ਦੂਜਾ ਐੱਮਐੱਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਸ਼ੁਰੂ

Second MSG (Under-14), India,  Cricket ,Tournament

ਡੇਰਾ ਸੱਚਾ ਸੌਦਾ ਦਾ ਸਪੋਰਟਸ ‘ਚ ਰਿਹਾ ਹੈ ਵਿਸ਼ੇਸ਼ ਯੋਗਦਾਨ: ਡਾ. ਵੇਦ ਬੈਨੀਵਾਲ

ਪਹਿਲੇ ਮੈਚ ‘ਚ ਮੇਜ਼ਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਨੇ ਚੇਤਨ ਚੌਹਾਨ ਕ੍ਰਿਕਟ ਅਕੈਡਮੀ ਦਿੱਲੀ ਨੂੰ ਹਰਾਇਆ

ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। ਦੂਜਾ ਐੱਮਐੱਸਜੀ ਅੰਡਰ-14 ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਮੰਗਲਵਾਰ ਨੂੰ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਸ਼ੁਰੂ ਹੋ ਗਿਆ ਜਿਸਦਾ ਸ਼ੁੱਭ ਅਰੰਭ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਨੇ ਕੀਤਾ ਡਾ. ਵੈਦ ਬੈਨੀਵਾਲ ਦਾ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਪਹੁੰਚਣ ‘ਤੇ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਵਾਈਸ ਪ੍ਰਿੰਸੀਪਲ ਦਿਲਾਵਰ ਇੰਸਾਂ ਨੇ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਇਸ ਤੋਂ ਬਾਅਦ ਉਨ੍ਹਾਂ ਨੇ ਟੂਰਨਾਮੈਂਟ ‘ਚ ਹਿੱਸੇ ਲੈਣ ਆਏ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਤੇ ਪਹਿਲੇ ਮੈਚ ਦੀ ਟਾਸ ਕਰਵਾਈ ਇਸ ਮੌਕੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਕੋਚ ਰਹੁਲ ਸ਼ਰਮਾ, ਚੇਤਨ ਚੌਹਾਨ ਕ੍ਰਿਕਟ ਅਕੈਡਮੀ ਦੇ ਕੋਚ ਪ੍ਰਵੀਨ ਕੁਮਾਰ ਸਮੇਤ ਕਈ ਖਿਡਾਰੀ ਅਤੇ ਕੋਚ ਮੌਜੂਦ ਸਨ। Cricket

ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਡਾ. ਵੇਦ ਬੈਨੀਵਾਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਨੇ ਹਮੇਸ਼ਾ ਸਪੋਰਟਸ ‘ਚ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਹੈ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ਤੇ ਇਸ ਵਿੱਚ ਮਿਲਦੀਆਂ ਸੁਵਿਧਾਵਾਂ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਅਜਿਹੇ ਸਟੇਡੀਅਮ ਪੂਰੇ ਹਰਿਆਣਾ ‘ਚ ਕਿਤੇ ਨਹੀਂ ਹੈ ਇੱਥੋਂ ਦੀ ਪਿੱਚ ਤੇ ਗ੍ਰਾਊਂਡ ਇੰਟਰਨੈਸ਼ਨਲ ਲੇਵਲ ਦੇ ਹਨ ਇਹ ਸਟੇਡੀਅਮ ਪੂਰੀ ਤਰ੍ਹਾਂ ਇੰਟਰਨੈਸ਼ਨਲ ਮਾਪਦੰਡ ‘ਤੇ ਖਰਾ ਉੱਦਰਦਾ ਹੈ ਅੰਡਰ-14, 16 ਤੇ 17 ਦੇ ਟੂਰਨਾਮੈਂਟ ਨੂੰ ਕ੍ਰਿਕਟ ਦੀ ਨਰਸਰੀ ਦੱਸਦੇ ਹੋਏ।

ਸ੍ਰੀ ਬੈਨੀਵਾਲ ਨੇ ਕਿਹਾ ਕਿ ਜੇਕਰ ਇਨ੍ਹਾਂ ਬੱਚਿਆਂ ਨੂੰ ਪੂਰਾ ਮੌਕਾ ਦੇਈਏ ਤੇ ਸੁਵਿਧਾਵਾਂ ਦੇਈਏ ਤਾਂ ਇਹ ਵੀ ਹਿੰਦੁਸਤਾਨ ਦੀ ਕ੍ਰਿਕਟ ‘ਚ ਜਾ ਕੇ ਨਾਂਅ ਰੋਸ਼ਨ ਕਰ ਸਕਦੇ ਹਨ ਉੱਥੇ ਹੀ ਉਨ੍ਹਾਂ ਨੇ ਹੋਰ ਸੂਬਿਆਂ ਤੋਂ ਖਿਡਾਰੀਆਂ ਨੂੰ ਕ੍ਰਿਕਟ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਸਟੇਡੀਅਮ ‘ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ, ਆਸ਼ੀਸ਼ ਨੇਹਰਾ, ਜਹੀਰ ਖਾਨ, ਯੁਸੁਫ ਪਠਾਨ, ਅਮਿਤ ਮਿਸ਼ਰਾ, ਜੋਗਿੰਦਰ ਸ਼ਰਮਾ, ਆਰਪੀ ਸਿੰਘ ਸਮੇਤ ਖਿਡਾਰੀ ਖੇਡ ਚੁੱਕੇ ਹਨ ਜੇਕਰ ਤੁਸੀਂ ਵੀ ਵਧੀਆ ਖੇਡ ਦਿਖਾਉਂਦੇ ਹੋ ਤਾਂ ਇੱਕ ਦਿਨ ਤੁਸੀਂ ਵੀ ਭਾਰਤੀ ਟੀਮ ਦਾ ਹਿੱਸਾ ਬਣ ਸਕਦੇ ਹੋ

ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਨੇ ਜਿੱਤਿਆ ਪਹਿਲਾ ਮੈਚ

ਮੰਗਲਵਾਰ ਨੂੰ ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਤੇ ਚੇਤਨ ਚੌਹਾਨ ਕ੍ਰਿਕਟ ਅਕੈਡਮੀ ਦਿੱਲੀ ਨਾਲ ਖੇਡਿਆ ਗਿਆ ਚੇਤਨ ਚੌਹਾਨ ਕ੍ਰਿਕਟ ਅਕੈਡਮੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉੱਤਰੀ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੀ ਪੂਰੀ ਟੀਮ 34.1 ਓਵਰ ‘ਚ 214 ਦੌੜਾਂ ਬਣਾ ਕੇ ਆਲਆਊਟ ਹੋ ਗਈ ਜਿਸ ਵਿੱਚ ਸਾਹਿਲ ਮਹਿਤਾ ਨੇ 67 ਗੇਂਦਾਂ ‘ਤੇ 7 ਚੌਂਕੇ ਤੇ ਇੱਕ ਛੱਕੇ  ਦੀ ਮੱਦਦ ਨਾਲ ਸਭ ਤੋਂ ਜ਼ਿਆਦਾ 72 ਦੌੜਾਂ ਬਣਾਈਆਂ ਜਦੋਂ ਪ੍ਰਸ਼ਾਂਤ ਨੇ 25 ਗੇਂਦਾਂ ‘ਤੇ 19 ਦੌੜਾਂ ਬਣਾਈਆਂ ਚੇਤਨ ਚੌਹਾਨ ਕ੍ਰਿਕਟ ਅਕੈਡਮੀ ਦਿੱਲੀ ਵੱਲੋਂ ਧਨਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ 7 ਓਵਰਾਂ ‘ਚ 36 ਦੌੜਾਂ ਦੇ ਕੇ 3 ਖਿਡਾਰੀਆਂ ਨੂੰ ਆਊਟ ਕੀਤਾ ਟੀਚੇ ਦਾ ਪਿੱਛਾ ਕਰਨ ਉੱਤਰੀ ਚੇਤਨ ਚੌਹਾਨ ਕ੍ਰਿਕਟ ਅਕੈਡਮੀ ਦਿੱਲੀ ਦੀ ਟੀਮ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਅੱਗੇ ਕਿਤੇ ਵੀ ਟਿਕ ਨਹੀਂ ਸਕੀ।

ਪੂਰੀ ਟੀਮ 15 ਓਵਰਾਂ ‘ਚ ਸਿਰਫ 46 ਦੌੜਾਂ ‘ਤੇ ਢੇਰ ਹੋ ਗਈ ਚੇਤਨ ਚੌਹਾਨ  ਕ੍ਰਿਕਟ ਅਕੈਡਮੀ ਦਿੱਲੀ ਵੱਲੋਂ ਸਭ ਤੋਂ ਜ਼ਿਆਦਾ 19 ਦੌੜਾਂ ਵੰਸ਼ ਯਾਦਵ ਨੇ ਬਣਾਈਆਂ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਸਾਹਿਲ ਮਹਿਤਾ ਨੇ ਬੱਲੇਬਾਜ਼ੀ ਨਾਲ-ਨਾਲ ਗੇਂਦਬਾਜੀ ‘ਚ ਵੀ ਕਮਾਲ ਦਿਖਾਉਂਦਿਆਂ 4 ਓਵਰਾਂ ‘ਚ 4 ਦੌੜਾਂ ਦੇ ਕੇ ਵਿਰੋਧੀ ਟੀਮ ਦੇ 5 ਖਿਡਾਰੀਆਂ ਨੂੰ ਪਵੇਲੀਅਨ ਦਾ ਰਾਹ ਦਿਖਾਇਆ ਇਸ ਤੋਂ ਇਲਾਵਾ ਆਯੁਸ਼ ਮਾਧੁਰ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ 2 ਓਵਰਾਂ ‘ਚ 9 ਦੌੜਾਂ ਦੇ ਕੇ ਦੋ ਖਿਡਾਰੀਆਂ ਨੂੰ ਆਊਟ ਕੀਤਾ ਚੇਤਨ ਚੌਹਾਨ ਕ੍ਰਿਕਟ ਅਕੈਡਮੀ ਦਿੱਲੀ ਦੇ ਆਰੂਖ ਗੁਪਤਾ, ਦੇਵ ਸਿੰਘ ਤੇ ਸਨਰਾਜ ਬਿਨਾ ਖਾਤਾ ਖੋਲ੍ਹੇ ਹੀ ਪਵੇਲੀਅਲ ਪਰਤ ਗਏ ਮੇਜਬਾਨ ਟੀਮ ਦੇ ਸਾਹਿਲ ਮਹਿਤਾ ਜਿਨ੍ਹਾਂ ਨੇ ਬੱਲੇਬਾਜ਼ੀ ਤੇ ਗੇਂਦ ਦੋਵਾਂ ‘ਚ ਕਮਾਲ ਦਿਖਾਇਆ, ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ ਇਸ ਮੈਚ ‘ਚ ਪੁਨਿਤ ਮਲਿਕ ਤੇ ਸੁਨੀਲ ਕੁਮਾਰ ਨੇ ਅੰਪਾਇਰ ਦੀ ਭੂਮਿਕਾ ਨਿਭਾਈ।

ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਭਿੜੇਗੀ ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ ਨਾਲ ਅੱਜ

ਟੂਰਨਾਮੈਂਟ ਦੇ ਦੂਜੇ ਦਿਨ ਬੁੱਧਵਾਰ ਨੂੰ ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ ਤੇ ਮੇਜ਼ਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦਰਮਿਆਨ ਮੈਚ ਖੇਡਿਆ ਜਾਵੇਗਾ ਦੱਸ ਦੇਈਏ ਕਿ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲੇ 7 ਜਨਵਰੀ ਨੂੰ ਖੇਡਿਆ ਜਾਵੇਗਾ ਇਸ ਟੂਰਨਾਮੈਂਟ ‘ਚ ਚੇਤਨ ਚੌਹਾਨ ਕ੍ਰਿਕਟ ਅਕੈਡਮੀ ਦਿੱਲੀ, ਮੈਰੀਗੋਲਡ ਕ੍ਰਿਕਟ ਅਕੈਡਮੀ ਨੋਇਡਾ, ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ, ਸਪੋਰਟਸ ਥ੍ਰੋਅ ਕ੍ਰਿਕਟ ਅਕੈਡਮੀ ਜੈਪੁਰ, ਯੂਪੀ ਟਾਈਗਰ ਕ੍ਰਿਕਟ ਕਲੱਬ ਗਾਜੀਆਬਾਦ, ਦ ਕ੍ਰਿਕਟ ਗੁਰੂਕੁਲ ਫਰੀਦਾਬਾਦ, ਰਾਇਲ ਕ੍ਰਿਕਟ ਅਕੈਡਮੀ ਜੀਂਦ ਤੇ ਮੇਜ਼ਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਸਰਸਾ ਆਦਿ ਟੀਮਾਂ ਹਿੱਸਾ ਲੈ ਰਹੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।