਚਾ ਸੌਦਾ ਪ੍ਰੇਮੀਆਂ ਦਾ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਉਸਨੂੰ ਇੰਨ੍ਹਾਂ ਮਾਣ ਬਖਸ਼ਿਆ ਕਿਉਂਕਿ ਨਾ ਹੀ ਉਹ ਪ੍ਰੇਮੀ ਹੈ ਤੇ ਨਾ ਹੀ ਕਦੇ ਡੇਰਾ ਸੱਚਾ ਸੌਦਾ ਗਿਆ ਹੈ ਪਰ ਫਿਰ ਵੀ ਇਨ੍ਹਾਂ ਨੇ ਉਸ ਦੇ ਪਰਿਵਾਰ ਦੀ ਬਹੁਤ ਮਦਦ ਕੀਤੀ ਜਿਸ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਦਾ ।

ਇਸ ਸੰਬੰਧੀ ਜਦੋਂ ਬਲਾਕ ਭੰਗੀਦਾਸ ਟਹਿਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹਨਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਦੀ ਸੇਵਾ ਹੀ ਕਰਨਾ ਸਿਖਾਇਆ ਜਾਂਦਾ ਹੈ। ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।