ਸਕੂਲ ਵੈਨ ਦੀ ਟਰੈਕਟਰ ਦੀ ਟੱਕਰ, 15 ਜਖਮੀ

School Van, Tractor, Collision, Mahoba

ਏਜੰਸੀ, ਮਹੋਬਾ

ਉੱਤਰ ਪ੍ਰਦੇਸ਼ ‘ਚ ਮਹੋਬਾ ਜਿਲ੍ਹੇ ਦੇ ਪਨਵਾੜੀ ਖੇਤਰ ‘ਚ ਵੀਰਵਾਰ ਨੂੰ ਸਕੂਲ ਵੈਨ ਤੇ ਟਰੈਕਟਰ ਦੀ ਟੱਕਰ ‘ਚ 15 ਬੱਚੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਪੁਲਿਸ ਉਪ ਅਧਿਕਾਰੀ ਵੰਸ਼ ਨਰਾਇਣ ਸਿੰਘ ਨੇ ਦੱਸਿਆ ਕਿ ਪਨਵਾੜੀ ਕਸਬੇ ਦੇ ਤਿਗੈਲਾ ‘ਚ ਸਥਿਤ ਆਰ ਐਸ ਗਾਰਮੈਂਟ ਸਕੂਲ ਦੀ ਵੈਨ ਸਵੇਰੇ ਮਹੁਆ ਪਿੰਡ ਤੋਂ ਬੱਚਿਆਂ ਨੂੰ ਲੈ ਕੇ ਆ ਰਹੀ ਸੀ ਕਿ ਝਾਂਸੀ ਮਿਜਾਰਪੁਰ ਰਾਜਮਾਰਗ ‘ਚ ਛਤੇਸਰ ਕੋਲ ਸਾਹਮਣੇ ਤੋਂ ਤੇਜ਼ ਰਫਤਾਰ ਨਾਲ ਆ ਰਹੇ ਇੱਕ ਟਰੈਕਟਰ ਨਾਲ ਉਸਦੀ ਟੱਕਰ ਹੋਈ।

ਟੱਕਰ ਇੰਨੀ ਜਬਰਦਸਤ ਸੀ ਕਿ ਵੈਨ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਹਾਦਸੇ ‘ਚ ਵੈਨ ‘ਚ ਸਵਾਰ ਅੱਠਵੀਂ ਕਲਾਸ ਤੱਕ ਦੇ ਸਾਰੇ 15 ਵਿਦਿਆਰਥੀਆਂ ਗੰਭੀਰ ਜਖਮੀ ਹੋ ਗਏ। ਪਿੰਡ ਵਾਲਿਆਂ ਨੇ ਜਖਮੀਆਂ ਨੂੰ ਇਲਾਜ ਲਈ ਸੀਐਚਸੀ ਪਹੁੰਚਾਇਆ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ‘ਚ ਜਖਮੀ ਤਿੰਨ ਵਿਦਿਆਰਥੀ ਸੰਧਿਆ (12), ਪੂਜਾ (13) ਤੇ ਨੇਹਾ (16) ਦੀ ਹਾਲਤ ਗੰਭੀਰ ਹੋਣ ਨਾਲ ਉਨ੍ਹਾਂ ਨੂੰ ਇਲਾਜ ਲਈ ਝਾਂਸੀ ਦੇ ਮੈਡੀਕਲ ਕਾਲਜ ‘ਚ ਭੇਜਿਆ ਗਿਆ ਹੈ। ਟਰੈਕਟਰ ਡਰਾਈਵਰ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ ਜਿਸਦੀ ਤਲਾਸ਼ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here