ਮਲੇਸ਼ੀਆ ਓਪਨ ਦੇ ਫਾਈਨਲ ’ਚ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ
ਮਲੇਸ਼ੀਆ (ਏਜੰਸੀ)। ਸਾਤਵਿਕ ਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸੈੱਟੀ ਦੀ ਜੋੜੀ ਸ਼ਨਿੱਚਰਵਾਰ ਨੂੰ ਕੁਆਲਾਲੰਪੁਰ ’ਚ ਮਲੇਸ਼ੀਆ ਓਪਨ ਸੁਪਰ-1000 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚ ਗਏ ਹਨ। ਟੂਰਨਾਮੈਂਟ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਕਿਸੇ ਵੀ ਵਰਗ ’ਚ ਖਿਤਾਬੀ ਮੁਕਾਬਲੇ ’ਚ ਪਹੁੰਚੇ ਹਨ। ਬੈਡਮਿੰਟਨ ਰੈਂਕਿੰਗ ’ਚ ਦੂਜੇ ਸਥਾਨ ’ਤੇ ਕਾਬਜ ਭਾਰਤੀ ਜੋੜੀ ਨੇ ਪੁਰਸ਼ ਡਬਲਜ ਮੁਕਾਬਲੇ ਦੇ ਸੈਮੀਫਾਈਨਲ ’ਚ ਵਿਸ਼ਵ ਚੈਂਪੀਅਨ ਕੋਰੀਆ ਦੇ ਕਾਂਗ ਮਿਨ ਹਿਊਕ ਅਤੇ ਸੇਓ ਸੇਂਗ ਜੇਏ ਨੂੰ ਸਿੱਧੇ ਗੇਮਾਂ ’ਚ ਹਰਾ ਕੇ ਖਿਤਾਬੀ ਮੁਕਾਬਲੇ ’ਚ ਜਗ੍ਹਾ ਬਣਾਈ। ਭਾਰਤੀ ਜੋੜੀ ਨੇ ਇਹ ਮੈਚ 21-18, 22-20 ਨਾਲ ਜਿੱਤਿਆ ਹੈ। 21 ਮਿੰਟ ਤੱਕ ਚੱਲੀ ਇਸ ਖੇਡ ’ਚ ਸਖਤ ਮੁਕਾਬਲਾ ਹੋਇਆ।
ਇਹ ਵੀ ਪੜ੍ਹੋ : ਹਰਿਆਣਾ ’ਚ ਇਸ ਦਿਨ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਹੁਣੇ ਵੇਖੋ
ਤੀਜੀ ਵਾਰ ਜਿੱਤੀ ਭਾਰਤੀ ਜੋੜੀ
ਭਾਰਤੀ ਅਤੇ ਕੋਰੀਆਈ ਜੋੜੀ ਅੰਤਰਰਾਸ਼ਟਰੀ ਸਰਕਟ ’ਤੇ 5ਵੀਂ ਵਾਰ ਆਹਮੋ-ਸਾਹਮਣੇ ਹੋਏ। ਜਿਸ ’ਚ ਭਾਰਤੀ ਜੋੜੀ ਨੇ ਤੀਜੀ ਵਾਰ ਜਿੱਤ ਦਰਜ ਕੀਤੀ। ਕੋਰੀਆਈ ਜੋੜੀ ਨੇ ਦੋ ਮੈਚ ਜਿੱਤੇ ਹਨ। (Malaysia Open Finals 2024)
ਮਲੇਸ਼ੀਆ ਓਪਨ ਅਜੇ ਤੱਕ ਕਿਸੇ ਭਾਰਤੀ ਕੋਈ ਭਾਰਤੀ ਨਹੀਂ ਜਿੱਤਿਆ | Malaysia Open Finals 2024
ਮਲੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ 1937 ਤੋਂ ਖੇਡਿਆ ਜਾ ਰਿਹਾ ਹੈ। ਮਲੇਸ਼ੀਆ ਓਪਨ 2024 ਦੇ ਨਤੀਜੇ ਪੈਰਿਸ ਓਲੰਪਿਕ 2024 ਲਈ ਸਟਲਰਜ ਨੂੰ ਕੁਆਲੀਫਾਇੰਗ ਰੈਂਕਿੰਗ ਅੰਕ ਪ੍ਰਦਾਨ ਕਰਨਗੇ। ਬੈਡਮਿੰਟਨ ਲਈ ਯੋਗਤਾ ਵਿੰਡੋ ਪਿਛਲੇ ਸਾਲ 1 ਮਈ ਨੂੰ ਸ਼ੁਰੂ ਹੋਈ ਸੀ। ਮਲੇਸ਼ੀਆ ਓਪਨ ’ਚ ਹੁਣ ਤੱਕ ਕਿਸੇ ਭਾਰਤੀ ਨੇ ਖਿਤਾਬ ਨਹੀਂ ਜਿੱਤਿਆ ਹੈ। (Malaysia Open Finals 2024)