ਜਲੰਧਰ ’ਚ ਇੱਕ ਸਕੂਲ ਪ੍ਰਿੰਸੀਪਲ ਦੀ ਕਰਤੂਤ ਵੇਖ ਕੇ ਸਭ ਰਹਿ ਗਏ ਹੈਰਾਨ
(ਸੱਚ ਕਹੂੰ ਨਿਊਜ਼) ਜਲੰਧਰ। ਜਿਨਾਂ ਦੇ ਹੱਥ ਦੇਸ਼ ਦਾ ਭਵਿੱਖ ਹੋਵੇ ਜੇਕਰ ਉਹੀ ਇਹੋ ਜਿਹੇ ਕੰਮ ਕਰਨ ਲੱਗ ਜਾਣ ਤਾਂ ਆਮ ਲੋਕਾਂ ਦਾ ਕੀ ਬਣੇਗਾ। ਕੀ ਉਹ ਬੱਚੇ ਉਨਾਂ ਤੋਂ ਕੀ ਪ੍ਰੇਰਨਾ ਲੈਣਗੇ। ਤੁਹਾਨੂੰ ਇੱਕ ਹੈਰਾਨ ਕਰਨ ਵਾਲਾ ਮਾਮਲਾ ਦੱਸਣ ਜਾ ਰਹੇ ਹਾਂ। ਇਹ ਮਾਮਲਾ ਹੈ ਜਲੰਧਰ ਦਾ ਹੈ ਦੁਕਾਨਦਾਰ ਨੇ ਇਕ ਔਰਤ ਨੂੰ ਸਾਮਾਨ ਚੋਰੀ ਕਰਦੇ ਰੰਗੀ ਹੱਥੀਂ ਫੜਿਆ। ਫੜੀ ਗਈ ਔਰਤ ਕੋਈ ਆਮ ਔਰਤ ਨਹੀਂ ਸੀ ਉਹ ਇਕ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਹੈ। ਇਹ ਔਰਤ ਮਾਡਲ ਟਾਊਨ ਮਾਰਕੀਟ ਸਥਿਤ ਜੈਨ ਸੰਨਜ਼ ਵਿਖੇ ਖਰੀਦਦਾਰੀ ਕਰਨ ਆਈ ਸੀ ਤੇ ਉਸ ਨੇ ਮੌਕਾ ਵੇਖ ਕੇ ਦੁਕਾਨ ਤੋਂ ਸਾਮਾਨ ਚੁੱਕ ਆਪਣੇ ਓਵਰਕੋਟ ਵਿੱਚ ਲੁਕਾ ਲਿਆ।
ਮਹਿਲਾ ਦੀ ਇਹ ਹਰਕਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਤੋਂ ਬਾਅਦ ਜਦੋਂ ਉਹ ਦੁਕਾਨ ਤੋਂ ਬਾਹਰ ਨਿਕਲਣ ਲੱਗੀ ਤਾਂ ਦੁਕਾਨਦਾਰ ਨੇ ਔਰਤ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਔਰਤ ਦੇ ਓਵਰਕੋਟ ਵਿੱਚ ਛੁਪਾਇਆ ਹੋਇਆ ਸਾਮਾਨ ਬਰਾਮਦ ਕਰ ਲਿਆ ਗਿਆ। ਹੈਰਾਨੀ ਦਾ ਗੱਲ ਤਾਂ ਉਦੋਂ ਹੋਈ ਜਦੋਂ ਉਹ ਔਰਤ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਚੋਰੀ ਉਸ ਨੇ ਕੀਤੀ ਹੈ। ਸਗੋਂ ਤਲਾਸ਼ੀ ਲੈਣ ’ਤੇ ਉਸ ਨੇ ਉਥੇ ਹੀ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮੌਕੇ ’ਤੇ ਪੁਲਿਸ ਪਹੁੰਚੀ। ਉਕਤ ਔਰਤ ਨੂੰ ਪੁਲਿਸ ਥਾਣੇ ਲੈ ਗਈ। ਥਾਣੇ ਜਾ ਕੇ ਔਰਤ ਨੇ ਦੱਸਿਆ ਕਿ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਔਰਤ ਨੇ ਥਾਣੇ ਜਾ ਕੇ ਸਭ ਦੇ ਸਾਹਮਣੇ ਆਪਣੇ ਕੀਤੇ ਦੀ ਮੁਆਫੀ ਮੰਗੀ ਉਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਛੱਡ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।