ਬਲਾਕ ਮਲੌਦ ਦੇ ਸੇਵਾਦਾਰਾਂ ਨੇ 25 ਕੋਰੋਨਾ ਵਾਰੀਅਰਸ ਨੂੰ ਫਰੂਟ ਦੇ ਕੇ ਕੀਤੇ ਸਲੂਟ

ਲੁਧਿਆਣਾ ਦੇ ਸ਼੍ਰੀ ਰਾਮਾ ਚੈਰੀਟੇਬਲ ਹਸਪਤਾਲ ਦੇ ਸਟਾਫ ਦਾ ਵਧਾਇਆ ਹੌਂਸਲਾ

ਵਨਰਿੰਦਰ ਸਿੰਘ ਮਣਕੂ, ਲੁਧਿਆਣਾ।  ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਲਗਾਤਾਰ ਕੋਰੋਨਾ ਯੋਧਿਆ ਦਾ ਸਨਮਾਣ ਹੋ ਰਿਹਾ ਹੈ। ਜਿਲ੍ਹਾ ਲੁਧਿਆਣਾ ਦੇ ਬਲਾਕ ਮਲੌਦ ਦੇ ਸੇਵਾਦਾਰਾਂ ਨੇ ਅੱਜ ਲੁਧਿਆਣਾ ਦੇ ਢੋਲੇਵਾਲ ’ਚ ਸਥਿੱਤ ਸ਼੍ਰੀ ਰਾਮਾ ਚੈਰੀਟੇਬਲ ਹਸਪਤਾਲ ’ਚ ਪਹੁੰਚ ਕੇ ਹਸਪਤਾਲ ਦੇ ਮੁਲਾਜ਼ਮਾ ਨੂੰ ਸਲੂਟ ਕਰਕੇ ਅਤੇ ਫਰੂਟ ਦੀਆਂ ਟੋਕਰੀਆਂ ਦੇ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ।
ਬਲਾਕ ਮਲੌਦ ਦੇ ਸੇਵਾਦਾਰਾਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਆਈ ਪੰਜਵੀਂ ਸ਼ਾਹੀ ਚਿੱਠੀ ’ਚ ਉਹਨਾਂ ਨੇ ਸੇਵਾਦਾਰਾਂ ਨੂੰ ਕੋਰੋਨਾ ਫਰੰਟਲਾਇਨ ਵਾਰੀਅਰਸ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਕਿਹਾ ਗਿਆ ਸੀ, ਜਿਸ ਦੇ ਤਹਿਤ ਅੱਜ ਲੁਧਿਆਣਾ ਦੇ ਮਲੌਦ ਬਲਾਕ ਦੇ ਸੇਵਾਦਾਰਾਂ ਵੱਲੋਂ 25 ਕੋਰੋਨਾ ਯੋਧਿਆ ਨੂੰ ਸਲੂਟ ਕਰਕੇ ਅਤੇ ਫਰੂਟ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਮਲੌਦ ਤੋਂ ਸੇਵਾਦਾਰਾਂ ਨੇ ਦੱਸਿਆ ਕਿ ਮਲੌਦ ਦੇ ਹਸਪਤਾਲ ’ਚ ਕੋਰੋਨਾ ਮਰੀਜ਼ ਨਾ ਹੋਣ ਕਰਕੇ ਉਨਾਂ ਅੱਜ ਲੁਧਿਆਣਾ ਦੇ ਸ਼੍ਰੀ ਰਾਮਾ ਚੈਰੀਟੇਬਲ ਹਸਪਤਾਲ ਦੇ ਡਾਕਟਰਾਂ, ਪੈਰਾ ਮੈਡੀਕਲ, ਨਰਸਾਂ, ਸਫ਼ਾਈ ਕਰਮੀ ਅਤੇ ਹੋਰ ਕੋਰੋਨਾ ਫਰੰਟਲਾਇਨ ਵਾਰੀਅਰਜ਼ ਨੂੰ ਸਲੂਟ ਕਰਕੇ ਅਤੇ ਫਰੂਟ ਦੇ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ।

ਡੇਰਾ ਸ਼ਰਧਾਲੂਆਂ ਦਾ ਕੋਰੋਨਾ ਯੋਧਿਆ ਨੂੰ ਸਨਮਾਨ ਕਰਨਾ ਬਹੁਤ ਵਧੀਆ ਗੱਲ :  ਡਾ. ਮਹਾਵੀਰ

ਲੁਧਿਆਣਾ ਦੇ ਢੋਲੇਵਾਲ ’ਚ ਸਥਿੱਤ ਸ਼੍ਰੀ ਰਾਮਾ ਚੈਰੀਟੇਬਲ ਹਸਪਤਾਲ ਦੇ ਜਨਰਲ ਸੈਕਟਰੀ ਡਾ. ਮਹਾਵੀਰ ਨੇ ਕਿਹਾ ਕਿ ਜੋ ਅੱਜ ਡੇਰਾ ਸ਼ਰਧਾਲੂਆਂ ਨੇ ਉਨ੍ਹਾਂ ਦਾ ਮਨੋਬਲ੍ਹ ਵਧਾਇਆ ਹੈ, ਉਸ ਲਈ ਉਹ ਸਾਰੇ ਹਸਪਤਾਲ ਦੇ ਡਾਂਕਟਰਾਂ, ਨਰਸਾਂ, ਮੈਡੀਕਲ ਸਟਾਫ ਵੱਲੋਂ ਡੇਰਾ ਪ੍ਰੇਮੀਆਂ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਸਟਾਫ ਦਾ ਹੌਂਸਲਾ ਵਧਾਉਣ ਨਾਲ ਉਨ੍ਹਾਂ ਦੇ ਕੰਮ ਕਰਨ ਦੀ ਸ਼ਕਤੀ ਵੱਧ ਸਕਦੀ ਹੈ ’ਤੇ ਉਹ ਹੋਰ ਵੱਧ ਚੜ੍ਹ ਕੇ ਕੰਮ ਕਰ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।