Drug Free India: ‘ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਸਖ਼ਤ ਲੋੜ’
- ਪੈਟਰੋਲ, ਡੀਜ਼ਲ, ਖੰਘ ਦੀ ਦਵਾਈ, ਫੈਵੀਕੋਲ ਅਤੇ ਪੇਂਟ ਵਰਗੇ ਪਦਾਰਥਾਂ ਦੀ ਹੁੰਦੀ ਹੈ ਨਸ਼ੇ ਲਈ ਵਰਤੋਂ | Drug Free India
- ਰਾਜ ਸਭਾ ’ਚ ਭਾਜਪਾ ਸੰਸਦ ਅਜੀਤ ਗੋਪਛੜੇ ਨੇ ਗੰਭੀਰ ਮੁੱਦਾ ਚੁੱਕਿਆ
Drug Free India: ਨਵੀਂ ਦਿੱਲੀ (ਏਜੰਸੀ)। ਦੇਸ਼ ਵਿੱਚ ਗਰੀਬ ਬੱਚੇ ਨਸ਼ੇ ਦੇ ਸ਼ਿਕਾਰ ਕਿਵੇਂ ਹੋ ਰਹੇ ਹਨ। ਬੁੱਧਵਾਰ ਨੂੰ ਮਹਾਰਾਸ਼ਟਰ ਤੋਂ ਭਾਜਪਾ ਸੰਸਦ ਮੈਂਬਰ ਅਜੀਤ ਮਾਧਵਰਾਓ ਗੋਪਛੜੇ ਨੇ ਰਾਜ ਸਭਾ ਵਿੱਚ ਇਹ ਮੁੱਦਾ ਉਠਾਇਆ। ਗੋਪਾਛੜੇ ਨੇ ਕਿਹਾ ਕਿ ਗ਼ਰੀਬ ਗਲੀ ਦੇ ਬੱਚੇ ਰੋਟੀ ’ਤੇ ਦਰਦ ਨਿਵਾਰਕ ਮਲਮ ਲਾ ਰਹੇ ਹਨ ਅਤੇ ਨਸ਼ਾ ਕਰਨ ਲਈ ਇਸਦਾ ਸੇਵਨ ਕਰ ਰਹੇ ਹਨ। ਇਸ ਤੋਂ ਇਲਾਵਾ ਬੱਚੇ ਫੇਵੀਕੋਲ, ਪੇਂਟ, ਪੈਟਰੋਲ, ਡੀਜ਼ਲ, ਖੰਘ ਦੀ ਦਵਾਈ, ਨੇਲ ਪਾਲਿਸ਼ ਅਤੇ ਰਿਮੂਵਰ ਕੈਮੀਕਲ ਵਰਗੀਆਂ ਚੀਜ਼ਾਂ ਦੀ ਦੁਰਵਰਤੋਂ ਵੀ ਕਰ ਰਹੇ ਹਨ।
ਇਹ ਸਾਰੀਆਂ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਵਿਕਰੀ ’ਤੇ ਕੋਈ ਪਾਬੰਦੀ ਨਹੀਂ ਹੈ। ਪੇਸ਼ੇ ਤੋਂ ਬਾਲ ਰੋਗ ਵਿਗਿਆਨੀ, ਗੋਪਛੜੇ ਨੇ ਕਿਹਾ ਕਿ ਇਹ ਮੁੱਦਾ ਸਾਡੇ ਸਮਾਜ ਦੇ ਸਭ ਤੋਂ ਕਮਜ਼ੋਰ ਵਰਗ ਭਾਵ ਬੱਚਿਆਂ ਨਾਲ ਸਬੰਧਤ ਹੈ। ਅੱਜ-ਕੱਲ੍ਹ ਬਹੁਤ ਸਾਰੇ ਲੋਕ, ਨਸ਼ੇ ਦੇ ਰਵਾਇਤੀ ਤਰੀਕਿਆਂ ਤੋਂ ਦੂਰ ਜਾ ਕੇ, ਪੈਟਰੋਲ ਅਤੇ ਡੀਜ਼ਲ ਸੁੰਘ ਕੇ ਨਸ਼ਾ ਕਰ ਰਹੇ ਹਨ। ਇਸ ਸਥਿਤੀ ਵਿੱਚ ਪੁਲਿਸ ਵੀ ਕੁਝ ਨਹੀਂ ਕਰ ਸਕਦੀ।
ਇਹ ਇੱਕ ਵੱਖਰਾ ਨਸ਼ਾ ਹੈ, ਜੋ ਤੇਜ਼ੀ ਨਾਲ ਫੈਲ ਰਿਹਾ ਹੈ। ਪੈਟਰੋਲ ਸੁੰਘਣ ਦੀ ਆਦਤ ਇੱਕ ਗੰਭੀਰ ਸਮੱਸਿਆ ਬਣ ਗਈ ਹੈ, ਜੋ ਸਿਹਤ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦੀ ਹੈ। ਫੇਵੀਕੋਲ ਅਤੇ ਪੇਂਟ ਵਰਗੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਬੱਚਿਆਂ ਦੀ ਗਿਣਤੀ ਹਰ ਸਾਲ ਲੱਖਾਂ ਤੱਕ ਪਹੁੰਚ ਰਹੀ ਹੈ। ਸਿੰਥੈਟਿਕ ਨਸ਼ੇ ਨੌਜਵਾਨਾਂ ਵਿੱਚ ਇੱਕ ਸਟੇਟਸ ਸਿੰਬਲ ਬਣ ਗਏ ਹਨ। ਬਹੁਤ ਸਾਰੇ ਕਿਸ਼ੋਰ ਦੋਸਤਾਂ ਵਿੱਚ ਪ੍ਰਸਿੱਧੀ ਹਾਸਲ ਕਰਨ ਲਈ ਜਾਂ ਸਮਾਜਿਕ ਦਬਾਅ ਕਾਰਨ ਸਿੰਥੈਟਿਕ ਨਸ਼ਿਆਂ ਦੀ ਵਰਤੋਂ ਕਰ ਰਹੇ ਹਨ।
Drug Free India
ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਸਮਾਜ ਨੂੰ ਸਮੂਹਿਕ ਯਤਨ ਕਰਨੇ ਬਹੁਤ ਜ਼ਰੂਰੀ ਹਨ। ਸਰਕਾਰ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਸਾਰੇ ਬਾਲ ਮਨੋਵਿਗਿਆਨੀਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ। ਅਜਿਹੇ ਬੱਚਿਆਂ ਨੂੰ ਜੋ ਨਸ਼ੇ ਦੀ ਆਦਤ ਤੋਂ ਪੀੜਤ ਹਨ, ਬਾਲ ਭਲਾਈ ਕਮੇਟੀ ਦੇ ਸਾਹਮਣੇ ਲਿਆਉਣਾ ਜ਼ਰੂਰੀ ਹੈ। ਇਸ ਤੋਂ ਬਾਅਦ ਬਾਲ ਭਲਾਈ ਕਮੇਟੀ ਉਨ੍ਹਾਂ ਬੱਚਿਆਂ ਦੀ ਦੇਖਭਾਲ, ਡੀਟੌਕਸੀਫਿਕੇਸ਼ਨ, ਇਲਾਜ ਅਤੇ ਮੁੜ ਵਸੇਬੇ ਲਈ ਢੁਕਵੇਂ ਪ੍ਰਬੰਧ ਕਰਨ ਲਈ ਕੰਮ ਕਰੇਗੀ।
Read Also : Paneer Masala: ਢਾਬੇ ਵਰਗਾ ਪਨੀਰ ਮਸਾਲਾ ਬਣਾਓ ਘਰ ’ਚ, ਸੁਆਦ ਅਜਿਹਾ ਕਿ ਇੱਕ ਰੋਟੀ ਜਿਆਦਾ ਖਾਓਗੇ
ਹਰੇਕ ਰਜਿਸਟਰਡ ਫਾਰਮਾਸਿਸਟ ਸਿਰਫ਼ ਉਹੀ ਦਵਾਈਆਂ ਦੇਵੇਗਾ, ਜੋ ਇੱਕ ਰਜਿਸਟਰਡ ਪੇਸ਼ੇਵਰ ਮੈਡੀਕਲ ਪ੍ਰੈਕਟੀਸ਼ਨਰ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਸਮਾਜਿਕ ਅਤੇ ਸਿਹਤ ਮੁੱਦਾ ਹੈ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਸਦਨ ਅਤੇ ਸਰਕਾਰ ਨੂੰ ਇਸ ਮੁੱਦੇ ਨੂੰ ਧਿਆਨ ਵਿੱਚ ਰੱਖਣ ਅਤੇ ਗੰਭੀਰ ਅਤੇ ਠੋਸ ਕਦਮ ਚੁੱਕਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਅਸਟਰੇਲੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਨੇ ਬੱਚਿਆਂ ਨੂੰ ਸਿੰਥੈਟਿਕ ਨਸ਼ਿਆਂ ਤੋਂ ਬਚਾਉਣ ਲਈ ਵਿਸ਼ੇਸ਼ ਇਲਾਜ ਅਤੇ ਮੁੜਵਸੇਬਾ ਪ੍ਰੋਗਰਾਮ ਵਿਕਸਤ ਕੀਤੇ ਹਨ।
ਉਨ੍ਹਾਂ ਇਹ ਵੀ ਆਖਿਆ
- ਬੱਚਿਆਂ ਨੂੰ ਬਚਾਉਣ ਲਈ ਸਮਾਜ ਲਈ ਸਮੂਹਿਕ ਕੋਸ਼ਿਸ਼ ਬੇਹੱਦ ਜ਼ਰੂਰੀ
- ਸਰਕਾਰ ਨੂੰ ਸਾਰੇ ਬਾਲ ਮਨੋਵਿਗਿਆਨੀਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
- ਨਸ਼ੇ ਦੀ ਲਤ ਵਿੱਚ ਸ਼ਾਮਲ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ।
- ਬਾਲ ਭਲਾਈ ਕਮੇਟੀ ਨੂੰ ਬੱਚਿਆਂ ਦੀ ਦੇਖਭਾਲ, ਡੀਟੌਕਸੀਫਿਕੇਸ਼ਨ, ਇਲਾਜ ਅਤੇ ਮੁੜਵਸੇਬੇ ਲਈ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।
- ਹਰੇਕ ਰਜਿਸਟਰਡ ਫਾਰਮਾਸਿਸਟ ਸਿਰਫ਼ ਉਹੀ ਦਵਾਈਆਂ ਵੇਚੇਗਾ ਜੋ ਇੱਕ ਰਜਿਸਟਰਡ ਪੇਸ਼ੇਵਰ ਮੈਡੀਕਲ ਪ੍ਰੈਕਟੀਸ਼ਨਰ ਦੁਆਰਾ ਨਿਰਧਾਰਤ ਕੀਤੀਆਂ ਗਈਆਂ ਹਨ।
ਕਈ ਬੱਚੇ ਨਸ਼ੀਲੇ ਪਦਾਰਥਾਂ ਵਜੋਂ ਬਰੈੱਡ ’ਤੇ ਦਰਦ ਰੋਕੂ ਮਲੱ੍ਹਮ, ਫੈਵੀਕੋਲ, ਪੇਂਟ, ਪੈਟਰੋਲ, ਡੀਜ਼ਲ, ਖੰਘ ਦੀ ਦਵਾਈ, ਨੇਲ ਪਾਲਿਸ਼ ਅਤੇ ਰਿਮੂਵਰ ਰਸਾਇਣਾਂ ਦੀ ਵਰਤੋਂ ਕਰ ਰਹੇ ਹਨ। ਉਹ ਪੈਟਰੋਲ ਅਤੇ ਡੀਜ਼ਲ ਸੁੰਘ ਕੇ ਨਸ਼ੇ ਵਿੱਚ ਡੁੱਬ ਰਹੇ ਹਨ। ਅਜਿਹੇ ਹਲਾਤਾਂ ’ਚ ਪੁਲਿਸ ਵੀ ਕੁਝ ਨਹੀਂ ਕਰ ਸਕਦੀ।