ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News First Prize D...

    First Prize Dance Winner: ਸਚਖੰਡ ਕਾਨਵੈਂਟ ਸਕੂਲ ਦੀ ਵਿਦਿਆਰਥਣ ਸਾਇਰਾ ਨੇ ਡਾਂਸ ਮੁਕਾਬਲੇ ’ਚ ਪਹਿਲਾ ਸਥਾਨ ਕੀਤਾ ਹਾਸਲ

    First Prize Dance Winner
    ਰਾਜਸਥਾਨ ਦੇ ਸਹਿਰ ਸੂਰਤਗੜ੍ਹ ਵਿਚ ਹੋਏ ਡਾਂਸ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸੱਚਖੰਡ ਕਾਨਵੈਂਟ ਸਕੂਲ ਦੀ ਵਿਦਿਆਰਥਣ ਸਾਇਰਾ ਆਪਣੀ ਜੇਤੂ ਟਰਾਫੀ ਨਾਲ।

    First Prize Dance Winner: ਅਬੋਹਰ,(ਮੇਵਾ ਸਿੰਘ)। ਸਚਖੰਡ ਕਾਨਵੈਂਟ ਸਕੂਲ ਅਬੋਹਰ ਦੀ ਦੂਜੀ ਜਮਾਤ ਦੀ ਹੋਣਹਾਰ ਵਿਦਿਆਰਥਣ ਸਾਇਰਾ ਨੇ ਆਪਣੇ ਸ਼ਾਨਦਾਰ ਡਾਂਸ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਸਾਇਰਾ ਨੇ ਸੂਰਤਗੜ੍ਹ ਵਿੱਚ ਹੋਏ ਡਾਂਸ ਦੇ ਹੁਨਰਬਾਜ਼” ਮੁਕਾਬਲੇ ਵਿੱਚ ਹਿੱਸਾ ਲਿਆ, ਜਿੱਥੇ ਉਸਨੇ ਸਖ਼ਤ ਮੁਕਾਬਲੇ ਦੇ ਵਿਚਕਾਰ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸਦੀ ਪ੍ਰਤਿਭਾ ਅਤੇ ਮਿਹਨਤ ਨੂੰ ਵੇਖਦਿਆਂ, ਉਸਨੂੰ ਮੁਕਾਬਲੇ ਵਿੱਚ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।

    ਇਹ ਵੀ ਪੜ੍ਹੋ: Shocking Theft Tricks: ਚੋਰ ਵੱਲੋਂ ਚੋਰੀ ਕਰਨ ਦਾ ਨਵਾਂ ਤਰੀਕਾ, ਰਹਿ ਜਾਓਗੇ ਤੁਸੀਂ ਹੈਰਾਨ…

    ਸਾਇਰਾ ਦੀ ਇਸ ਮਹਾਨ ਪ੍ਰਾਪਤੀ ’ਤੇ ਸਕੂਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਸਕੂਲ ਦੀ ਪ੍ਰਿੰਸੀਪਲ ਮਿਸ ਸ਼ਵੇਤਾ ਆਹੂਜਾ ਅਤੇ ਪ੍ਰਬੰਧਨ ਕਮੇਟੀ ਨੇ ਸਾਇਰਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕਰਦੀ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਸਾਇਰਾ ਵਰਗੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਹਰ ਪੱਧਰ ’ਤੇ ਉਤਸ਼ਾਹਿਤ ਕਰਨਾ ਹੈ। ਸਾਇਰਾ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ। First Prize Dance Winner