ਸੀਬੀਆਈ ਦੇ ਦਫਤਰਾਂ ਬਾਹਰ ਕਾਂਗਰਸ ਦਾ ਪ੍ਰਦਰਸ਼ਨ

Congress, Demonstration, Outside, CBI, Offices

ਏਜੰਸੀ, ਨਵੀਂ ਦਿੱਲੀ

ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਖੁਦਮੁਖਤਿਆਰੀ ਨੂੰ ਨਸ਼ਟ ਕਰ ਰਹੇ ਹਨ ਅਤੇ ਇਸਦੇ ਵਿਰੋਧ ‘ਚ ਪਾਰਟੀ ਦੇਸ਼ ਭਰ ‘ਚ ਅੱਜ ਸੀਬੀਆਈ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਹੈ। ਪਾਰਟੀ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਇਸ ਪ੍ਰਸੰਗ ‘ਚ ਪ੍ਰਦੇਸ਼ ਇਕਾਈਆਂ ਨੂੰ ਪੱਤਰ ਲਿਖਕੇ 11 ਵਜੇ ਤੋਂ ਪ੍ਰਦਰਸਨ ਸ਼ੁਰੂ ਕਰਨ ਨੂੰ ਕਿਹਾ ਹੈ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕੱਲ੍ਹ ਸ਼ਾਮ ਪੱਤਰਕਾਰ ਸੰਮੇਲਨ ‘ਚ ਕਿਹਾ ਸੀ ਕਿ ਵਿਰੋਧ ਪ੍ਰਦਰਸ਼ਨ ਸੀਬੀਆਈ ‘ਚ ਸਰਕਾਰ ਦੇ ਗ਼ੈਰ-ਕਾਨੂੰਨੀ ਦਖਲਅੰਦਾਜ਼ੀ ਖਿਲਾਫ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਸੀਬੀਆਈ ਨਿਦੇਸ਼ਕ ਆਲੋਕ ਵਰਮਾ ਨੂੰ ਛੁੱਟੀ ‘ਤੇ ਭੇਜਣ ਅਤੇ ਉਨ੍ਹਾਂ ਦੀ ਜਗ੍ਹਾ ਏਮ ਨਾਗੇਸ਼ਵਰ ਰਾਵ ਨੂੰ ਮੱਧਵਰਤੀ ਨਿਦੇਸ਼ਕ ਬਣਾਉਣ ਨੂੰ ਗੈਰ ਸੰਵਿਧਾਨਿਕ ਦੱਸ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।