ਆਤਮ-ਸੰਤੁਸ਼ਟੀ
ਇੱਕ ਦਿਨ ਇੱਕ ਬਾਦਸ਼ਾਹ ਸੁਬੁਕਤਗੀਨ ਸ਼ਿਕਾਰ ਲਈ ਗਏ ਪੂਰਾ ਦਿਨ ਇੱਧਰ-ਉੱਧਰ ਭਟਕਣ ਤੋਂ ਬਾਅਦ ਉਨ੍ਹਾਂ ਨੇ ਇੱਕ ਹਿਰਨੀ ਨੂੰ ਬੱਚੇ ਸਮੇਤ ਘਾਹ ਚਰਦੇ ਵੇਖਿਆ ਉਨ੍ਹਾਂ ਨੇ ਤੀਰ ਚਲਾਉਣ ਦੀ ਬਜਾਏ ਚੁੱਪ-ਚਾਪ ਬੱਚੇ ਨੂੰ ਫੜ ਲਿਆ ਤੇ ਮਹਿਲ ਵੱਲ ਪਰਤ ਗਏ ਕੁਝ ਦੇਰ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਵੇਖਿਆ ਕਿ ਹਿਰਨੀ ਉਨ੍ਹਾਂ ਦੇ ਪਿੱਛੇ ਆ ਰਹੀ ਹੈ ਤੇ ਉਸ ਦੀਆਂ ਅੱਖਾਂ ’ਚੋਂ ਅੱਥਰੂ ਕਿਰ ਰਹੇ ਹਨ ਇਹ ਵੇਖ ਕੇ ਬਾਦਸ਼ਾਹ ਦਾ ਦਿਲ ਪਿਘਲ ਗਿਆ ਤੇ ਉਨ੍ਹਾਂ ਨੇ ਹਿਰਨੀ ਦੇ ਬੱਚੇ ਨੂੰ ਛੱਡ ਦਿੱਤਾ ਹਿਰਨੀ ਬੱਚੇ ਨੂੰ ਪ੍ਰਾਪਤ ਕਰਕੇ ਖੁਸ਼ੀ ਨਾਲ ਉਸ ਨੂੰ ਚੱਟਣ ਲੱਗੀ ਤੇ ਜਦੋਂ ਤੱਕ ਬਾਦਸ਼ਾਹ ਉਸ ਦੀਆਂ ਅੱਖਾਂ ਤੋਂ ਓਹਲੇ ਨਹੀਂ ਹੋ ਗਿਆ, ਉਦੋਂ ਤੱਕ ਉਹ ਉਸ ਨੂੰ ਵੇਖਦੀ ਹੀ ਰਹੀ ਬਾਦਸ਼ਾਹ ਸੁਬੁਕਤਗੀਨ ਨੂੰ ਲੱਗਾ ਕਿ ਉਨ੍ਹਾਂ ਨੇ ਹੱਥ ਆਇਆ ਸ਼ਿਕਾਰ ਭਾਵੇਂ ਗੁਆ ਦਿੱਤਾ, ਪਰ ਬਦਲੇ ’ਚ ਗੂੜ੍ਹੀ ਆਤਮ-ਸੰਤੁਸ਼ਟੀ ਪ੍ਰਾਪਤ ਕਰ ਲਈ, ਜੋ ਹਿਰਨੀ ਦੇ ਬੱਚੇ ਨੂੰ ਮਾਰ ਕੇ ਕਦੇ ਨਹੀਂ ਮਿਲਣੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ