ਸਿੰਧੀਆ ਅੱਜ ਫੜਨਗੇ ਭਾਜਪਾ ਦਾ ਪੱਲਾ
ਮੰਗਲਵਾਰ ਨੂੰ ਦਿੱਤਾ ਸੀ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਤਿਆਗ ਪੱਤਰ
ਨਵੀਂ ਦਿੱਲੀ, ਏਜੰਸੀ। ਕਾਂਗਰਸ ਤੋਂ ਤਿਆਗ ਪੱਤਰ ਦੇਣ ਵਾਲੇ ਮੱਧ ਪ੍ਰਦੇਸ਼ ਦੇ ਦਿੱਗਜ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜਿਉਤੀਰਾਦਿੱਤਿਆ ਸਿੰਧੀਆ ਅੱਜ ਦੁਪਹਿਰ ਭਾਰਤੀ ਜਨਤਾ ਪਾਰਟੀ (BJP) ਦੀ ਮੈਂਬਰਸ਼ਿਪ ਗ੍ਰਹਿਣ ਕਰਨਗੇ। ਸੂਤਰਾਂ ਅਨੁਸਾਰ ਭਾਜਪਾ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਪਾਰਟੀ ਦੇ ਕੇਂਦਰੀ ਦਫ਼ਤਰ ‘ਚ ਸ੍ਰੀ ਸਿੰਧੀਆ ਨੂੰ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕਰਨਗੇ। ਇਸ ਮੌਕੇ ਪਾਰਟੀ ਦੇ ਸੀਨੀਅਰ ਨੇਤਾ ਮੌਜ਼ੂਦ ਰਹਿਣਗੇ। ਮੱਧ ਪ੍ਰਦੇਸ਼ ‘ਚ ਰਾਜਨੀਤਿਕ ਘਮਾਸਾਨ ਦਰਮਿਆਨ ਸ੍ਰੀ ਸਿੰਧੀਆ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਤਿਆਗਪੱਤਰ ਦੀ ਕਾਪੀ ਟਵਿੱਟਰ ‘ਤੇ ਪੋਸਟ ਕਰ ਦਿੱਤੀ ਹੈ। Scindia
— Jyotiraditya M. Scindia (@JM_Scindia) March 10, 2020
ਅਸਤੀਫੇ ‘ਤੇ ਸੋਮਵਾਰ ਦੀ ਤਾਰੀਖ ਅੰਕਿਤ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਉਹਨਾਂ ਨੇ ਸ੍ਰੀ ਸ਼ਾਹ ਅਤੇ ਸ੍ਰੀ ਮੋਦੀ ਨਾਲ ਮਿਲਣ ਤੋਂ ਪਹਿਲਾਂ ਹੀ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਸ੍ਰੀ ਸਿੰਧੀਆ ਦੇ ਤਿਆਗ ਪੱਤਰ ਦੇ ਐਲਾਨ ਤੋਂ ਬਾਅਦ ਉਹਨਾਂ ਦੇ ਸਮਰਥਕ 22 ਕਾਂਗਰਸੀ ਵਿਧਾਇਕਾਂ ਨੇ ਵੀ ਅਸਤੀਫਾ ਦੇ ਦਿੱਤਾ। ਇਸ ਨਾਲ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਅਲਪਮਤ ‘ਚ ਆ ਗਈ ਹੈ।
ਮੱਧ ਪ੍ਰਦੇਸ਼ ਦੀ ਰਾਜਨੀਤੀ ‘ਤੇ ਦੂਰਗਾਮੀ ਪ੍ਰਭਾਵ ਪੈਣਾ ਤੈਅ
ਸ੍ਰੀ ਸਿੰਧੀਆ ਦੇ ਅਸਤੀਫੇ ਦਾ ਮੱਧ ਪ੍ਰਦੇਸ਼ ਦੀ ਰਾਜਨੀਤੀ ‘ਤੇ ਦੂਰਗਾਮੀ ਪ੍ਰਭਾਵ ਪੈਣਾ ਤੈਅ ਹੈ। ਗਵਾਲੀਅਰ-ਚੰਬਲ ਅਤੇ ਉਤਰੀ ਮਾਲਵਾ ਖੇਤਰ ‘ਚ ਵੀ ਸ੍ਰੀ ਸਿੰਧੀਆ ਦੇ ਪ੍ਰਭਾਵ ਕਾਰਨ ਪਿਛਲੇ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਜਨਤਕ ਸਫਲਤਾ ਮਿਲੀ ਸੀ। ਉਹਨਾਂ ਵਰਗੇ ਵੱਡੇ ਅਤੇ ਵਿਅਕਤੀਗਤ ਜਨਾਧਾਰ ਵਾਲਾ ਨੇਤਾ ਕਾਂਗਰਸ ਅਤੇ ਭਾਜਪਾ ਕਿਸੇ ਵੀ ਦਲ ‘ਚ ਨਹੀਂ ਹੈ।
ਜੇਕਰ ਉਹਨਾਂ ਨੇ ਭਾਜਪਾ ‘ਚ ਉਮੀਦ ਅਨੁਸਾਰ ਸਨਮਾਨ ਮਿਲਦਾ ਹੈ ਤਾਂ ਭਵਿੱਖ ‘ਚ ਮੱਧ ਪ੍ਰਦੇਸ਼ ਦੇ ਰਾਜਨੀਤਿਕ ਪਟਲ ‘ਤੇ ਕਾਂਗਰਸ ਦੀ ਹੋਂਦ ਲਈ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।