ਦੁਨੀਆ ‘ਚ ਕੋਰੋਨਾ ਨਾਲ 4270 ਮੌਤਾਂ

ਦੁਨੀਆ ‘ਚ ਕੋਰੋਨਾ ਨਾਲ 4270 ਮੌਤਾਂ
ਵਾਇਰਸ ਤੋਂ 118,139 ਜਣੇ ਸੰਕ੍ਰਮਿਤ

ਬੀਜਿੰਗ/ਜੇਨੇਵਾ/ ਨਵੀਂ ਦਿੱਲੀ, ਏਜੰਸੀ। ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਪੈਰ ਪਸਾਰਨ ਵਾਲੇ ਜਾਨ ਲੇਵਾ ਕੋਰੋਨਾ ਵਾਇਰਸ ਦੀ ਲਪੇਟ ‘ਚ ਵਿਸ਼ਵ ਦੇ 104 ਤੋਂ ਜ਼ਿਆਦਾ ਦੇਸ਼ ਆ ਗਏ ਹਨ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 4270 ਹੋ ਚੁੱਕੀ ਹੈ ਜਦੋਂ ਕਿ 118,129 ਲੋਕ ਇਸ ਵਾਇਰਸ ਨਾਲ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਭਾਰਤ ‘ਚ ਵੀ ਇਹ ਹੌਲੀ ਹੌਲੀ ਫੈਲਣ ਲੱਗਿਆ ਹੈ ਅਤੇ 50 ਲੋਕਾਂ ‘ਚ ਇਸ ਦੀ ਪੁਸ਼ਟੀ ਹੋ ਚੁੱਕੀ ਹੈ। ਇਹਨਾਂ ਲੋਕਾਂ ‘ਚ ਕੇਰਲ ਦੇ ਉਹ ਤਿੰਨ ਲੋਕ ਵੀ ਸ਼ਾਮਲ ਹਨ ਜਿਹਨਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਪਰ ਅਜੇ ਵੀ ਇਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਚੀਨ ਦੇ ਲੋਕ ਹੀ ਹਨ। ਇਸ ਵਾਇਰਸ ਨੂੰ ਲੈ ਕੇ ਤਿਆਰ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਚੀਨ ‘ਚ ਹੋਈ ਮੌਤ ਦੇ 80 ਫੀਸਦੀ ਮਾਮਲੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨਾਲ ਜੁੜੇ ਸਨ।ਵਰਤਮਾਨ ‘ਚ ਸੰਕ੍ਰਮਿਤ ਲੋਕਾਂ ਦੀ ਕੁੱਲ ਗਿਣਤੀ ਅਧਿਕਾਰਕ ਰਿਪੋਰਟਾਂ ਤੋਂ ਕਾਫੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਵਾਇਰਸ ਤੋਂ ਸੰਕ੍ਰਮਿਤ ਹੋਣ ਕਾਰਨ ਚੀਨ ‘ਚ ਕੋਰੋਨਾ ਨਾਲ ਹੁਣ ਤੱਕ 3136 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 80,778 ਲੋਕ ਸੰਕ੍ਰਮਿਤ ਹੋਏ ਹਨ। ਚੀਨ ਤੋਂ ਬਾਅਦ ਇਟਲੀ ‘ਚ ਇਹ ਜਾਨ ਲੇਵਾ ਵਾਇਰਸ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕਾ ਹੈ। ਇਟਲੀ ‘ਚ ਕੋਰੋਨਾ ਕਾਰਨ ਹੁਣ ਤੱਕ 631 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 10149 ਲੋਕ ਇਸ ਨਾਲ ਸੰਕ੍ਰਮਿਤ ਹਨ। Corona

ਅੱਠ ਸੂਬਿਆਂ ‘ਚ ਸਿਹਤ ਐਮਰਜੈਂਸੀ ਦਾ ਐਲਾਨ

ਖਾੜੀ ਦੇਸ਼ ਇਰਾਨ ‘ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਇਰਾਨ ‘ਚ ਇਸ ਵਾਇਰਸ ਦੀ ਚਪੇਟ ‘ਚ ਆ ਕੇ 291 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 8042 ਲੋਕ ਇਸ ਵਾਇਰਸ ਤੋਂ ਸੰਕ੍ਰਮਿਤ ਹਨ।ਇਟਲੀ ਅਤੇ ਇਰਾਨ ਦੇ ਨਾਲ ਦੱਖਣੀ ਕੋਰੀਆ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਅਚਾਨਕ ਵਾਧਾ ਹੋਇਆ ਹੈ। ਦੱਖਣੀ ਕੋਰੀਆ ‘ਚ ਕੋਰੋਨਾ ਨਾਲ ਹੁਣ ਤੱਕ 54 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 7755 ਲੋਕ ਇਸ ਤੋਂ ਸੰਕ੍ਰਮਿਤ ਹਨ। ਚੀਨੀ ਨਾਗਰਿਕਾਂ ਦੀ ਕਾਫੀ ਆਬਾਦੀ ਵਾਲੇ ਦੇਸ਼ ਅਮਰੀਕਾ ‘ਚ ਵੀ ਇਹ ਗੰਭੀਰ ਰੂਪ ‘ਚ ਫੈਲ ਚੁੱਕਾ ਹੈ। ਅਮਰੀਕਾ ‘ਚ ਕੋਰਾ ਨਾਲ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 959 ਲੋਕ ਇਸ ਤੋਂ ਸੰਕ੍ਰਮਿਤ ਹਨ। ਅਮਰੀਕਾ ਦੇ ਨਿਊਯਾਰਕ, ਵਾਸ਼ਿੰਗਟਨ, ਕੈਲੀਫੋਰਨੀਆ ਅਤੇ ਫਲੋਰੀਡਾ ਸਮੇਤ ਅੱਠ ਸੂਬਿਆਂ ‘ਚ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੇ ਮੱਦੇਨਜ਼ਰ ਸਿਹਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਹੋਰ ਕਿੱਥੇ ਕਿਥੇ ਕਿੰਨੀਆਂ ਹੋਈਆਂ ਮੌਤਾਂ

  • ਜਰਮਨੀ                                   2
  • ਫਰਾਂਸ                                   33
  • ਸਪੇਨ                                   35
  • ਜਾਪਾਨ                                   6
  • ਇਰਾਕ                                   7
  • ਬ੍ਰਿਟੇਨ                                 6
  • ਨੀਦਰਲੈਂਡ                               4
  • ਆਸਟਰੇਲੀਆ ਤੇ ਹਾਂਗਕਾਂਗ              3
  • ਸਵਿੱਟਜਰਲੈਂਡ ‘ਚ ਦੋ
  • ਮਿਸਰ, ਸੈਨ ਮੈਰੀਨੋ, ਅਰਜਨਟੀਨਾ, ਫਿਲੀਪੀਂਸ, ਥਾਈਲੈਂਡ ਅਤੇ ਤਾਈਵਾਨ ‘ਚ 1-1

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।