ਸਾਊਦੀ ਅਰਬ ਨੇ ਮੰਨਿਆ ਜਮਾਲ ਖਸ਼ੋਗੀ ਦਾ ਯੋਜਨਾਬੱਧ ਕਤਲ ਹੋਇਆ

khashoggi, Case, Saudi, Embassy, Called, The, American, Claim, Wrong

ਏਜੰਸੀ, ਰਿਆਦ

ਸਾਊਦੀ ਅਰਬ ਦੇ ਸਰਕਾਰੀ ਪ੍ਰਾਸਿਕਿਊਟਰ ਨੇਲ ਵੀਰਵਾਰ ਨੂੰ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ‘ਚ ਇਸਤਾਂਬੁਲ ਸਥਿਤ ਦੇਸ਼ ਦੇ ਵਣਜ ਦੂਤਾਵਾਸ ‘ਚ ਪੱਤਰਕਾਰ ਜਮਾਲ ਖਸ਼ੋਗੀ ਦਾ ਕਤਲ ਯੋਜਨਾਬੱਧ ਸੀ।

ਇੱਕ ਨਿਊਜ ਏਜੰਸੀ ਵੱਲੋਂ ਵੀਰਵਾਰ ਨੂੰ ਪ੍ਰਕਾਸ਼ਿਤ ਖਬਰ ਦੇ ਅਨੁਸਾਰ ਅਮਰੀਕਾ ਦੀ ਖੁਫੀਆ ਜਾਂਚ ਏਜੰਸੀ ਸੀਆਈਏ ਦੇ ਨਿਦੇਸ਼ਕ ਜੀਨਾ ਹੈਸਪੇਲ ਇਸ ਹਫ਼ਤੇ ਖਸ਼ੋਗੀ ਦੀ ਹੱਤਿਆ ਦੀ ਸਾਜਿਸ਼ ਪਤਾ ਲਾਉਣ ਤੁਰਕੀ ਦੇ ਦੌਰੇ ‘ਤੇ ਗਏ। ਇਸ ਦੌਰਾਨ ਉੱਥੇ ਹੱਤਿਆ ਦੀ ਇੱਕ ਆਡੀਓ ਰਿਕਾਰਡਿੰਗ ਮਿਲੀ, ਜਿਸਨੂੰ ਸੁਣਨ ਤੋਂ ਬਾਅਦ ਸਾਊਦੀ ਅਰਬ ਦੀ ਇਸ ਹਰਕਤ ਦਾ ਖੁਲਾਸਾ ਹੋਇਆ।

ਹੈਸਪੇਲ ਨੇ ਇਸ ਮਾਮਲੇ ਦੀ ਜਾਣਕਾਰੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਸਾਊਦੀ ਸਰਕਾਰ ਇਸ ਤੋਂ ਪਹਿਲਾਂ ਕਹਿ ਰਹੀ ਸੀ ਕਿ ਖਾਸ਼ੋਗੀ ਦੀ ਇਸਤਾਂਬੁਲ ਦੇ ਦੂਤਾਵਾਸ ‘ਚ ਏਜੰਟ ਨਾਲ ਝੜਪ ਹਾਦਸੇ ‘ਚ ਮੌਤ ਹੋ ਗਈ ਸੀ। ਜਮਾਲ ਖਾਸ਼ੋਗੀ 2 ਅਕਤੂਬਰ ਨੂੰ ਇਸਤਾਂਬੁਲ ਵਿੱਚ ਸਾਊਦੀ ਵਣਜ ਦੂਤਾਵਾਸ ਗਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।