ਸੀਬੀਆਈ ਬਣੀ ਤਮਾਸ਼ਾ, ਅਲੋਕ ਵਰਮਾ ਅਤੇ ਅਸਥਾਨਾ ਛੁੱਟੀ ਭੇਜੇ

Verma, Astana, Vacation, Nageshwar, Chief

ਸੀਬੀਆਈ ਵਿਵਾਦ ‘ਤੇ ਸਰਕਾਰ ਦੀ ਹੋਰ ਰਹੀ ਹੈ ਆਲੋਚਨਾ

ਸਰਕਾਰ ਨੇ ਨਾਗੇਸ਼ਵਰ ਨੂੰ ਆਰਜੀ ਤੌਰ ‘ਤੇ ਮੁਖੀ ਥਾਪਿਆ

ਏਜੰਸੀ, ਨਵੀਂ ਦਿੱਲੀ 

ਕੇਂਦਰੀ ਜਾਂਚ ਬਿਊਰੋ (ਸੀਬੀਆਈ) ‘ਚ ਅੰਦਰੂਨੀ ਕਲੇਸ਼ ਦੇ ਮੱਦੇਨਜ਼ਰ ਸਰਕਾਰ ਨੇ ਜਾਂਚ ਏਜੰਸੀ ਦੇ ਡਾਇਰੈਕਟਰ ਆਲੋਕ ਵਰਮਾ ਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਛੁੱਟੀ ‘ਤੇ ਭੇਜ ਦਿੱਤਾ ਹੈ ਤੇ ਜੁਆਇੰਟ ਡਾਇਰੈਕਟਰ ਐਮ ਨਾਗੇਸ਼ਵਰ ਰਾਓ ਨੂੰ ਤੁਰੰਤ ਪ੍ਰਭਾਵ ਨਾਲ ਅੰਤਰਿਮ ਡਾਇਰੈਕਟਰ ਨਿਯੁਕਤ ਕਰ ਦਿੱਤਾ ਹੈ ਕਿਰਤ ਵਿਭਾਗ ਦੇ ਮੰਗਲਵਾਰ ਰਾਤ ਜਾਰੀ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਰਾਓ ਤੁਰੰਤ ਪ੍ਰਭਾਵ ਨਾਲ ਡਾਇਰੈਕਟਰ ਦਾ ਕਾਰਜਭਾਰ ਸੰਭਾਲਣਗੇ ਨਾਗੇਸ਼ਵਰ ਨੇ ਅਹੁਦਾ ਸੰਭਾਲਦਿਆਂ ਹੀ ਸਖ਼ਤ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ

ਅੱਜ ਸਵੇਰੇ ਹੀ ਸੀਬੀਆਈ ਨੇ ਆਪਣੇ ਦਫ਼ਤਰ ਦੇ 10ਵੇਂ ਤੇ 11ਵੇਂ ਫਲੋਰ ਨੂੰ ਸੀਲ ਕਰ ਦਿੱਤਾ, ਹਾਲਾਂਕਿ ਬਾਅਦ ‘ਚ ਖੋਲ੍ਹ ਦਿੱਤਾ ਗਿਆ   ਜ਼ਿਕਰਯੋਗ ਹੈ ਕਿ 11ਵੇਂ ਫਲੋਰ ‘ਤੇ ਹੀ ਆਲੋਕ ਵਰਮਾ ਤੇ ਰਾਕੇਸ਼ ਅਸਥਾਨਾ ਦਾ ਦਫ਼ਤਰ ਹੈ ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਫਲੋਰਾਂ ‘ਤੇ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਹੈ

ਸੀਵੀਸੀ ਦੀ ਸਿਫਾਰਿਸ਼ ‘ਤੇ ਛੁੱਟੀ ਭੇਜਿਆ : ਜੇਤਲੀ

ਵਿੱਤ ਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਅਰੁਣ ਜੇਤਲੀ ਨੇ ਅੱਜ ਪ੍ਰੈੱਸ ਕਾਨਫਰੰਸ ਦੇ ਸਵਾਲਾਂ ‘ਤੇ ਕਿਹਾ ਕਿ ਸੀਬੀਆਈ ਦੇਸ਼ ਦੀ ਮੁਖ ਜਾਂਚ ਏਜੰਸੀ ਹੈ ਤੇ ਇੱਕ ਸੰਸਥਾ ਦੇ ਵਜੋਂ ਉਸ ਦੀ ਭਰੋਸੇਯੋਗਤਾ ਬਰਕਰਾਰ ਰੱਖਣ ਲਈ ਸੀਵੀਸੀ ਦੀ ਸਿਫਾਰਿਸ਼ ‘ਤੇ ਸਰਕਾਰ ਨੇ ਏਜੰਸੀ ਦੇ ਡਾਇਰੈਕਟਰ ਆਲੋਕ ਕੁਮਾਰ ਵਰਮਾ ਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਛੁੱਟੀ ‘ਤੇ ਭੇਜਿਆ ਹੈ ਉਨ੍ਹਾਂ ‘ਤੇ ਲੱਗੇ ਦੋਸ਼ਾਂ ਦੀ ਸੀਵੀਸੀ ਦੀ ਨਿਗਰਾਨੀ ‘ਚ ਜਾਂਚ ਕਰਵਾਈ ਜਾਵੇਗੀ

ਸਵਾਮੀ ਨੇ ਆਪਣੀ ਹੀ ਸਰਕਾਰ ‘ਤੇ ਵਿੰਨ੍ਹਿਆ ਨਿਸ਼ਾਨਾ

ਸੀਬੀਆਈ ‘ਤੇ ਮੋਦੀ ਸਰਕਾਰ ਦੇ ਰੁਖ ਸਬੰਧੀ ਭਾਜਪਾ ਆਗੂ ਤੇ ਰਾਜ ਸਭਾ ਸਾਂਸਦ ਸੁਬਰਮਣੀਅਮ ਸਵਾਮੀ ਨੇ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ ਸਵਾਮੀ ਨੇ ਟਵੀਟ ਕਰਕੇ ਕਿਹਾ, ਸੀਬੀਆਈ ‘ਚ ਕਤਲੇਆਮ ਦੇ ਖਿਡਾਰੀ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਰਾਜੇਸ਼ਵਰ ਸਿੰਘ ਨੂੰ ਬਰਖਾਸਤ ਕਰਨ ਜਾ ਰਹੇ ਹਨ ਤਾਂ ਕਿ ਪੀਸੀ ਖਿਲਾਫ਼ ਦੋਸ਼ ਪੱਤਰ ਦਾਖਲ ਨਾ ਹੋਵੇ ਜੇਕਰ ਅਜਿਹਾ ਹੋਇਆ ਤਾਂ ਭ੍ਰਿਸ਼ਟਾਚਾਰ ਨਾਲ ਲੜਨ ਦੀ ਕੋਈ ਵਜ੍ਹਾ ਨਹੀਂ ਹੈ, ਕਿਉਂਕਿ ਮੇਰੀ ਹੀ ਸਰਕਾਰ ਲੋਕਾਂ ਨੂੰ ਬਚਾ ਰਹੀ ਹੈ ਮੈਂ ਭ੍ਰਿਸ਼ਟਾਚਾਰ ਖਿਲਾਫ਼ ਜਿੰਨੇ ਮੁਕੱਦਮੇ ਦਰਜ ਕਰਵਾਏ ਹਨ ਸਭ ਵਾਪਸ ਲੈ ਲਵਾਂਗਾ

ਰਾਫੇਲ ‘ਤੇ ਸਵਾਲ ਉਠਾਉਣ ‘ਤੇ ਸੀਬੀਆਈ ਡਾਇਰੈਕਟਰ ਨੂੰ ਹਟਾਇਆ : ਰਾਹੁਲ ਗਾਂਧੀ

ਝਾਲਾਵਾੜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਰਾਫੇਲ ਲੜਾਕੂ ਜਹਾਜ਼ ਸੌਦੇ ਮਾਮਲੇ ‘ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਸਵਾਲ ਚੁੱਕੇ ਜਾਣ ਕਾਰਨ ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਨੂੰ ਹਟਾ ਦਿੱਤਾ ਗਿਆ ਗਾਂਧੀ ਨੇ ਅੱਜ ਰੈਲੀ ‘ਚ ਬੋਲਦਿਆਂ ਕਿਹਾ ਕਿ ਦੇਸ਼ ਦੇ ਚੌਂਕੀਦਾਰ ਨੇ ਰਾਫੇਲ ਮਾਮਲਾ ਪ੍ਰਭਾਵਿਤ ਹੋਣ ਦੇ ਡਰ ਕਾਰਨ ਸੀਬੀਆਈ ਡਾਇਰੈਕਟਰ ਨੂੰ ਹਟਾ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਕ ਇਨ ਇੰਡੀਆ ਦੀ ਗੱਲ ਕਰਦੇ ਹਨ ਪਰ ਪਿਛਲੇ ਪੰਜ ਸਾਲਾਂ ‘ਚ ਉਹ ਤੇ ਰਾਜ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਕਦੇ ਕਿਸਾਨ ਦੇ ਨਾਲ ਖੜ੍ਹੇ ਨਜ਼ਰ ਨਹੀਂ ਆਏ ਜਦੋਂਕਿ ਉਹ ਲਲਿਤ ਮੋਦੀ, ਅਨਿਲ ਅੰਬਾਨੀ ਆਦਿ ਦੇ ਨਾਲ ਦੇਖੇ ਜਾ ਸਕਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।