ਆਓ ਮਿਲ ਕੇ ਮੌਤ ਦੇ ਮੂੰਹ ਵਿੱਚ ਜਾਂਦੇ ਮਾਵਾਂ ਦੇ ਪੁੱਤਰਾਂ ਨੂੰ ਬਚਾਈਏ

Saint Dr MSG

ਨਸ਼ੇ ਦੀ ਆਦਤ ਬਰਬਾਦੀ ਦਾ ਸੰਦੇਸ਼

ਬਰਨਾਵਾ। ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਮੰਗਲਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਤੋਂ ਆਨਲਾਈਨ ਗੁਰੂਕੁਲ ਰਾਹੀਂ ਆਪਣੇ ਅੰਮਿ੍ਰਤ ਬਚਨਾਂ ਰਾਹੀਂ ਪ੍ਰਭੂ ਦੇ ਸੱਚੇ ਨਾਮ ਦੀ ਸ਼ਕਤੀ ਨਾਲ ਰੂਬਰੂ ਕਰਵਾਇਆ ਇਸ ਦੇ ਨਾਲ ਹੀ ਆਪ ਜੀ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ੇ ਦੇ ਦੈਂਤ ਨੂੰ ਸਮਾਜ ਵਿੱਚੋਂ ਜੜ੍ਹ ਤੋਂ ਪੁੱਟਣ ਲਈ ਅੱਗੇ ਆਉਣ ਅਤੇ ਜ਼ਿੰਦਗੀ ’ਚ ਕਦੇ ਵੀ ਨਸ਼ਾ ਨਾ ਕਰਨ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਾਲਕ ਦੀ ਸਾਜੀ-ਨਿਵਾਜ਼ੀ ਪਿਆਰੀ ਸਾਧ-ਸੰਗਤ ਜੀਓ ਸੱਚੇ ਮੁਰਸ਼ਿਦ-ਏ-ਕਾਮਿਲ ਸ਼ਾਹ ਸਤਿਨਾਮ, ਸ਼ਾਹ ਮਸਤਾਨ ਦਾਤਾ ਦਾ ਐੱਮਐੱਸਜੀ ਜਨਮ ਮਹੀਨਾ, ਅਵਤਾਰ ਮਹੀਨਾ ਚੱਲ ਰਿਹਾ ਹੈ ਸਾਧ-ਸੰਗਤ ਜਿਹੜੀ ਅੰਦਰੋਂ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ ਨੂੰ ਪਿਆਰ ਕਰਦੀ ਹੈ, ਉਨ੍ਹਾਂ ਲਈ ਸਿਰਫ ਇਹ ਮਹੀਨਾ ਨਹੀਂ, ਸਾਰੀ ਉਮਰ ਹੀ ਖੁਸ਼ੀਆਂ, ਬਹਾਰਾਂ ਚੱਲਦੀਆਂ ਰਹਿੰਦੀਆਂ ਹਨ ਕੁਝ ਦਿਨ ਅਜਿਹੇ ਹੁੰਦੇ ਹਨ, ਕੁਝ ਮਹੀਨੇ ਅਜਿਹੇ ਹੁੰਦੇ ਹਨ, ਜਿਹੜੇ ਜ਼ਿੰਦਗੀ ’ਚ ਬਦਲਾਅ ਅਤੇ ਉੱਚਾਈਆਂ ਲੈ ਕੇ ਆਉਂਦੇ ਹਨ ਉਹ ਮਹੀਨੇ, ਉਹ ਦਿਨ ਕਦੇ ਭੁਲਾਇਆਂ ਨਹੀਂ ਭੁੱਲਦੇ ਅਤੇ ਜਦੋਂ ਅਸੀਂ ਉਨ੍ਹਾਂ ਦਿਨਾਂ ਨੂੰ ਮਨਾਉਂਦੇ ਹਾਂ, ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਾਂ ਤਾਂ ਅੰਦਰ ਹਿਰਦੇ ’ਚ, ਦਿਲੋ-ਦਿਮਾਗ ’ਚ ਖੁਸ਼ੀਆਂ ਦੀਆਂ ਨਵੀਂਆਂ ਤਰੰਗਾਂ ਜਾਗ ਉੱਠਦੀਆਂ ਹਨ

ਖੁਸ਼ੀ ਦਾ ਨਵਾਂ ਸਮੁੰਦਰ ਲਹਿਰਾਉਣ ਲੱਗਦਾ ਹੈ ਤਾਂ ਇਸ ਲਈ ਹਮੇਸ਼ਾ ਆਪਣੇ ਪੀਰ-ਫਕੀਰ ਨੂੰ ਯਾਦ ਰੱਖੋ, ਉਸ ਦੀ ਭਗਤੀ-ਇਬਾਦਤ ਕਰਦੇ ਰਹੋ, ਕਿਉਂਕਿ ਉਸ ਨੇ ਹੀ ਮਾਲਕ ਨਾਲ ਸਾਨੂੰ ਮਿਲਾਇਆ ਹੈ ਸੰਤ, ਪੀਰ-ਪੈਗੰਬਰਾਂ ਦੀ ਪਾਕ-ਪਵਿੱਤਰ ਬਾਣੀ ’ਚ ਬਚਨ ਵੀ ਗੁਰੂ ਦੀ ਮਹਿਮਾ ਕਰਦੇ ਹਨ ਅਤੇ ਨਾਲ ਲਿਖ ਦਿੰਦੇ ਹਨ ਕਿ ਸਾਰੀ ਧਰਤੀ ਨੂੰ ਕਾਗਜ਼ ਨੂੰ ਬਣਾ ਲਵਾਂ, ਵਨਸਪਤੀ ਨੂੰ ਕਲਮਾਂ ਬਣਾ ਲਵਾਂ, ਸਮੁੰਦਰ ਨੂੰ?ਸਿਆਹੀ ਬਣਾ ਲਵਾਂ, ਹਵਾ ਦੀ ਗਤੀ ਨਾਲ ਲਿਖਾਂ ਤਾਂ ਲਿਖ ਨਾ ਸਕਾਂ ਹੇ ਮੁਰਸ਼ਿਦ-ਏ-ਕਾਮਲ! ਹੇ ਮੇਰੇ ਸਤਿਗੁਰੂ! ਹੇ ਮੇਰੇ ਰਾਮ! ਇੰਨੇ ਤੇਰੇ ਗੁਣ, ਇੰਨੇ ਤੇਰੇ ਪਰਉਪਕਾਰ ਹਨ ਮੇਰੇ ’ਤੇ।

ਆਮ ਲੋਕ ਨਸ਼ਾ ਕਰਕੇ ਸਮਾਜ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਰਹੇ ਹਨ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਮ ਲੋਕ ਨਸ਼ਾ ਕਰਕੇ ਸਮਾਜ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਰਹੇ ਹਨ ਤੁਸੀਂ ਸਾਨੂੰ ਇਹ ਦੱਸੋ ਕਿ ਕੀ ਓਲੰਪਿਕ ’ਚ ਨਸ਼ਾ ਜ਼ਿਆਦਾ ਕਰਨ ਦੇ ਕੰਪੀਟੀਸ਼ਨ ਕਰਨ ਜਾਓਗੇ ਕਿ ਜ਼ਿਆਦਾ ਨਸ਼ਾ ਕੌਣ ਕਰਦਾ ਹੈ ਤੁਸੀਂ ਦੱਸੋਗੇ ਕਿ ਕੀ ਤੁਸੀਂ ਇਸ ਲਈ ਜਨਮ ਲਿਆ ਹੈ ਕੀ ਤੁਸੀਂ ਦੱਸੋਗੇ ਕਿ ਤੁਸੀਂ ਗੁਲਾਮ ਹੋ ਜਾਂ ਆਜ਼ਾਦ ਹੋ ਦੇਸ਼ ਆਜ਼ਾਦ ਹੋ ਗਿਆ, ਪਰ ਤੁਹਾਡੀ ਗੁਲਾਮੀ ਉਦੋਂ ਟੁੱਟੇਗੀ, ਜਦੋਂ ਨਸ਼ੇ ਦੀ ਗੁਲਾਮੀ ਤੋਂ ਆਜ਼ਾਦ ਹੋ ਜਾਵੋਗੇ।

ਆਪ ਜੀ (Saint Dr. MSG) ਨੇ ਫ਼ਰਮਾਇਆ ਕਿ ਨਸ਼ਾ ਕਈ ਚੀਜ਼ਾਂ ਦਾ ਹੁੰਦਾ ਹੈ ਸਰੀਰ ਥੋੜ੍ਹਾ ਵਧੀਆ ਹੈ, ਉਸ ਦਾ ਨਸ਼ਾ ਉਸ ਨੂੰ ਲੱਗਦਾ ਹੈ ਕਿ ਮੇਰੇ ਵਰਗਾ ਸਰੀਰ ਨਹੀਂ, ਉਸੇ ਨਸ਼ੇ ’ਚ ਘੁੰਮਦਾ ਰਹਿੰਦਾ ਹੈ ਸੁੰਦਰਤਾ ਦਾ ਨਸ਼ਾ, ਜ਼ਮੀਨ-ਜਾਇਦਾਦ ਦਾ ਨਸ਼ਾ, ਰਾਜ-ਪਹੁੰਚ ਦਾ ਨਸ਼ਾ, ਚੰਗੀ ਪਹੁੰਚ ਦਾ ਨਸ਼ਾ, ਸੋਚ ਦਾ ਸੂਖਮ ਨਸ਼ਾ, ਉਸ ਨੂੰ ਲੱਗਦਾ ਹੈ ਕਿ ਮੈਂ ਹੀ ਦਿਮਾਗ ਵਾਲਾ ਹਾਂ, ਬਾਕੀ ਸਾਰੇ ਪੈਦਲ ਹਨ, ਤਾਂ ਇਸ ਤਰ੍ਹਾਂ ਨਸ਼ੇ ਬਹੁਤ ਤਰ੍ਹਾਂ ਦੇ ਹਨ ਬਾਕੀ ਪੋਸਤ, ਭੰਗ, ਅਫੀਮ, ਸ਼ਰਾਬ, ਹੈਰੋਇਨ, ਸਮੈਕ, ਚਿੱਟਾ, ਪੀਲਾ, ਲਾਲ, ਨੀਲਾ ਪਤਾ ਨਹੀਂ ਕਿੰਨੇ ਹਨ ਬਹੁਤ ਸਾਰੇ ਨਸ਼ੇ ਹਨ ਬੱਚਿਓ ਤੁਸੀਂ ਕਿਉਂ ਗੁਲਾਮ ਬਣੇ ਹੋ ਨਸ਼ੇ ਦੇ ਕਹਿੰਦੇ ਹਨ, ਨਸ਼ਾ ਛੁੱਟਦਾ ਨਹੀਂ ਜੀ ਕਿਵੇਂ ਨਹੀਂ ਛੁੱਟਦਾ, ਕੀ ਮਾਂ ਦੇ ਪੇਟ ’ਚੋਂ ਜਦੋਂ ਜਨਮ ਲਿਆ ਸੀ, ਨਾਲ ਲੈ ਕੇ ਆਏ ਸੀ ਓ ਭਾਈ! ਮਾਂ ਦਾ ਸਾਥ ਛੱਡ ਦਿੰਦੇ ਹੋ, ਤਾਂ ਕੀ ਨਸ਼ਾ ਮਾਂ ਤੋਂ ਵੱਡਾ ਹੋ ਗਿਆ

ਜੋ ਨਹੀਂ ਛੱਡਣਾ ਚਾਹੀਦਾ, ਉਹ ਛੱਡ ਰਹੇ ਹੋ ਤੇ ਜਿਸ ਨੂੰ ਛੱਡਣਾ ਚਾਹੀਦਾ, ਉਸ ਨਾਲ ਜੁੜੇ ਪਏ ਹੋ ਮਾਂ ਦਾ ਸਾਥ, ਬਾਪ ਦਾ ਸਾਥ, ਪਰਿਵਾਰ ਦਾ ਸਾਥ, ਜਿੱਥੋਂ ਤੱਕ ਸੰਭਵ ਹੋਵੇ ਰੱਖੋ ਨਹੀਂ ਰੱਖ ਸਕਦੇ, ਮਾਂ-ਬਾਪ ’ਚ ਕਮੀਆਂ ਆ ਗਈਆਂ ਹਨ ਕੋਈ ਗੱਲ ਨਹੀਂ, ਰਾੜ ਨਾਲੋਂ ਵਾੜ ਚੰਗੀ, ਪਰ ਉਨ੍ਹਾਂ ਦਾ ਸਤਿਕਾਰ ਨਾ ਭੁੱਲੋ ਉਨ੍ਹਾਂ ਲਈ ਅਪਸ਼ਬਦ ਮੂੰਹ ’ਤੇ ਨਹੀਂ ਆਉਣੇ ਚਾਹੀਦੇ ਇਹ ਘੋਰ ਕਲਿਯੁਗ ਹੈ, ਇੱਥੇ ਪੁੱਤ-ਕਪੁੱਤ ਵੀ ਹੁੰਦੇ ਹਨ ਤੇ ਮਾਤਾ ਵੀ ਕੁਮਾਤਾ ਹੋ ਜਾਂਦੀ ਹੈ ਕਿਉਂਕਿ ਅਸੀਂ ਦੇਖਿਆ, ਤੁਸੀਂ ਵੀ ਸੁਣਿਆ ਹੋਵੇਗਾ ਕਿ ਕਈ ਲੜਕੀਆਂ ਨੇ ਆਪਣੇ ਸੁਆਦ ਲਈ, ਲਾਲਚ ਲਈ, ਬੁਰਾਈਆਂ ਲਈ ਆਪਣੇ ਪੂਰੇ ਪਰਿਵਾਰਾਂ ਨੂੰ ਖਤਮ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਦੇ ਆਪਣੇ ਬੱਚੇ ਸਨ, ਭੈਣ-ਭਰਾ ਵੀ ਸਨ, ਮਾਂ-ਬਾਪ ਵੀ ਸਨ ਬਹੁਤ ਦਰਦ ਹੁੰਦਾ ਹੈ।

ਜੋ ਨਸ਼ਾ ਕਰਕੇ ਜੋ ਜਸ਼ਨ ਮਨਾ ਰਹੇ ਹੋ, ਇਹ ਤੁਹਾਡੇ ਘਰ ਲਈ ਬਰਬਾਦੀ ਦਾ ਸੰਦੇਸ਼

ਕਈ ਉਦਾਹਰਨਾਂ ਹੋ ਗਈਆਂ ਅਜਿਹੀਆਂ ਤਾਂ ਕਿਸ ਪਾਸੇ ਜਾ ਰਿਹਾ ਅੱਜ ਦਾ ਨੌਜਵਾਨ ਜੀ ਸਾਨੂੰ ਤਾਂ ਗਮ ਹੈ, ਤੁਹਾਡੇ ਗਮ ਦਾ ਨਹੀਂ ਪਤਾ ਲੱਗਦਾ ਹੁਣ ਯਾਰੀ ਲੱਗੀ ਕਿਸੇ ਨਾਲ, ਦੋ ਦੋਸਤ ਆਪਸ ’ਚ ਬਣ ਗਏ ਤਾਂ ਨਸ਼ਾ ਟੁੱਟ ਗਈ, ਜਿਸ ਨੂੰ ਅੱਜ-ਕੱਲ੍ਹ ਲੋਕ ਬ੍ਰੇਕਅੱਪ ਕਹਿੰਦੇ ਹਨ, ਉਸ ਵਿੱਚ ਵੀ ਨਸ਼ਾ ਗਮ ਆ ਗਿਆ ਤਾਂ ਨਸ਼ਾ, ਖੁਸ਼ੀ ਆ ਗਈ ਤਾਂ ਨਸ਼ਾ, ਠੰਢੀ ਹਵਾ ਚੱਲੀ ਤਾਂ ਨਸ਼ਾ, ਸੂਰਜ ਨਿੱਕਲਿਆ ਤਾਂ ਨਸ਼ਾ, ਸੂਰਜ ਬੱਦਲਾਂ ’ਚ ਤਾਂ ਨਸ਼ਾ, ਮੀਂਹ ਆ ਗਿਆ ਤਾਂ ਨਸ਼ਾ, ਤੁਸੀਂ ਬਹਾਨਾ ਲੱਭਦੇ ਹੋ ਚਾਹ ਪੀ ਲਈ, ਉਸ ਤੋਂ ਬਾਅਦ ਫਿਰ ਨਸ਼ਾ ਕਹਿੰਦੇ ਚਾਹ ਤੋਂ ਬਾਅਦ ਤਾਂ ਪੀਣੀ ਪੈਂਦੀ ਹੈ ਜਾਣਦੇ ਹੋ ਤੁਸੀਂ (ਬੀੜੀ) ਅਸੀਂ ਦੇਖਦੇ ਹੁੰਦੇ ਹਾਂ ਚਾਹ ਪੀ ਲਈ ਚੰਗਾ ਹੁਣ ਇਹ ਖਿਸਕੇਗਾ, ਖਿਸਕਿਆ, ਬੱਸ ਸਲੰਸਰ ਸ਼ੁਰੂ ਅੰਦਰੋਂ ਘੁੰਮ-ਘੁੰਮ ਕੇ ਧੂੰਆਂ ਬਾਹਰ ਨਿੱਕਲਦਾ ਹੈ ਤਾਂ ਬੱਚਿਓ ਇਹ ਕੀ ਹੈ? ਕਿਹੜਾ ਜ਼ਸਨ ਮਨਾ ਰਹੇ ਹੋ ਤੁਸੀਂ ਕੀ ਤੁਸੀਂ ਕਦੇ ਸੋਚਿਆ ਹੈ, ਇਹ ਜੋ ਨਸ਼ਾ ਕਰਕੇ ਜੋ ਜਸ਼ਨ ਮਨਾ ਰਹੇ ਹੋ, ਇਹ ਤੁਹਾਡੇ ਘਰ ਲਈ ਬਰਬਾਦੀ ਦਾ ਸੰਦੇਸ਼ ਹੈ ਇਹ ਸਮਾਜ ਲਈ ਤੁਸੀਂ ਜੋ ਬਹੁਤ ਵੱਡਾ ਥੰਮ੍ਹ ਬਣਨ ਵਾਲੇ ਸੀ, ਉਹ ਖੋਖਲਾ ਹੋ ਕੇ ਟੁੱਟਣ ਜਾ ਰਿਹਾ ਹੈ।

ਬੱਚਿਓ, ਇਹ ਨਸ਼ਾ ਸਿਉਕ ਤੁਹਾਨੂੰ ਖਾ ਰਹੀ ਹੈ

ਸਿਉਕ ਨੂੰ ਜਾਣਦੇ ਹੋ ਸਿਉਕ ਜਦੋਂ ਲੱਗ ਜਾਂਦੀ ਹੈ, ਗੇਟ ਲੱਗਾ ਹੋਇਆ ਹੈ, ਸਿਉਕ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ, ਬਾਹਰੋਂ ਦਰਵਾਜਾ ਉਹੋ-ਜਿਹਾ ਹੀ ਹੈ, ਪਤਾ ਨਹੀਂ ਲੱਗਦਾ, ਪਰ ਅੰਦਰ ਹੀ ਅੰਦਰ, ਅੰਦਰ ਹੀ ਅੰਦਰ, ਖਾਂਦੀ ਚਲੀ ਜਾਂਦੀ ਹੈ, ਖਾਂਦੀ ਚਲੀ ਜਾਂਦੀ ਹੈ ਤੇ ਇੱਕ ਸਮਾਂ ਅਜਿਹਾ ਆਉਦਾ ਹੈ ਕਿ ਤੁਸੀਂ ਜ਼ੋਰ ਨਾਲ ਦਰਵਾਜ਼ਾ ਬੰਦ ਕੀਤਾ ਤਾਂ ਤੜਾਕ ਨਾਲ ਅੱਧਾ ਦਰਵਾਜ਼ਾ ਟੁੱਟ ਕੇ ਅਹੁ ਜਾ ਪਿਆ, ਕਿਉਂਕਿ ਅੰਦਰ ਮਿੱਟੀ ਰਹਿ ਜਾਂਦੀ ਹੈ ਉਸ ਦੀ ਭਰੀ ਹੋਈ ਤੇ ਸਾਰਾ ਸਮਾਨ ਖਾ ਜਾਂਦੀ ਹੈ ਤਾਂ ਬੱਚਿਓ, ਇਹ ਨਸ਼ਾ ਸਿਉਕ ਤੁਹਾਨੂੰ ਖਾ ਰਹੀ ਹੈ ਤੇ ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ, ਰਾਮ ਦਾ ਨਾਮ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਜਪੋ, ਇਹ ਸਿਉਕ ਮਰ ਜਾਵੇਗੀ ਅਤੇ ਤੁਹਾਡਾ ਸਰੀਰ ਫਿਰ ਕੰਚਨ ਵਰਗਾ ਹੋ ਸਕਦਾ ਹੈ ਕੀ ਨਹੀਂ ਕਰ ਸਕਦੇ ਤੁਸੀਂ ਕਿਉ ਦਿਲ ਛੋਟਾ ਕਰਦੇ ਹੋ ਤੇ ਉੱਪਰੋਂ ਜੋ ਉਸਤਾਦ ਹੁੰਦੇ ਹਨ, ਜੋ ਨਸ਼ਾ ਵੇਚਣ ਵਾਲੇ, ਉਨ੍ਹਾਂ ਨੇ ਭਰਮ ਬਹੁਤ ਫੈੈਲਾਏ ਹੋਏ ਹਨ ਕਹਿੰਦੇ ਹਨ ਇੱਕਦਮ ਨਸ਼ਾ ਛੱਡਿਆ ਤਾਂ ਲਕਵਾ ਹੋ ਜਾਵੇਗਾ, ਇੱਕਦਮ ਨਸ਼ਾ ਛੱਡ ਦਿੱਤਾ ਤਾਂ ਦਿਮਾਗ ਹਿੱਲ ਜਾਵੇਗਾ, ਇੱਕਦਮ ਨਸ਼ਾ ਛੱਡ ਦਿੱਤਾ ਮੰਜੇ ’ਤੇ ਪੈ ਜਾਵੇਗਾ, ਆਦਿ, ਆਦਿ, ਆਦਿ।

ਅਸੀਂ ਛੇ ਕਰੋੜ ਲੋਕਾਂ ਦਾ ਨਸ਼ਾ ਛੁਡਵਾਇਆ: ਸੰਤ ਐਮਐਸਜੀ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਛੇ ਕਰੋੜ ਲੋਕਾਂ ਦਾ ਨਸ਼ਾ ਛੁਡਵਾਇਆ, ਬੱਚਿਓ! ਇੱਕ ਵੀ ਨਾ ਤਾਂ ਮੰਜੇ ’ਤੇ ਪਿਆ ਤੇ ਨਾ ਕਿਸੇ ਨੂੰ ਲਕਵਾ ਹੋਇਆ 10 ਤੋਂ 20 ਬੋਤਲਾਂ ਸ਼ਰਾਬ ਪੀਣ ਵਾਲੇ, ਚਰਸ, ਹੈਰੋਇਨ, ਸਮੈਕ, ਚਿੱਟਾ ਖਾਣ ਵਾਲੇ, ਅਫੀਮ ਦੇ ਕਈ ਤੋਲੇ ਖਾਣ ਵਾਲੇ, ਭਿਆਨਕ ਨਸ਼ਾ ਕਰਨ ਵਾਲੇ ਬੱਚਿਆਂ ਨੂੰ ਵੀ ਵੇਖਿਆ ਕਿ ਉਹ ਆਏ, ਰਾਮ ਦੇ ਨਾਮ ਨਾਲ ਜੁੜੇ ਤੇ ਇੱਥੇ ਵੀ ਉਹ ਬੱਚੇ ਸੇਵਾ ਕਰ ਰਹੇ ਹਨ ਅੱਜ ਨਸ਼ਾ ਛੱਡ ਕੇ ਅੱਵਲ ਚੋਟੀ ਦੇ ਭਗਤ ਬਣੇ ਹੋਏ ਹਨ ਸਾਡੇ ਛੇ ਕਰੋੜ ਬੱਚੇ ਇਸ ਵਿੱਚ 65 ਤੋਂ 70 ਫੀਸਦੀ ਯੂਥ ਹੈ, ਜਿਨ੍ਹਾਂ ਨੇ ਨਸ਼ਾ ਛੱਡ ਦਿੱਤਾ ਅਤੇ ਦਿਨ-ਰਾਤ ਇੱਕ ਕਰਕੇ ਸੇਵਾਦਾਰ ਭਾਈ ਲੱਗੇ ਹੋਏ ਹਨ।

ਸਾਡੇ ਦੇਸ਼ ਦੇ ਪਤਵੰਤੇ ਲੋਕ ਵੀ ਕਦਮ ਚੁੱਕ ਰਹੇ ਹਨ

ਨਸ਼ਾ ਛੁਡਵਾਉਣ ਵਿੱਚ ਅਤੇ ਅਸੀਂ ਵਾਰ-ਵਾਰ ਸੱਦਾ ਦੇ ਰਹੇ ਹਾਂ, ਸਾਡੇ ਦੇਸ਼ ਦੇ ਪਤਵੰਤੇ ਲੋਕਾਂ ਨੂੰ ਤੇ ਉਹ ਲੋਕ ਵੀ ਕਦਮ ਚੁੱਕ ਰਹੇ ਹਨ ਸਾਨੂੰ ਬਹੁਤ ਖੁਸ਼ੀ ਹੋਈ, ਅਸੀਂ ਉਨ੍ਹਾਂ ਨੂੰ ਧੰਨਵਾਦ ਕਹਿੰਦੇ ਹਾਂ, ਜਿਨ੍ਹਾਂ ਨੇ ਵੀ ਕਦਮ ਚੁੱਕੇ ਹਨ ਪਰ ਸਭ ਧਰਮਾਂ ਦੇ ਪਤਵੰਤੇ ਲੋਕਾਂ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਤੇ ਕਰਦੇ ਰਹਾਂਗੇ ਜਦੋਂ ਤੱਕ ਤੁਸੀਂ ਲੋਕ ਲੱਗੋਗੇ ਨਹੀਂ, ਤੁਸੀਂ ਵੀ ਆਓ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ-ਨਾਮ ਨਾਲ ਲੋਕਾਂ ਦਾ ਨਸ਼ਾ ਛੁਡਵਾਓ ਤਾਂ ਸਹੀ ਓ ਭਾਈ! ਇੱਕ ਮਾਂ ਦੇ ਪੁੱਤ ਦਾ ਨਸ਼ਾ ਛੁਡਵਾ ਕੇ ਉਸ ਨਾਲ ਮਿਲਵਾ ਦਿੱਤਾ ਤਾਂ ਪਤਾ ਨਹੀਂ ਕਿੰਨੇ ਪੁੰਨ ਦੇ ਬਰਾਬਰ, ਕਿੰਨੇ ਯੱਗਾਂ ਦੇ ਬਰਾਬਰ ਉਹ ਪੁੰਨ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।