ਸਾਧ ਸੰਗਤ ਦੀ ਅਰਜ਼ ਸੁਣੀ ਸਤਿਗੁਰੁ ਨੇ

ਸਾਧ ਸੰਗਤ ਦੀ ਅਰਜ਼ ਸੁਣੀ ਸਤਿਗੁਰੁ ਨੇ

ਪੰਜਾਬ ‘ਚ ਅਨੇਕਾਂ ਸਤਿਸੰਗ ਫਰਮਾਉਣ ਉਪਰੰਤ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਡੇਰਾ ਸੱਚਾ ਸੌਦਾ ਸਰਸਾ ਪਰਤ ਰਹੇ ਸਨ, ਤਾਂ ਪਿੰਡ ਪੰਨੀਵਾਲਾ ਦੇ ਕੁਝ ਸਤਿਸੰਗੀਆਂ ਨੇ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ‘ਚ ਬੇਨਤੀ ਕੀਤੀ ਕਿ ਪਿਤਾ ਜੀ! ਸਾਡੇ ਘਰਾਂ ‘ਚ ਆਪਣੇ ਪਵਿੱਤਰ ਚਰਨ ਟਿਕਾਓ ਜੀ। ਸ਼ਹਿਨਸ਼ਾਹ ਜੀ ਨੇ ਫਰਮਾਇਆ, ”ਤੁਸੀਂ ਸਾਰੇ ਜੀ.ਟੀ. ਰੋਡ ‘ਤੇ ਨਹਿਰ ਦੇ ਪੁਲ ਨੇੜੇ ਇਕੱਠੇ ਹੋ ਜਾਓ” ਸਾਰੇ ਸਤਿਸੰਗੀ ਬੇਹੱਦ ਖੁਸ਼ ਹੋਏ।

ਪਿੰਡ ਦੇ ਲਗਭਗ ਚਾਲ੍ਹੀ ਸਤਿਸੰਗੀ ਭੈਣ-ਭਾਈ ਠੀਕ 12 ਵਜੇ ਨਹਿਰ ਦੇ ਪੁਲ ‘ਤੇ ਪਹੁੰਚ ਗਏ ਸਭ ਦੀਆਂ ਅੱਖਾਂ ਆਪਣੇ ਮੁਰਸ਼ਿਦੇ-ਕਾਮਿਲ ਦੇ ਦਰਸ਼ਨਾਂ ਦੀ ਇਕ ਝਲਕ ਪਾਉਣ ਲਈ ਉਤਾਵਲੀਆਂ ਸਨ। ਦੁਝ ਦੇਰ ਬਾਅਦ ਕਿਸੇ ਨੇ ਦੱਸਿਆ ਕਿ ਪਰਮ ਪਿਤਾ ਜੀ ਤਾਂ ਚਲੇ ਗਏ ਹਨ। ਇਸ ‘ਤੇ ਸਾਰੀ ਸੰਗਤ ਨੇ ਕਿਹਾ ਕਿ ਅਸੀਂ ਪ੍ਰੇਮ ਅਤੇ ਸੱਚੀ ਤੜਪ ਨਾਲ ਅਰਜ਼ ਕਰੀਏ ਤਾਂ ਸਾਡਾ ਮਾਲਕ ਬਿਨਾ ਤਾਰ ਦੇ ਸਾਡਾ ਟੈਲੀਫੋਨ ਸੁਣ ਸਕਦਾ ਹੈ ਸਾਰੀ ਸਾਧ-ਸੰਗਤ ਨੇ ਪ੍ਰੇਮ ਅਤੇ ਸੱਚੀ ਤੜਫ ਨਾਲ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਲਾਇਆ ਅਤੇ ਆਪਣੇ ਅੰਤਰਮਨ ਨਾਲ ਅਰਦਾਸ ਕੀਤੀ, ”ਪਰਮ ਪਿਤਾ ਜੀ! ਸਾਡੀ ਅਰਜ਼ ਮਨਜ਼ੂਰ ਕਰੋ ਜੀ।” ਇਸ ਤੋਂ ਬਾਅਦ ਸਾਰੀ ਸਾਧ-ਸੰਗਤ ਨੇ ਇਕਚਿਤ ਹੋ ਕੇ ਨਾਮ ਚਰਚਾ ਸ਼ੁਰੂ ਕਰ ਦਿੱਤੀ। ਹਾਲੇ ਕਵੀਰਾਜ ਭਾਈਆਂ ਨੇ ਦੂਜਾ ਭਜਨ ਹੀ ਬੋਲਿਆ ਸੀ ਕਿ ਪੂਜਨੀਕ ਪਰਮ ਪਿਤਾ ਜੀ ਦੀ ਗੱਡੀ ਡੱਬਵਾਲੀ ਦੀ ਬਜਾਇ ਸਰਸਾ ਵੱਲ ਆਉਂਦੀ ਨਜ਼ਰ ਆਈ।

ਸਾਧ ਸੰਗਤ ਦੀ ਅਰਜ਼ ਸੁਣੀ ਸਤਿਗੁਰੁ ਨੇ

ਉਸ ਸਮੇਂ ਸਾਧ-ਸੰਗਤ ਦੇ ਪ੍ਰੇਮ ਅਤੇ ਅਪਾਰ ਖੁਸ਼ੀਆਂ ਦਾ ਅਜਿਹਾ ਦ੍ਰਿਸ਼ ਸੀ ਕਿ ਜਿਸ ਦਾ ਲਿਖ-ਬੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਪੂਜਨੀਕ ਪਰਮ ਪਿਤਾ ਜੀ ਨੇ ਸਾਰੀ ਸਾਧ-ਸੰਗਤ ਨੂੰ ਭਰਪੂਰ ਅਸ਼ੀਰਵਾਦ ਦਿੱਤਾ ਅਤੇ ਬਚਨ ਫਰਮਾਏ ”ਅਸੀਂ ਭੁੱਲ ਗਏ ਸੀ” ਇਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਨੇ ਭਾਈ ਦਲੀਪ ਸਿੰਘ ਰਾਗੀ ਤੋਂ ਕਵਾਲੀ ਬੁਲਵਾਈ ਆਸਪਾਸ ਤੋਂ ਵੀ ਕਾਫੀ ਲੋਕ ਇਕੱਠੇ ਹੋ ਗਏ ਅਤੇ ਸਭ ਨੇ ਖੁਦਾਈ ਰਹਿਮਤ ਅਤੇ ਨੂਰਾਨੀ ਦੀਦਾਰ ਦਾ ਆਨੰਦ ਲਿਆ। ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ”ਭਾਈ! ਤੁਹਾਡਾ ਬੇਅੰਤ ਪ੍ਰੇਮ ਹੀ ਸਾਨੂੰ ਇੱਥੇ ਵਾਪਸ ਲਿਆਇਆ ਹੈ, ਕਿਉਂਕਿ ਅਸੀਂ ਤਾਂ ਕਾਫੀ ਅੱਗੇ ਨਿਕਲ ਚੁੱਕੇ ਸੀ ਮਾਲਕ ਅਤੇ ਪ੍ਰੇਮ ਦਾ ਅਟੁੱਟ ਸਬੰਧ ਹੈ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.