ਵਿਗਿਆਨੀ ਲੋਏਬ ਦਾ ਦਾਅਵਾ : ਏਲੀਅੰਸ ਧਰਤੀ ’ਤੇ ਮਚਾ ਸਕਦੇ ਹਨ ਤਬਾਹੀ

ਵਿਗਿਆਨੀ ਲੋਏਬ ਦਾ ਦਾਅਵਾ : ਏਲੀਅੰਸ ਧਰਤੀ ’ਤੇ ਮਚਾ ਸਕਦੇ ਹਨ ਤਬਾਹੀ

ਲੰਦਨ । ਪਿਛਲੇ ਕਈ ਦਿਨਾਂ ਤੋਂ ਏਲੀਅੰਸ ਦੀਆਂ ਖਬਰਾਂ ਆ ਰਹੀਆਂ ਹਨ ਏਲੀਅੰਸ ਬਾਰੇ ਵੱਖ-ਵੱਖ ਵਿਗਿਆਨੀਆਂ ਦਾ ਆਪਣਾ-ਆਪਣਾ ਮਤ ਹੈ ਸਾਲ 2017 ’ਚ ਏਲੀਅੰਸ ਦੇ ਧਰਤੀ ’ਤੇ ਆਉਣ ਦਾ ਦਾਅਵਾ ਕਰਨ ਵਾਲੇ ਹਾਵਰਡ ਯੂਨੀਵਰਸਿਟੀ ਦੇ ਮੁੱਖ ਵਿਗਿਆਨੀ ਏਵੀ ਲੋਏਬ ਨੇ ਏਲੀਅੰਸ ਬਾਰੇ ਬੇਹੱਦ ਸਨਸਨੀਖੇਜ ਦਾਅਵਾ ਕੀਤਾ ਹੈ ।

ਪ੍ਰੋਫੈਸਰ ਏਵੀ ਲੋਏਬ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ 2017 ’ਚ ਏਲੀਅੰਸ ਧਰਤੀ ’ਤੇ ਆਏ ਸਨ ਪਰ ਵਿਗਿਆਨੀਆਂ ਨੇ ਏਲੀਅੰਸ ਦੇ ਧਰਤੀ ’ਤੇ ਆਉਣ ਦੀ ਘਟਨਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਪ੍ਰੋਫੈਸਰ ਏਵੀ ਲੋਏਬ ਦੇ ਦਾਅਵੇ ਨੇ ਪੂਰੀ ਦੁਨੀਆ ’ਚ ਸਨਸਨੀ ਫੈਲਾ ਦਿੱਤੀ ਸੀ ਕਿ ਹੁਣ ਪ੍ਰੋਫੈਸਰ ਏਵੀ ਲੋਏਬ ਨੇ ਇੱਕ ਹੋਰ ਦਾਅਵਾ ਕੀਤਾ ਹੈ ਉਨ੍ਹਾਂ ਕਿਹਾ ਕਿ ਇਨਸਾਨਾਂ ਨੂੰ ਜੇਕਰ ਏਲੀਅੰਸ ਤੋਂ ਖੁਦ ਨੂੰ ਬਚਾਉਣਾ ਹੈ ਤਾਂ ਸਾਨੂੰ ਉਨ੍ਹਾਂ ਅਲੌਕਿਕ ਸ਼ਕਤੀਆਂ ਨਾਲ ਸਮਝੌਤਾਂ ਕਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ ਪ੍ਰੋਫੈਸਰ ਏਵੀ ਲੋਏਬ ਪ੍ਰਸਿੱਧ ਭੌਤਕੀਸ਼ਾਸ਼ਤਰੀ ਸਟੀਫ਼ਨ ਹਾਰਕਿੰਗ ਦੇ ਨਾਲ ਵੀ ਕੰਮ ਕਰ ਚੁੱਕੇ ਹਨ ਤੇ ਉਨ੍ਹਾਂ ਕਾਫ਼ੀ ਸਾਲਾਂ ਦੇ ਰਿਸਰਚ ਤੋਂ ਬਾਅਦ ਏਲੀਅੰਸ ਬਾਰੇ ਦਾਅਵਾ ਕੀਤਾ ਹੈ

ਇਹ ਵੀ ਵੇਖੋ : ਡਾ. ਐਮ. ਐਸ. ਜੀ ਨੇ ਬਣਾਈ ਹੈ ਏਲੀਅੰਸ ’ਤੇ ਫਿਲਮ

ਅਲੌਕਿਕ ਸ਼ਕਤੀਆਂ ਨਾਲ ਸਮਝੌਤਾ

ਪ੍ਰੋਫੈਸਰ ਏਵੀ ਲੋਏਬ ਅਨੁਸਾਰ ਅਲੌੈਕਿਕ ਸੱਭਿਅਤਾ ਕੋਲ ਕਾਫ਼ੀ ਖਤਰਨਾਕ ਹਥਿਆਰ ਬਣਾਉਣ ਦੀ ਸ਼ਕਤੀ ਹੈ ਜੋ ਕਿਸੇ ਪਾਰਟੀਕਲ ਜਾਂ ਕਿਸੇ ਊਰਜਾ ਰਾਹੀਂ ਪੁਲਾੜ ਤੋਂ ਧਰਤੀ ’ਤੇ ਭੇਜ ਸਕਦੇ ਹਨ ।ਉਨ੍ਹਾਂ ਕੋਲ ਇੰਨੀ ਜ਼ਿਆਦਾ ਸ਼ਕਤੀ ਹੋ ਸਕਦੀ ਹੈ ਕਿ ਉਹ ਪੂਰੀ ਧਰਤੀ ਤੇ ਪੂਰੀ ਕਾਇਨਾਤ ਨੂੰ ਸਾੜਨ ਲਈ ਕਾਫ਼ੀ ਸਾਬਤ ਹੋ ਸਕਦੇ ਹਨ ਪ੍ਰੋਫੈਸਰ ਨੇ ਆਪਣੀ ਕਿਤਾਬ ’ਚ ਲਿਖਿਆ ਹੈ ਕਿ ਮੰਦਭਾਗਾ ਸਾਡੇ ਕੋਲ ਬੁਰੀ ਖਬਰ ਇਹ ਹੈ ਕਿ ਸਾਡੇ ਕੋਲ ਅਜਿਹੀ ਸਮਰੱਥਾ ਨਹੀਂ ਹੈ ਜਿਸ ਤੋਂ ਅਸੀਂ ਉਨ੍ਹਾਂ ਦੀ ਚਾਲ ਨੂੰ ਫੜ ਸਕੀਏ ਤੇ ਉਹ ਵੀ ਸਾਨੂੰ ਕੋਈ ਐਂਡਵਾਸ ਚਿਤਾਵਨੀ ਨਹੀਂ ਭੇਜ ਰਹੇ ਹਨ ਤੇ ਜੇਕਰ ਸਾਨੂੰ ਕਿਸੇ ਸੰਕੇਤ ਰਾਹੀਂ ਸਾਨੂੰ ਚਿਤਾਵਨੀ ਭੇਜਦਾ ਵੀ ਹੈ ਤਾਂ ਉਸ ਦੀ ਗਤੀ ਪ੍ਰਕਾਸ਼ ਦੀ ਗਤੀ ਤੋਂ ਤੇਜ਼ ਨਹੀਂ ਹੋ ਸਕਦੀ ਜਿਸ ’ਚ ਸਾਨੂੰ ਚਿਤਾਵਨੀ ਮਿਲ ਸਕੇ ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਬ੍ਰਹਿਮੰਡ ਨੂੰ ਬਚਾਉਣ ਲਈ ਇੱਕ ਸੁਝਾਅ ਜ਼ਰੂਰ ਦਿੱਤਾ।

ਕਿਵੇਂ ਬਚਿਆ ਜਾ ਸਕਦਾ ਹੈ ਤਬਾਹੀ ਤੋਂ

ਪ੍ਰੋਫੈਸਰ ਲੋਏਬ ਨੇ ਅਲੌਕਿਕ ਸੱਭਿਅਤਾਵਾਂ ਦੇ ਨਾਲ ਸਮਝੌਤੇ ਲਈ ਜੋ ਤਰੀਕਾ ਸੁਝਾਇਆ ਹੈ, ਉਹ ਸਮਝੌਤਾ ਪ੍ਰਸਤਾਵ ਕਰੀਬ-ਕਰੀਬ ਅਮਰੀਕਾ ਤੇ ਰੂਸ ਦਰਮਿਆਨ ਪਰਮਾਣੂ ਪ੍ਰੀਕਸ਼ ਪਾਬੰਦੀ ਸੰਧੀ ਦੇ ਸਮਾਨ ਹੀ ਹੈ, ਜਿਸ ’ਤੇ 1963 ’ਚ ਅਮਰੀਕਾ, ਬ੍ਰਿਟੇਨ ਤੇ ਸੋਵੀਸੰਘ ਦੀਆਂ ਸਰਕਾਰਾਂ ਨੇ ਦਸਤਖ਼ਤ ਕਰ ਦਿੱਤੇ ਸਨ ਪ੍ਰੋਫੈਸਰ ਕਹਿੰਦੇ ਹਨ ਕਿ ਇਨਸਾਨ ਇਸ ਗਾਈਡਲਾਈਨ ਦੀ ਵਰਤੋਂ ਕਰਕੇ ਸਾਡੀ ਆਕਾਸ਼ਗੰਗਾ ’ਚ ਮੌਜ਼ੂਦ ਦੂਜੀ ਕਾਫ਼ੀ ਉਨਤ ਸੱਭਿਅਤਾ ਨਾਲ ਸੰਪਰਕ ਸਥਾਪਿਤ ਕਰਕੇ ਬ੍ਰਹਿਮੰਡ ’ਚ ਆਉਣ ਵਾਲੀ ਤਬਾਹੀ ਨੂੰ ਬਚਾਇਆ ਜਾ ਸਕਦਾ ਹੈ।

ਕੀ ਸੱਚ ’ਚ ਹੁੰਦੇ ਹਨ ਏਲੀਅੰਸ

ਪ੍ਰੋਫੈਸਰ ਲੋਏਬ ਦੇ ਦਾਅਵੇ ਨਾਲ ਹਾਲਾਂਕਿ ਵਿਸ਼ਵ ਦੇ ਜ਼ਿਆਦਾਤਰ ਵਿਗਿਆਨੀ ਸਹਿਮਤ ਨਹੀਂ ਹੋਏ ਸਨ ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਇਜ਼ਰਾਈਨ ਸਪੇਸ ਸਿਕਿਊਰਿਟੀ ਏਜੰਸੀ ਦੇ ਸਾਬਕਾ ਮੁਖੀ ਹੈਮ ਇਸ਼ਦ ਨੇ ਵੀ ਦਾਵਆ ਕੀਤਾ ਸੀ ਕਿ ਏਲੀਅਨ ਅਸਲ ’ਚ ਹਨ ਤੇ ਇਜ਼ਰਾਈਲ ਤੇ ਅਮਰੀਕਾ ਕਈ ਸਾਲਾਂ ਤੋਂ ਏਲੀਅੰਸ ਨਾਲ ਸੰਪਰਕ ’ਚ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਏਲੀਅੰਸ ਨੇ ਵੀ ਆਪਣੀ ਮੌਜ਼ੂਦਗੀ ਦੀ ਜਾਣਕਾਰੀ ਜਨਤਕ ਨਾ ਕਰਨ ਦੀ ਸਲਾਹ ਦਿੱਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।