(ਸੱਚ ਕਹੂੰ ਨਿਊਜ਼) ਸਰਸਾ। ਵੀਰਵਾਰ ਨੂੰ ਦੇਸ਼ ਤੇ ਵਿਦੇਸ਼ ’ਚ ਨਾਮ ਚਰਚਾ ਘਰਾਂ, ਆਸ਼ਰਮਾਂ ’ਚ ਉੱਤਰ ਪ੍ਰਦੇਸ਼ ਬਰਨਾਵਾ ਆਸ਼ਰਮ ਤੋਂ ਲਾਈਵ ਰੂ-ਬ-ਰੂ ਪ੍ਰੋਗਰਾਮ ਰਾਹੀਂ ਕਰੋੜਾਂ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਦੇ ਪਵਿੱਤਰ ਬਚਨਾਂ ਤੇ ਨੂਰੀ ਸਵਰੂਪ ਦੇ ਦਰਸ਼ਨ ਕਰਕੇ ਰਾਮ-ਨਾਮ ਦਾ ਲਾਭ ਉਠਾਇਆ।
ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਪਾਣੀ ਦੇ ਖਤਮ ਹੋ ਰਹੇ ਸਰੋਤਾਂ ਨੂੰ ਬਚਾਉਣ ਦਾ ਪ੍ਰਣ ਦਿਵਾਇਆ ਅਤੇ ਪਾਣੀ ਬਚਾਉਣ ਲਈ ਮੁਹਿੰਮ ਜਾਂ ਅੰਦੋਲਨ ਚਲਾਉਣ ਦਾ ਸੱਦਾ ਦਿੱਤਾ। ਇਸ ਮੌਕੇ ਰਾਜਸਥਾਨ ਦੇ ਹਨੂੰਮਾਨਗੜ੍ਹ, ਪੰਜਾਬ ਦੇ ਸੁਨਾਮ ਅਤੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਤੋਂ ਛੁਟਕਾਰਾ ਦਿਵਾਉਂਦਿਆਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ। ਪੂਜਨੀਕ ਗੁਰੂ ਜੀ ਨੇ ਰੂਹਾਨੀ ਸਤਿਸੰਗ ਦੌਰਾਨ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਸ਼ਾਹੀ ਰੁਮਾਲ ਸਾਧ-ਸੰਗਤ ਨੂੰ ਦਿਖਾਇਆ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੇ ਓਮ, ਸ਼ਾਹ ਸਤਿਨਾਮ, ਸ਼ਾਹ ਮਸਤਾਨਾ, ਦਾਤਾ ਰਹਿਬਰ ਦੇ ਪਿਆਰੇ ਬੱਚਿਓਂ, 1948 ਤੋਂ ਸਾਡਾ ਇਹ ਪਰਿਵਾਰ ਵਧਦਾ, ਵਧਦਾ ਇੱਕ ਦਰੱਖਤ ਬਣ ਚੁੱਕਿਆ ਹੈ। ਵੈਸੇ ਤਾਂ ਸੰਤ, ਪੀਰ, ਫਕੀਰ ਦਾ ਪਰਿਵਾਰ ਜੋ ਵੀ ਪਰਮ ਪਿਤਾ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਬਣਾਈਆ ਹੈ ਉਹ ਸਾਰਾ ਹੀ ਹੁੰਦਾ ਹੈ, ਪਰ ਜਿਨ੍ਹਾਂ ਨੇ ਗੁਰੂ ਮੰਤਰ ਲੈ ਲਿਆ ਹੈ, ਅੱਜ ਉਹ ਸਾਡਾ ਪਰਿਵਾਰ, ਕਰੋੜਾਂ ’ਚ ਹੋ ਚੁੱਕਿਆ ਹੈ। ਤਾਂ ਅਸੀਂ ਉਨ੍ਹਾਂ ਦੇ ਦਰਸ਼ਨ ਕਰ ਰਹੇ ਹਾਂ, ਉਹ ਸਾਡੇ ਦਰਸ਼ਨ ਕਰ ਰਹੇ ਹਨ।
ਸਾਰੀ ਸ੍ਰਿਸ਼ਟੀ ਹੀ ਤਾਂ ਫ਼ਕੀਰ ਦਾ ਪਰਿਵਾਰ
ਅਸੀਂ ਤਾਂ ਆਪਣੇ ਪਰਿਵਾਰ ਨਾਲ ਹੀ ਗੱਲਾਂ ਕਰ ਰਹੇ ਹਾਂ। ਇਹ ਵੱਖਰੀ ਗੱਲ ਹੈ, ਲੋਕਾਂ ਦੇ ਪਰਿਵਾਰ 4 ਜਾਂ 5 ਮੈਂਬਰਾਂ ਦਾ ਹੁੰਦਾ ਹੈ। ਸਾਡੇ ਵਾਲਾ 6 ਕਰੋੜ ਦਾ ਹੈ ਤੇ ਪਰਿਵਾਰ ਨੂੰ ਹੀ ਅਸੀਂ ਮਿਲਣ ਆਏ ਹਾਂ। ਸਾਰੀ ਸ੍ਰਿਸ਼ਟੀ ਹੀ ਤਾਂ ਫ਼ਕੀਰ ਦਾ ਪਰਿਵਾਰ ਹੁੰਦੀ ਹੈ, ਤੇ ਪਰਿਵਾਰ ਨਾਲ ਹੀ ਗੱਲ ਕਰ ਰਹੇ ਹਾਂ ਕਿਉਂਕਿ ਅੱਲ੍ਹਾ, ਵਾਹਿਗੁਰੂ, ਓਮ, ਹਰੀ ਦਾ ਪਤਾ ਫ਼ਕੀਰ ਦਾ ਪਰਿਵਾਰ ਹੁੰਦਾ ਹੈ। ਤਾਂ ਸਾਰਾ ਪਰਿਵਾਰ ਜੋ ਅੱਜ ਕਾਇਨਾਤ ਸੁਣ ਰਹੀ ਹੈ, ਇਨਸਾਨ ਦੇ ਰੂਪ ’ਚ ਜਿੰਨੇ ਵੀ ਭੈਣ, ਭਾਈ, ਬਜ਼ਰਗ, ਸਾਡੇ ਬੱਚੇ ਜੋ ਜੁੜੇ ਹੋਏ ਹਨ, ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ ਕਹਿੰਦੇ ਹਾਂ ਮਾਲਕ ਖੁਸ਼ੀਆਂ ਬਖਸ਼ੇ। ਤਾਂ ਬੇਪਰਵਾਹ, ਸੱਚੇ ਦਾਤਾ ਰਹਿਬਰ ਦੇ ਪਾਕਿ ਪਵਿੱਤਰ ਬਚਨ ਤੁਹਾਨੂੰ ਦੱਸਦੇ ਹਾਂ, ਭਜਨ ਉਨ੍ਹਾਂ ਨੇ ਬਹੁਤ ਲਿਖੇ ਹਨ, ਉਨ੍ਹਾਂ ’ਚੋਂ ਇੱਕ ਭਜਨ ਹੈ, ’ਦੋ ਘੜੀ ਤੂੰ ਬੈਠ ਕੇ ਬੰਦੇ ਰਾਮ ਨਾਮ ਗੁਣ ਗਾ, ਜਨਮ ਅਮੋਲਕ ਮਿਲਿਆ ਹੀਰਾ, ਇਸਕਾ ਲਾਭ ਉਠਾ, ਹੋ ਬੰਦੇ ਗਾ ਰਾਮ ਗੁਣ ਗਾ, ਯੇ ਜੀਵਨ ਸਫਲ ਬਣਾ’
ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ਲਈ ਸਮਾਂ ਹੈ, ਪਰ ਰਾਮ ਨਾਮ ਲਈ ਨਹੀਂ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਇਨਸਾਨ ਹਮੇਸ਼ਾ ਇਹ ਕਹਿੰਦਾ ਹੈ ਕਿ ਉਸਦੇ ਕੋਲ ਸਮਾਂ ਨਹੀਂ ਹੈ। ਖਾਣ ਦਾ ਸਮਾਂ ਖੁੰਝਣ ਨਹੀਂ ਦਿੰਦਾ, ਪੀਣ ਦਾ ਸਮਾਂ ਖੁੰਝਣ ਨਹੀਂ ਦਿੰਦਾ, ਕਮਾਉਣ ਦਾ ਸਮਾਂ ਖੁੰਝਣ ਨਹੀਂ ਦਿੰਦਾ ਤੇ ਕੋਈ ਵੀ ਅਜਿਹਾ ਜੋ ਸਰੀਰ ਨਾਲ ਸਬੰਧ ਰੱਖਦਾ ਹੋਵੇ, ਪਰਿਵਾਰ ਨਾਲ ਸਬੰਧ ਰੱਖਦਾ ਹੋਵੇ, ਉਸਦੇ ਲਈ ਸਮਾਂ ਕੱਢਣਾ ਹੀ ਕੱਢਣਾ ਹੈ।
ਇੱਥੋਂ ਤੱਕ ਕੀ ਜੋ ਕੰਮ ਨਹੀਂ ਕਰਨੇ ਚਾਹੀਦੇ, ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ, ਕਾਮ ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ, ਮਾਇਆ, ਉਨ੍ਹਾਂ ਦੇ ਲਈ ਵੀ ਟਾਈਮ ਕੱਢਿਆ ਹੋਇਆ ਹੈ। ਸਮਾਂ ਨਹੀਂ ਹੈ ਤਾਂ ਸਿਰਫ਼ ਓਮ, ਹਰੀ, ਅੱਲਾ, ਵਾਹਿਗੁਰੂ. ਗੌਡ, ਦੀ ਭਗਤੀ ਇਬਾਦਤ ਲਈ ਤੇ ਉਸ ਨੂੰ ਸਮਾਂ ਨਾ ਦੇਣ ਦੀ ਵਜਾ ਕਾਰਨ ਹੀ ਅੱਜ ਸਮੇਂ ਨੇ ਇਨਸਾਨ ਦਾ ਬੁਰਾ ਹਾਲ ਕਰ ਰੱਖਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ