(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ 40 ਦਿਨਾਂ ਦੇ ਰੂਹਾਨੀ ਸਫਰ ਦੌਰਾਨ ਸੇਵਾਦਾਰਾਂ ਨੂੰ ਪਰਮਾਤਮਾ ਦੀਆਂ ਖੁਸ਼ੀਆਂ ਤੇ ਜਿੰਦਗੀ ਦਾ ਆਨੰਦ ਲੈਣ ਲਈ ਬਹੁਤ ਸਾਰੇ ਬਚਨ ਕੀਤੇ ਜਿਨ੍ਹਾਂ ’ਚੋਂ ਇਕ ਬਚਨ ਸੀ ਰੋਜ਼ਾਨਾ ਸਵੇਰੇ ਤੇ ਸ਼ਾਮ ਘੱਟ ਤੋਂ ਘੱਟ 15 ਮਿੰਟ ਸਿਮਰਨ ਕਰਨਾ ਹੈ।
ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਚੱਲਦਿਆਂ ਸਾਧ-ਸੰਗਤ ਰੋਜ਼ਾਨਾ ਸਿਮਰਨ ਕਰ ਰਹੀ ਹੈ। ਕੀ ਪੰਜਾਬ, ਹਰਿਆਣਾ,. ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉਤਰਾਖੰਡ, ਛੱਤੀਸਗੜ੍ਹ, ਕੇਰਲ, ਅਸਾਮ, ਜੰਮੂ ਅਤੇ ਕਸ਼ਮੀਰ, ਪੱਛਮੀ ਬੰਗਾਲ, ਗੁਜਰਾਤ, ਮਹਾਂਰਾਸ਼ਟਰ, ਓਡੀਸ਼ਾ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਮਿਲਨਾਡੂ ਤੇ ਨੇਪਾਲ ਸਮੇਤ ਵਿਦੇਸ਼ਾਂ ’ਚ ਵੀ ਵਿਸ਼ਵ ਸ਼ਾਂਤੀ ਲਈ ਸਾਧ-ਸੰਗਤ ਸਿਮਰਨ ਕਰ ਰਹੀ ਹੈ। ਆਓ ਸੱਚ ਕਹੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਕਵਰੇਜ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹੈ।
ਪੂਜਨੀਕ ਗੁਰੂ ਗੁਰੂ ਜੀ ਨੇ ਫਰਮਾਇਆ ਕਿ ਰਾਮ ਦਾ ਨਾਮ ਜਪਣ ਨਾਲ ਆਤਮਾ ਬਲਵਾਨ ਹੁੰਦੀ ਹੈ ਤੇ ਮਨ ਦਬਦਾ ਜਾਂਦਾ ਹੈ ਜੇਕਰ ਤੁਸੀਂ ਸਿਮਰਨ ਕਰਨ ਦਾ ਨਿਯਮ ਨਹੀਂ ਰੱਖਦੇ, ਸਵੇਰੇ-ਸ਼ਾਮ ਮਾਲਕ ਨੂੰ ਨਿਯਮ ਅਨੁਸਾਰ ਯਾਦ ਨਹੀਂ ਕਰਦੇ ਤਾਂ ਤੁਹਾਡੇ ਮਨ ਦੇ ਵਿਚਾਰ ਤੁਹਾਡੇ ’ਤੇ ਹਮੇਸ਼ਾ ਹਾਵੀ ਰਹਿਣਗੇ।
ਇਨਸਾਨ ਨੂੰ ਸਿਮਰਨ ਦਾ ਨਿਯਮ ਬਣਾਉਣਾ ਚਾਹੀਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਸਿਮਰਨ ਦਾ ਨਿਯਮ ਬਣਾਉਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਸਵੇਰੇ ਤਿਆਰ ਹੁੰਦੇ ਹੋ, ਨਾਸ਼ਤਾ ਲੈਂਦੇ ਹੋ, ਪੜ੍ਹਨ ਜਾਂਦੇ ਹੋ, ਦਫ਼ਤਰ ਜਾਂਦੇ ਹੋ, ਖੇਤੀਬਾੜੀ ਆਦਿ ਤੁਸੀਂ ਆਪਣੇ ਕੰਮ-ਧੰਦੇ ’ਤੇ ਜਾਂਦੇ ਹੋ ਇਸੇ ਤਰ੍ਹਾਂ ਸਵੇਰੇ ਉੱਠ ਕੇ ਹੱਥ-ਮੂੰਹ ਧੋ ਲਓ, ਤਾਂਕਿ ਨੀਂਦ ਉੱਡ ਜਾਵੇ ਜੇਕਰ ਤੁਹਾਨੂੰ ਇਹ ਮੁਸ਼ਕਲ ਲਗਦਾ ਹੈ ਤਾਂ ਚਲੋ, ਲੇਟੇ-ਲੇਟੇ ਹੀ ਸਿਮਰਨ ਕਰ ਲਓ ਕਿਉਕਿ ਇਹ ਸਿਮਰਨ ਬਿਲਕੁਲ ਹੀ ਨਾ ਕਰਨ ਤੋਂ ਲੱਖਾਂ ਗੁਣਾਂ ਬਿਹਤਰ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਤੁਸੀਂ ਲਗਾਤਾਰ ਦੋ ਮਹੀਨੇ ਸਵੇਰੇ ਸ਼ਾਮ 15-15 ਮਿੰਟ ਸਿਮਰਨ ਕਰਕੇ ਦੇਖ ਲਓ, ਜੇਕਰ 1-1 ਘੰਟਾ ਕਰੋ ਤਾਂ ਕਹਿਣਾ ਹੀ ਕੀ ਫਿਰ ਤਾਂ ਅਸੀਂ ਵੀ ਗਾਰੰਟੀ ਦੇ ਸਕਦੇ ਹਾਂ ਕਿ 100 ਫੀਸਦੀ ਤੁਹਾਨੂੰ ਅੰਦਰ ਮਾਲਕ ਦੇ ਨਜ਼ਾਰੇ ਮਿਲਣਗੇ ਹੀ ਮਿਲਣਗੇ। ਜੇਕਰ ਦੋ ਮਹੀਨਿਆਂ ਦੇ ਘੰਟਿਆਂ ਨੂੰ ਜੋੜੀਏ ਤਾਂ ਸਿਰਫ਼ 5 ਦਿਨ ਰਾਤ ਬਣਦੇ ਹਨ ਤਾਂ ਕਿੰਨਾ ਸੌਖਾ ਹੈ ਕਿ ਤੁਸੀਂ ਆਪਣੇ ਅੰਦਰ ਦੇ ਆਤਮਬਲ ਨੂੰ ਕਿਵੇਂ ਜਗਾ ਸਕਦੇ ਹੋ ਤੇ ਦੁਨੀਆਂ ਦੇ ਹਰ ਖੇਤਰ ’ਚ ਆਤਮਬਲ ਅਤੀ ਜ਼ਰੂਰੀ ਹੈ ਜਿਨ੍ਹਾਂ ਦੇ ਅੰਦਰ ਆਤਮਵਿਸ਼ਵਾਸ ਨਹੀਂ ਹੁੰਦਾ, ਉਹ ਜ਼ਰਾ ਜਿੰਨੀ ਗੱਲ ’ਤੇ ਘਬਰਾ ਜਾਂਦੇ ਹਨ ਤੇ ਜੇਕਰ ਆਤਮਵਿਸ਼ਵਾਸ ਹੋਵੇ ਤਾਂ ਛਾਤੀ ਦਾ ਜ਼ਖ਼ਮ ਵੀ ਲੋਕ ਹੱਸਦੇ-ਹੱਸਦੇ ਸਹਿਣ ਕਰ ਲੈਂਦੇ ਹਨ ਆਤਮਵਿਸ਼ਵਾਸ ਦੇ ਵਧਣ ਨਾਲ ਤੁਹਾਨੂੰ ਹਰ ਚੰਗੇ-ਨੇਕ ਕੰਮ ’ਚ ਤਰੱਕੀ ਮਿਲਦੀ ਜਾਵੇਗੀ।
ਕਈ ਸੱਜਣ ਨਾਮ ਸ਼ਬਦ ਲੈ ਕੇ ਜਾਪ ਕਰਨਾ ਭੁੱਲ ਜਾਂਦੇ ਹਨ
ਰਾਮ ਦੇ ਨਾਮ ਦਾ ਜਾਪ 10 ਮਿੰਟ, 15 ਮਿੰਟ, 5 ਮਿੰਟ ਜਿੰਨਾ ਵੀ ਤੁਸੀਂ ਕਰ ਸਕੋ ਸਵੇਰੇ-ਸ਼ਾਮ ਜਦੋਂ ਵੀ ਤੁਹਾਨੂੰ ਸਮਾਂ ਲੱਗੇ, ਜ਼ਰੂਰ ਕਰੋ ਨਾਮ ਸ਼ਬਦ ਤੁਸੀਂ ਲੈ ਲੈਂਦੇ ਹੋ ਤੇ ਉਸ ਤੋਂ ਬਾਅਦ ਪਤਾ ਹੀ ਨਹੀਂ ਚੱਲਦਾ ਕਿ ਤੁਸੀਂ ਨਾਮ ਸ਼ਬਦ ਨੂੰ ਕਿੱਥੇ ਰੱਖਿਆ ਹੈ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਸਮਾਨ ਰੱਖ ਕੇ ਤਾਲਾ ਲਾ ਕੇ ਭੁੱਲ ਗਏ, ਉਸੇ ਤਰ੍ਹਾਂ ਕਈ ਸੱਜਣ ਨਾਮ ਸ਼ਬਦ ਲੈ ਕੇ ਜਾਪ ਕਰਨਾ ਭੁੱਲ ਜਾਂਦੇ ਹਨ, ਇਹ ਗਲਤ ਗੱਲ ਹੈ! ਸਿਮਰਨ ਕਰਦੇ ਰਹੋ, ਬੈਠੇ-ਬੈਠੇ ਸਿਮਰਨ ਕਰਦੇ ਰਹੋ,
ਸਤਿਸੰਗ ‘ਚ ਆਏ ਹੋ ਤਾਂ ਸਤਿਸੰਗ ਸੁਣੋ ਤੇ ਸਿਮਰਨ ਕਰਦੇ ਰਹੋ, ਤਾਂ ਕਹਿਣ ਦਾ ਭਾਵ ਫ਼ਲ ਵੀ ਮਿਲੇਗਾ ਤੇ ਖੁਸ਼ੀਆਂ ਹੱਥੋ-ਹੱਥ ਜ਼ਰੂਰ ਮਿਲਣਗੀਆਂ ਪੈਦਲ ਜਾ ਰਹੇ ਹੋ, ਸੈਰ ਕਰ ਰਹੇ ਹੋ, ਲੇਟੇ ਹੋਏ ਹੋ, ਕੰਮ-ਧੰਦਾ ਕਰਦੇ ਹੋ ਤਾਂ ਜੁਬਾਨ ਨਾਲ, ਖਿਆਲਾਂ ਨਾਲ ਮਾਲਕ ਦਾ ਨਾਮ ਜਪਦੇ ਰਹੋ ਹੁਣ ਜੁਬਾਨ ਨਾਲ ਤਾਂ ਕੋਈ ਕੰਮ ਨਹੀਂ ਕਰਨਾ, ‘ਹੱਥਾਂ-ਪੈਰਾਂ ਨਾਲ ਕਰਮ ਯੋਗੀ ਤੇ ਜੀਭਾ ਖਿਆਲਾਂ ਨਾਲ ਗਿਆਨ ਯੋਗੀ’ ਕੰਮ-ਧੰਦਾ ਕਰਦੇ ਰਹੋ ਤੇ ਜੁਬਾਨ, ਖਿਆਲਾਂ ਨਾਲ ਰਾਮ ਦਾ ਨਾਮ ਜਪਦੇ ਰਹੋ, ਥੋੜ੍ਹਾ ਜਿਹਾ ਵੀ ਸਿਮਰਨ ਕੀਤਾ ਇਸ ਘੋਰ ਕਲਿਯੁਗ ‘ਚ ਬਹੁਤ ਫਲਦਾ-ਫੁਲਦਾ ਹੈ, ਥੋੜ੍ਹਾ ਜਿਹਾ ਵੀ ਕੀਤਾ ਗਿਆ ਸਿਮਰਨ ਇਨਸਾਨ ਨੂੰ ਮਾਲਕ ਦੇ ਬਹੁਤ ਕਰੀਬ ਲੈ ਜਾਂਦਾ ਹੈ ਥੋੜ੍ਹੀ ਜਿਹੀ ਵੀ ਕੀਤੀ ਸੇਵਾ-ਸਿਮਰਨ ‘ਚ ਬਹੁਤ ਛੇਤੀ ਮਨ ਲਾਉਂਦੀ ਹੈ ਇਹ ਸਾਰੀਆਂ ਗੱਲਾਂ ‘ਸ਼ਾਹ ਮਸਤਾਨਾ ਜੀ ਦਾਤਾ-ਰਹਿਬਰ’ ਨੇ, ਜਿਨ੍ਹਾਂ ਸੱਚਾ ਸੌਦਾ ਬਣਾਇਆ, ਸਾਨੂੰ ਸਮਝਾਈਆਂ, ਸਾਨੂੰ ਸਿਖਾਈਆਂ।
ਮੱਧ ਪ੍ਰਦੇਸ਼
ਬਿਹਾਰ
ਪੱਛਮੀ ਬੰਗਾਲ
ਪੰਜਾਬ
ਨੇਪਾਲ
ਦਿੱਲੀ
ਹਿਮਾਚਲ ਪ੍ਰਦੇਸ਼
ਝਾਰਖੰਡ
ਰਾਜਸਥਾਨ
ਹਰਿਆਣਾ